ਨਸ਼ੀਲੇ ਪਾਊਡਰ ਸਮੇਤ ਗ੍ਰਿਫਤਾਰ ਪੰਜ ਕੋਲੋਂ 45 ਪਾਸਪੋਰਟ ਬਰਾਮਦ

3

ਪਟਿਆਲਾ- ਸੀ. ਆਈ. ਏ. ਸਟਾਫ ਪਟਿਆਲਾ ਦੀ ਪੁਲਸ ਵੱਲੋਂ ਇੰਚਾਰਜ ਇੰਸਪੈਕਟਰ ਬਿਕਰਮ ਸਿੰਘ ਬਰਾੜ ਦੀ ਅਗਵਾਈ ਹੇਠ 200 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਗ੍ਰਿਫਤਾਰ ਕੀਤੇ ਗਏ 5 ਵਿਅਕਤੀਆਂ ਤੋਂ 45 ਪਾਸਪੋਰਟ ਬਰਾਮਦ ਹੋਏ ਹਨ, ਜਿਸ ਦੀ ਪੁਲਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕਿ ਇਹ ਕਿੰਨੇ ਅਸਲੀ ਹਨ ਤੇ ਕਿੰਨੇ ਕੁ ਜਾਅਲੀ ਬਣੇ ਹੋਏ ਹਨ, ਲਗਭਗ ਸਮੁੱਚੇ ਪਾਸਪੋਰਟਾਂ ‘ਤੇ ਵੀਜ਼ੇ ਲੱਗੇ ਹੋਏ ਹਨ, ਜਿਸ ਦੀ ਵੀ ਨਾਲ-ਨਾਲ ਜਾਂਚ ਕੀਤੀ ਜਾ ਰਹੀ ਹੈ। ਬਰਾਮਦ ਕੀਤੇ ਗਏ ਪਾਸਪੋਰਟਾਂ ਵਿਚ 2 ਪਾਸਪੋਰਟ ਬੰਗਲਾਦੇਸ਼ ਦੇ, 15 ਨੇਪਾਲ ਤੇ 28 ਭਾਰਤੀ ਪਾਸਪੋਰਟ ਹਨ। ਇਸ ਸਬੰਧੀ ਐੱਸ. ਪੀ. ਡੀ. ਪਰਮਜੀਤ ਸਿੰਘ ਗੁਰਾਇਆ ਨੇ ਦੱਸਿਆ ਕਿ ਬਰਾਮਦ ਕੀਤੇ ਪਾਸਪੋਰਟਾਂ ਦੀ ਜਾਂਚ ਕਰਵਾਈ ਜਾ ਰਹੀ ਹੈ ਤੇ ਜੇਕਰ ਕਿਤੇ ਵੀ ਪਾਸਪੋਰਟ ਤੇ ਵੀਜ਼ੇ ਜ਼ਾਅਲੀ ਪਾਏ ਗਏ ਤਾਂ ਧਾਰਾਵਾਂ ਵਿਚ ਹੋਰ ਵਾਧਾ ਕੀਤਾ ਜਾਵੇਗਾ।ਐੱਸ. ਪੀ. (ਡੀ) ਨੇ ਦੱਸਿਆ ਕਿ ਪੁੱਛਗਿਛ ਦੌਰਾਨ ਸਾਹਮਣੇ ਆÎਿÂਆ ਹੈ ਕਿ ਸੰਦੀਪ ਖਰਬ, ਪੰਕਜ ਕੁਮਾਰ ਉਰਫ ਬਬਲਾ ਅਤੇ ਗੁਰਿੰਦਰ ਸਿੰਘ ਉਰਫ ਗੁਰੀ ਟ੍ਰੈਵਲ ਏਜੰਟ ਦਾ ਕੰਮ ਕਰਦੇ ਹਨ ਅਤੇ ਲੋਕਾਂ ਦੇ ਵੱਖ-ਵੱਖ ਤਰ੍ਹਾਂ ਦੇ ਵਿਦੇਸ਼ਾਂ ਦੇ ਵੀਜ਼ੇ ਲਗਵਾਉਂਦੇ ਹਨ। ਇਸ ਤੋਂ ਇਲਾਵਾ ਆਨਲਾਈਨ ਟਿਕਟਾਂ ਦੀ ਸੇਲ ਦਾ ਵੀ ਕੰਮ ਕਰਦੇ ਹਨ। ਇਸ ਆਧਾਰ ‘ਤੇ ਉਕਤ ਵਿਅਕਤੀਆਂ ਵੱਲੋਂ ਐੱਸ. ਟੀ. ਡਬਲਿਊ. ਨਾਂ ‘ਤੇ ਦਫ਼ਤਰ ਅਤੇ ਰੈਸਟੋਰੈਂਟ ਪੀਰਾ ਗੜ੍ਹੀ ਰੋਡ ਨੇੜੇ ਉੱਤਮ ਨਗਰ ਮੈਟਰੋ ਰੇਲਵੇ ਸਟੇਸ਼ਨ ਨਵੀਂ ਦਿੱਲੀ ਵਿਖੇ ਖੋਲ੍ਹਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸੰਦੀਪ ਸਿੰਘ 2005 ਤੋਂ ਲੈ ਕੇ ਹੁਣ ਤੱਕ ਟੂਰ ਐਂਡ ਟ੍ਰੈਵਲਿੰਗ ਦਾ ਕੰਮ ਕਰਦਾ ਆ ਰਿਹਾ ਹੈ ਜੋ ਕਿ ਸਵਿਟਜ਼ਰਲੈਂਡ, ਸਿੰਗਾਪੁਰ, ਮਲੇਸ਼ੀਆ, ਥਾਈਲੈਂਡ ਅਤੇ ਮਕਾਓ ਵਿਚ ਜਾਂਦਾ ਰਿਹਾ ਹੈ।ਇਸੇ ਤਰ੍ਹਾਂ ਵਿਕਾਸ ਉਰਫ ਵਿੱਕੀ ਜੋ ਕਿ ਸਾਲ 2010 ਵਿਚ ਜਾਰਜੀਆ ਗਿਆ ਸੀ, ਜਿਥੇ ਕਰੀਬ 6 ਸਾਲ ਰਿਹਾ ਅਤੇ ਅਮੀਨੀਆ, ਦੁਬਈ ਵਿਚ ਕੰਸਟਰੱਕਸ਼ਨ ਦਾ ਕੰਮ ਵੀ ਕਰਦਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਗੁਰਿੰਦਰ ਸਿੰਘ ਉਰਫ ਗੁਰੀ ਵੀ ਥਾਈਲੈਂਡ, ਚਾਈਨਾ ਵਿਖੇ ਟੂਰ ਅਤੇ ਟ੍ਰੈਵਲ ਦਾ ਕੰਮ ਕਰਦਾ ਰਿਹਾ। ਇਨ੍ਹਾਂ ਨੇ ਲੱਖਾਂ ਰੁਪਏ ਲੋਕਾਂ ਤੋਂ ਟੂਰ ਅਤੇ ਟ੍ਰੈਵਲਿੰਗ ਕੰਮ ਲਈ ਲਏ ਹੋਏ ਸਨ, ਜਿਨ੍ਹਾਂ ਨੂੰ ਆਪਣੇ ਕੰਮਾਂ ਕਾਰਾਂ ਵਿਚ ਵਰਤ ਲਿਆ। ਇਸ ਤੋਂ ਬਾਅਦ ਜਦੋਂ ਬਿਜ਼ਨੈੱਸ ਵਿਚ ਨੁਕਸਾਨ ਹੋਇਆ ਤਾਂ ਉਨ੍ਹਾਂ ਨੇ ਪੈਸੇ ਕਮਾਉਣ ਲਈ ਹੋਰ ਕੰਮ ਸ਼ੁਰੂ ਕਰਨ ਦੀ ਯੋਜਨਾ ਬਣਾਈ। ਇਸੇ ਦੌਰਾਨ ਉਨ੍ਹਾਂ ਦਾ ਸੰਪਰਕ ਵਿਕਾਸ ਸ਼ਰਮਾ, ਸੁਖਵਿੰਦਰ ਸਿੰਘ ਅਤੇ ਦੀਪਕ ਵਾਸੀ ਰੋਹਤਕ ਨਾਲ ਹੋਇਆ, ਜਿਨ੍ਹਾਂ ਨੇ ਕਿਹਾ ਕਿ ਪੰਜਾਬ ਵਿਚ ਡਰੱਗ ਦੀ ਬਹੁਤ ਜ਼ਿਆਦਾ ਡਿਮਾਂਡ ਹੈ ਅਤੇ ਡਰੱਗ ਪੰਜਾਬ ਵਿਚ ਮਹਿੰਗੇ ਭਾਅ ‘ਤੇ ਵਿਕਦੀ ਹੈ। ਤੁਸੀਂ ਸਾਡੇ ਨਾਲ ਮਿਲ ਕੇ ਕੰਮ ਕਰੋ, ਤੁਹਾਡਾ ਘਾਟਾ ਪੂਰਾ ਕਰਵਾ ਦਿਆਂਗੇ। ਇਸ ਤਰ੍ਹਾਂ ਸਾਰਿਆਂ ਨੇ ਮਿਲ ਕੇ ਡਰੱਗ ਸਮੱਗਲਿੰਗ, ਟ੍ਰੈਵਲ Âੈਜੰਟ ਅਤੇ ਰੈਸਟੋਰੈਂਟ ਦਾ ਕੰਮ ਇਕੱਠੇ ਕਰਨਾ ਸ਼ੁਰੂ ਕਰ ਦਿੱਤਾ। ਇਸੇ ਦੌਰਾਨ ਪੰਜ ਵਿਅਕਤੀ ਪਟਿਆਲਾ ਪੁਲਸ ਦੇ ਹੱਥੇ ਚੜ੍ਹ ਗਏ ਤੇ ਇਸ ਗਿਰੋਹ ਦਾ ਅਹਿਮ ਸਰਗਨਾ ਦੀਪਕ ਵਾਸੀ ਰੋਹਤਕ ਅਜੇ ਫਰਾਰ ਹੈ, ਜਿਸ ਦੀ ਤਲਾਸ਼ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ। ਐੱਸ. ਪੀ. ਡੀ. ਨੇ ਦੱÎਸਿਆ ਕਿ ਗ੍ਰਿਫਤਾਰ ਕੀਤੇ ਗਏ ਪੰਜਾਂ ਵਿਅਕਤੀਆਂ ਨੂੰ 25 ਅਪ੍ਰੈਲ ਤੱਕ ਪੁਲਸ ਰਿਮਾਂਡ ‘ਤੇ ਲੈ ਲਿਆ ਹੈ ਅਤੇ ਉਨ੍ਹਾਂ ਤੋਂ ਡੂੰਘਾਈ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ।


Related News

 • ਪੰਜਾਬ ਸਰਕਾਰ ਬਰਗਾੜੀ ਬੇਅਦਬੀ ਕਾਂਡ ਅਤੇ ਹੋਰ ਪੰਥਕ ਮੰਗਾਂ ਸਬੰਧੀ ਗੰਭੀਰ ਹੋਵੇ : ਭਾਈ ਦਾਦੂਵਾਲ
 • ਤਖਤ ਸਾਹਿਬ ਦੇ ਪੰਜ ਪਿਆਰਿਆਂ ਖਿਲਾਫ ਆਡੀਓ ਪਾਉਣ ਵਾਲੇ ਨੇ ਮੰਗੀ ਮੁਆਫੀ
 • ਕਾਂਗਰਸੀ ਵਰਕਰਾਂ ਨੇ ਵਿਧਾਇਕ ਬਰਾਡ਼ ਦੀ ਅਗਵਾਈ ’ਚ ਫੂਕਿਆ ਮੋਦੀ ਦਾ ਪੁਤਲਾ
 • ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਪਾਕਿਸਤਾਨ ਲਈ ਜਥਾ ਰਵਾਨਾ
 • ਸਕਾਰਪਿਓ ਦੇ ਖੜੇ ਟਿੱਪਰ ਨਾਲ ਟਕਰਾਉਣ ਕਾਰਨ 7 ਮੌਤਾਂ
 • ਲਾਪਤਾ ਮਹਿਲਾ ਦੀ ਲਾਸ਼ ਬੰਦ ਘਰ ਵਿੱਚੋਂ ਮਿਲੀ
 • ਰਾਤ ਨੂੰ ਫ਼ਰੀਦਕੋਟ ਖੰਡ ਮਿੱਲ ਦੀ ਮਸ਼ੀਨਰੀ ਢੋਅ ਰਿਹੈ ਪ੍ਰਸ਼ਾਸਨ
 • ਜੋਧਪੁਰ ਦੇ ਨਜ਼ਰਬੰਦਾਂ ਵੱਲੋਂ ਅਕਾਲੀ ਦਲ ਨੂੰ ਕੇਂਦਰ ’ਤੇ ਦਬਾਅ ਬਣਾਉਣ ਦੀ ਅਪੀਲ
 • Leave a Reply

  Your email address will not be published. Required fields are marked as *

  *