ਸ਼ਿਵ ਸੈਨਾ ਵੱਲੋਂ ਪਾਕਿਸਤਾਨ ਤੇ ਅੱਤਵਾਦ ਵਿਰੁੱਧ ਮਟਕਾ ਤੋੜ ਪ੍ਰਦਰਸ਼ਨ

2

ਗੁਰਦਾਸਪੁਰ- ਸ਼ਿਵ ਸੈਨਾ ਸਮਾਜਵਾਦੀ ਦੇ ਨੇਤਾਵਾਂ ਨੇ ਅੱਜ ਸਥਾਨਕ ਕਾਹਨੂੰਵਾਨ ਚੌਕ ਵਿਚ ਪਾਕਿਸਤਾਨ ਤੇ ਅੱਤਵਾਦ ਵਿਰੁੱਧ ਮਟਕਾ ਤੋੜ ਰੋਸ ਪ੍ਰਦਰਸ਼ਨ ਕੀਤਾ।ਇਸ ਮੌਕੇ ਸ਼ਿਵ ਸੈਨਾ ਸਮਾਜਵਾਦੀ ਦੇ ਉੱਤਰ ਭਾਰਤ ਦੇ ਪ੍ਰਮੁੱਖ ਰਵੀ ਸ਼ਰਮਾ, ਉਪ ਪ੍ਰਧਾਨ ਉੱਤਰ ਭਾਰਤ ਪ੍ਰਮੁੱਖ ਵਿਕਰਮ ਸਿੰਘ, ਚੇਅਰਮੈਨ ਯੁਵਾ ਵਿੰਗ ਭੁਪਿੰਦਰ ਸਿੰਘ ਤੇ ਜ਼ਿਲਾ ਪ੍ਰਧਾਨ ਕਸ਼ਮੀਰ ਸਿੰਘ ਬੱਬੂ ਆਦਿ ਹਾਜ਼ਰ ਸਨ।ਸਭ ਤੋਂ ਪਹਿਲਾਂ ਇਨ੍ਹਾਂ ਨੇਤਾਵਾਂ ਦਾ ਗੁਰਦਾਸਪੁਰ ਪਹੁੰਚਣ ‘ਤੇ ਜ਼ਿਲਾ ਪ੍ਰਧਾਨ ਨੇ ਬਾਈਪਾਸ ‘ਤੇ ਜ਼ੋਰਦਾਰ ਸਵਾਗਤ ਕੀਤਾ ਅਤੇ ਸ਼ਹਿਰ ਤੋਂ ਹੁੰਦੇ ਹੋਏ ਇਹ ਸ਼ਿਵ ਸੈਨਾ ਨੇਤਾ ਕਾਹਨੂੰਵਾਨ ਚੌਕ ਪਹੁੰਚੇ, ਜਿਥੇ ਇਨ੍ਹਾਂ ਨੇਤਾਵਾਂ ਨੇ ਪਾਕਿਸਤਾਨ ਤੇ ਅੱਤਵਾਦ ਦਾ ਮਟਕਾ ਤੋੜ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਰਵੀ ਸ਼ਰਮਾ ਨੇ ਕਿਹਾ ਕਿ ਸ਼ਿਵ ਸੈਨਾ ਸਮਾਜਵਾਦੀ ਪਾਕਿਸਤਾਨ ਦੀ ਕੋਟ ਲਖਪਤ ਜੇਲ ਵਿਚ ਹੋਈ ਕ੍ਰਿਪਾਲ ਸਿੰਘ ਦੀ ਮੌਤ ਦੀ ਜ਼ੋਰਦਾਰ ਸ਼ਬਦਾਂ ਨਾਲ ਨਿੰਦਾ ਕਰਦੀ ਹੈ ਅਤੇ ਭਾਰਤ ਸਰਕਾਰ ਤੋਂ ਮੰਗ ਕਰਦੀ ਹੈ ਕਿ ਉਹ ਆਪਣੇ ਪ੍ਰਭਾਵ ਨਾਲ ਕ੍ਰਿਪਾਲ ਸਿੰਘ ਦੀ ਮੌਤ ਦੀ ਉੱਚ ਪੱਧਰੀ ਜਾਂਚ ਕਰਵਾਉਣ ਲਈ ਪਾਕਿਸਤਾਨ ਸਰਕਾਰ ‘ਤੇ ਦਬਾਅ ਬਣਾਏ। ਇਸ ਮੌਕੇ ਜ਼ਿਲਾ ਪ੍ਰਧਾਨ ਕਸ਼ਮੀਰ ਸਿੰਘ ਬੱਬੂ ਤੇ ਡੋਰਥੀ ਨੇ ਕਿਹਾ ਕਿ ਪਹਿਲੀ ਮਈ ਨੂੰ ਸ਼ਿਵ ਸੈਨਾ ਸਮਾਜਵਾਦੀ ਪਾਕਿਸਤਾਨ, ਅੱਤਵਾਦ ਤੇ ਨਸ਼ੇ ਵਿਰੁੱਧ ਇਕ ਵਿਸ਼ਾਲ ਰੈਲੀ ਕੱਢਣਗੇ, ਜਿਸ ਵਿਚ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਕਮਲੇਸ਼ ਭਾਰਦਵਾਜ ਤੇ ਹੋਰ ਨੇਤਾ ਸ਼ਾਮਲ ਹੋਣਗੇ। ਇਸ ਮੌਕੇ ਰਵਿੰਦਰ ਬਾਬਾ, ਕੁਲਦੀਪ ਰਾਜ, ਜ਼ਿਲਾ ਪਧਾਨ ਯੁਵਾ ਮੋਰਚਾ ਦੀਪਕ ਕੁਮਾਰ, ਚੇਅਰਮੈਨ ਮਾਈਕਲ, ਸਿਟੀ ਪ੍ਰਧਾਨ ਮੁੰਨਾ, ਪੁਸ਼ਪਾ ਗਿਲ ਸਮੇਤ ਹੋਰ ਪ੍ਰਮੁੱਖ ਨੇਤਾ ਹਾਜ਼ਰ ਸੀ।


Related News

 • ਆਪ੍ਰੇਸ਼ਨ ਦੌਰਾਨ ਮੰਗਵਾਈਆਂ ਜਾਂਦੀਆਂ ਦਵਾਈਆਂ ‘ਚੋਂ ਆਉਣ ਲੱਗੀ ‘ਘਪਲੇ ਦੀ ਬੋਅ’
 • ਹੋਲੇ ਮਹੱਲੇ ਦੀਆਂ ਸਿਆਸੀ ਕਾਨਫਰੰਸਾਂ ਤੋਂ ਪਹਿਲਾਂ ਹੀ ਸਿਆਸਤ ਗਰਮਾਈ
 • ਅਣਪਛਾਤੇ ਵਿਅਕਤੀ ਸਹਿਕਾਰੀ ਬੈਂਕ ‘ਚੋਂ 10 ਲੱਖ ਦੀ ਨਕਦੀ ਚੋਰੀ ਕਰਕੇ ਫਰਾਰ
 • ਟਰੂਡੋ ਨੂੰ ਬੋਲੇ ਕੈਪਟਨ ਖਾਲਿਸਤਾਨੀਆਂ ਨੂੰ ਫੰਡ ਕਰ ਰਹੇ ਹਨ ਕੈਨੇਡਾ ਦੇ ਗਰਮ ਖਿਆਲੀ
 • ਹਨੀਪ੍ਰੀਤ ਸਮੇਤ ਸਾਰੇ ਮੁਲਜ਼ਮਾਂ ‘ਤੇ ਦੋਸ਼ ਤੈਅ ਕਰਨ ਸਬੰਧੀ ਬਹਿਸ ਜਾਰੀ
 • ਮੌੜ ਬੰਬ ਕਾਂਡ : ਹੁਣ ਪੁਲਸ ਨੂੰ ਪਜਾਮੇ ਵਾਲਾ ਤੇ ਮਾਨ ਸਾਹਿਬ ਦੀ ਭਾਲ
 • ਅੰਮ੍ਰਿਤਸਰ ‘ਚ ਟਰੂਡੋ ਦਾ ਨਿੱਘਾ ਸਵਾਗਤ, ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
 • ਵਿਜੀਲੈਂਸ ਵੱਲੋਂ ਇੱਕ ਲੱਖ ਦੀ ਵੱਢੀ ਲੈਂਦਾ ਪਟਵਾਰੀ ਕਾਬੂ
 • Leave a Reply

  Your email address will not be published. Required fields are marked as *

  *