ਬਾਪੂ ਸੂਰਤ ਸਿੰਘ, ਜੋ ਪੱਲ ਪੱਲ ਸ਼ਹੀਦੀ ਵੱਲ ਵੱਧ ਰਹੇ ਹਨ, ਉਹਨਾਂ ਦੇ ਨਾਮ ਇੱਕ ਕਵਿਤਾ ਲਿਖੀ ਹੈ । ਕੁੱਝ ਲੰਮੀ ਕਵਿਤਾ ਹੈ, ਪਰ ਉਮੀਦ ਹੈ, ਆਪ ਨੂੰ ਮਾਯੂਸ ਨਹੀਂ ਕਰੇਗੀ । ਗਜਿੰਦਰ ਸਿੰਘ, ਦਲ ਖਾਲਸਾ । 16.07.2015

10511067_450054278529413_4534529213310584672_n

 

ਜਿੰਦ ਲੇਖੇ ਲਾਣੀ

ਅਰਦਾਸ ਨਿਭਾਣੀ
ਜਿੰਦ ਲੇਖੇ ਲਾਣੀ
ਹਰ ਇੱਕ ਦਾ ਕੰਮ ਨਹੀਂ
ਹਰ ਕਿਸੇ ‘ਚ ਦੰਮ ਨਹੀਂ
ਕਦੇ ਕਦੇ ਕੋਈ ਜੰਮਦੈ
ਕਦੇ ਕਦੇ ਕੋਈ ਉੱਠਦੈ
ਚਾਹੇ ਰਣ ਤੱਤੇ ਵਿੱਚ
ਚਾਹੇ ਭੁੱਖਾਂ ਕੱਟ ਕੇ
ਪੰਥ ਕੌਮ ਲਈ ਲੜ੍ਹਦੈ
ਪੰਥ ਕੌਮ ਲਈ ਮਰਦੈ
ਕੋਈ ਬੰਦੇ ਵਰਗਾ
ਕੋਈ ਦੀਪ ਸਿੰਘ ਵਰਗਾ
ਕੋਈ ਫੂਲਾ ਸਿੰਘ
ਕੋਈ ਨਲੂਏ ਵਰਗਾ
ਕਦੇ ਕਦੇ ਹੀ ਜੰਮਦੈ
ਗੱਦਾਰ ਬਥੇਰੇ
ਬਰਸਾਤੂ ਡੱਡੂ
ਹੇੜ੍ਹਾਂ ਦੀਆਂ ਹੇੜ੍ਹਾਂ
ਜੰਮਦੇ ਰਹਿੰਦੇ ਨੇ
ਰੀਂਗਦੇ ਰਹਿੰਦੇ
ਮੌਸਮ ਨਾਲ ਜੰਮਦੇ
ਮੌਸਮ ਨਾਲ ਮਰਦੇ
ਕਿਸੇ ਕੰਮ ਨਾ ਆਉਂਦੇ
ਬਸ ਗੰਦ ਹੀ ਪਾਉਂਦੇ
ਕੀ ਗੰਗੂ, ਚੰਦੂ
ਕੀ ਡੋਗਰੇ ਪਹਾੜੀ
ਫਰੰਗੀ ਦੇ ਯਾਰ
ਪਹਾੜਾ ਸਿੰਘੀਏ
ਕਈ ਆਏ, ਚਲੇ ਗਏ
ਕੁੱਲਾਂ ਕੁੱਲਾਂ ਤੀਕਰ
ਕਲੰਕ ਉਹ ਖੱਟ ਗਏ
ਜੱਦ ਵੀ ਯਾਦ ਆਉਂਦੇ
ਲੋਕ ਲਾਹਨਤਾਂ ਪਾਉਂਦੇ
ਸਾਡੇ ਸਮਿਆਂ ਦੇ
ਸਿਰਦਾਰ ਅਣਖੀਲੇ
ਫੇਰੂਮਾਨ ਸਿਰੜੀ
ਕੌਮੀ ਪਰਵਾਨੇ
ਫੌਜਾ ਸਿੰਘ ਜਿਹੇ ਸੂਰੇ
ਸੱਭ ਵਚਨ ਦੇ ਪੂਰੇ
ਜਰਨੈਲ, ਜਰਨੈਲਾਂ ਦਾ
ਉਹਦੇ ਸਿਦਕੀ ਸਾਥੀ
ਧਾੜ੍ਹਵੀਆਂ ਨਾਲ ਲੜ੍ਹ ਕੇ
ਦੰਦ ਖੱਟੇ ਕਰਕੇ
ਹੱਸ ਹੱਸ ਕੇ ਪੀ ਗਏ
ਉਹ ਜਾਮ ਸ਼ਹੀਦੀ
ਸੂਰੇ ਸਨ ਸੱਚੇ
ਕੋਈ ਨਹੀਂ ਸੀ ਗੀਦੀ
ਗੱਦਾਰ ਸਮੇਂ ਦੇ
ਅੱਜ ਕਾਲੀ ਅਖਵਾਉਂਦੇ
ਦਿੱਲੀ ਦੇ ਸਾਹਵੇਂ
ਨਿੱਤ ਸੀਸ ਝੁਕਾਉਂਦੇ
ਕੋਈ ਲੋਂਗੋਵਾਲ ਦਾ
ਕੋਈ ਬਾਦਲ ਪਿੰਡ ਦਾ
ਬਾਕੀ ਸੱਭ ਪਿੱਠੂ
ਸ਼ਰਮਾਂ ਤੋਂ ਖਾਲੀ
ਦਸਮੇਸ਼ ਦੇ ਪੁੱਤਾਂ ਦਾ
ਰਹੇ ਘਾਣ ਕਰਵਾਉਂਦੇ
ਲਾਭ ਸਿੰਘ, ਬ੍ਰਹਮਾ
ਗੁਰਜੰਟ, ਜੁਗਰਾਜ
ਸੁੱਖਦੇਵ ਬੱਬਰ
ਉਹਦੇ ਵੀਰ ਬਥੇਰੇ
ਮਾਰੇ ਇਹਨਾਂ ਬੁੱਚੜ੍ਹਾਂ
ਪਾ ਪਾ ਕੇ ਘੇਰੇ
ਦੋ ਅਣਖੀ ਸੂਰੇ
ਜਿੰਦਾ ਤੇ ਸੁੱਖਾ
ਬਚਨਾਂ ਦੇ ਪੂਰੇ
ਬੇਅੰਤ, ਸਤਵੰਤ
ਕੇਹਰ ਸਿੰਘ ਵੀ ਚੜ੍ਹਿਆ
ਫਾਂਸੀ ਤੇ ਹੱਸ ਹੱਸ
ਉਹਨਾਂ ਰੱਸੇ ਚੁੰਮੇ
ਉਹਨਾਂ ਲੱਡੂ ਵੰਡੇ
ਸੱਭ ਅਣਖੀ ਸੂਰੇ
ਬਚਨਾਂ ਦੇ ਪੂਰੇ
ਜਿੰਦ ਲੇਖੇ ਲਾ ਗਏ
ਮੁੜ੍ਹ ਇੱਤਹਾਸ ਰੁਸ਼ਨਾ ਗਏ
ਬੇਅੰਤਾ ਬੁੱਚੜ੍ਹ
ਬਾਕੀ ਉਹਦੇ ਟੁੱਕੜ੍ਹ
ਸਿੰਘਾਂ ਨੇ ਸੋਧੇ
ਅੱਜ ਜੇਲ੍ਹੀਂ ਯੋਧੇ
ਇੱਕ ਬੁੱਢਾ ਬਾਪੂ
ਅੱਜ ਫਿਰ ਤੁਰਿਆ ਹੈ
ਉਸੇ ਰਾਹ ਦੇ ਉੱਤੇ
ਜਿੰਦ ਲੇਖੇ ਲਾਣੀ
ਅਰਦਾਸ ਨਿਭਾਣੀ
ਉਸ ਨਿਸਚਾ ਕੀਤੈ
ਦਰਦ ਕੌਮ ਦਾ ਪੀਤੈ
ਉਹਦੇ ਪਿੱਛੇ ਖੜ੍ਹੀਆਂ ਨੇ
ਸ਼ਹੀਦਾਂ ਦੀ ਰੂਹਾਂ
ਉਹਦੇ ਨਾਲ ਨੇ ਖੜ੍ਹੀਆਂ
ਕੌਮੀ ਅਰਦਾਸਾਂ
ਉਹਦੀ ਨਿੱਭ ਜਾਏ
ਦਾਤਾ ਸੰਗ ਕੇਸਾਂ ਸਵਾਸਾਂ

ਦਰਦ ਕੌਮ ਦਾ ਪੀਤੈ
ਗਜਿੰਦਰ ਨੇ ਸਾਰਾ
ਜਲਾਵਤਨਾਂ ਦਾ ਹੈ
ਇੱਕੋ ਹੀ ਨਾਹਰਾ
ਆਪਣੇ ਘਰ ਬਾਜੋਂ
ਨਹੀਂ ਹੋਣਾ ਗੁਜਾਰਾ
ਜੇ ਅਣਖ ਨਾਲ ਜੀਣੈ
ਤਾਂ ਲੜ੍ਹਨਾ ਪੈਣੈ
ਫਾਂਸੀਆਂ ਉੱਤੇ ਵੀ
ਮੁੜ੍ਹ ਚੜ੍ਹਨਾ ਪੈਣੈ
ਜੇ ਅਣਖ ਨਾਲ ਜੀਣੈ
ਪਹਿਲੋਂ ਮਰਨਾ ਪੈਣੈ


Leave a Reply

Your email address will not be published. Required fields are marked as *

*