ਮੱਕੜ ਨੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਤੋਂ ਕੀਤੇ ਹੱਥ ਖੜ੍ਹੇ

4

ਪਟਿਆਲਾ-ਸ਼੍ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਦੀ ਸ਼੍ੋਮਣੀ ਕਮੇਟੀ ਦੇ ਅਗਲੇ ਪ੍ਰਧਾਨ ਵਜੋਂ ਹੁਣ ਕੋਈ ਦਿਲਚਸਪੀ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬਹੁਤ ਸਮਾਂ ਪ੍ਰਧਾਨਗੀ ਕਰ ਲਈ ਹੈ ਹੁਣ ਅਗਾਂਹ ਅਜਿਹੇ ਅਹੁਦੇ ਦੀ ਕੋਈ ਲਾਲਸਾ ਨਹੀਂ ਹੈ। ਉਨ੍ਹਾਂ ਸ਼੍ਰੋਮਣੀ ਕਮੇਟੀ ਦੀ ਅਗਲੀ ਪ੍ਰਧਾਨਗੀ ਤੋਂ ਹੁਣ ਤੋਂ ਹੀ ਮੋਹ ਭੰਗ ਹੋਣ ਪਿੱਛੇ ਆਪਣੀ ਸਿਹਤ ਢਿੱਲੀ ਰਹਿਣ ਦਾ ਤਰਕ ਦਿੰਦਿਆਂ ਆਖਿਆ ਕਿ ਪਾਰਟੀ ਜਿਸ ਨੂੰ ਮਰਜ਼ੀ ਅਗਲੇ ਪ੍ਰਧਾਨ ਵਜੋਂ ਪੇਸ਼ ਕਰ ਸਕਦੀ ਹੈ ਅਤੇ ਉਨ੍ਹਾਂ ਨੇ ਅਗਲਾ ਪਿੜ ਖੁੱਲ੍ਹਾ ਛੱਡ ਦਿੱਤਾ ਹੈ।ਇੱਥੇ ਖ਼ਾਲਸਾ ਕਾਲਜ ਵਿੱਚ ਇੱਕ ਸਮਾਗਮ ਵਿੱਚ ਹਿੱਸਾ ਲੈਣ ਤੋਂ ਪਹਿਲਾਂ ਉਨ੍ਹਾਂ ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵਿੱਚ ਸਪੱਸ਼ਟ ਕੀਤਾ ਕਿ ਉਹ ਸ਼੍ੋਮਣੀ ਕਮੇਟੀ ਦੀ ਅਗਲੀ ਟਰਮ ਦੇ ਪ੍ਰਧਾਨ ਵਜੋਂ ਖ਼ੁਦ ਹੀ ਨਾਂਹ ਕਰਨਗੇ। ਉਨ੍ਹਾਂ ਆਖਿਆ ਕਿ ਪਿਛਲੇ ਕਈ ਹਫ਼ਤਿਆਂ ਤੋਂ ਉਹ ਬਿਮਾਰ ਚੱਲ ਰਹੇ ਹਨ। ਸਿਹਤ ਵਿਗੜੀ ਹੋਣ ਦੇ ਬਾਵਜੂਦ ਫਿਲਹਾਲ ਸ਼ੋ੍ਮਣੀ ਕਮੇਟੀ ਦੇ ਕੰਮਕਾਜ ਨੂੰ ਤਨਦੇਹੀ ਨਾਲ ਨਿਭਾ ਰਹੇ ਹਨ ਪ੍ਰੰਤੂ ਅਗਲੇ ਪ੍ਰਧਾਨ ਵਜੋਂ ਉਨ੍ਹਾਂ ਦੀ ਸਿਹਤ ਇਜਾਜ਼ਤ ਨਹੀਂ ਦੇਵੇਗੀ।ਇੱਕ ਸਵਾਲ ਦੇ ਜਵਾਬ ਵਿੱਚ ਜਥੇਦਾਰ ਮੱਕੜ ਨੇ ਕਿਹਾ ਕਿ ਜੇਕਰ ਪਾਰਟੀ ਉਨ੍ਹਾਂ ਨੂੰ ਅਗਲੀ ਚੋਣ ਦੌਰਾਨ ਸ਼੍ੋਮਣੀ ਕਮੇਟੀ ਦੇ ਮੈਂਬਰ ਵਜੋਂ ਚੋਣ ਲੜਾਉਂਦੀ ਹੈ ਜਾਂ ਨਾਮਜ਼ਦ ਕਰਦੀ ਹੈ ਤਾਂ ਉਹ ਪਾਰਟੀ ਦੇ ਫ਼ੈਸਲੇ ’ਤੇ ਅਜਿਹਾ ਮੈਦਾਨ ਤਾਂ ਮੱਲ ਲੈਣਗੇ ਪ੍ਰੰਤੂ ਬਾਅਦ ਵਿੱਚ ਪ੍ਰਧਾਨ ਵਜੋਂ ਰਾਹ ਕਿਸੇ ਹੋਰ ਲਈ ਸਾਫ਼ ਰੱਖਣਗੇ।ਸਿੱਖ ਕੌਮ ਦੀ ਹੋਂਦ ਨੂੰ ਲੈ ਕੇ ਸੰਵਿਧਾਨ ਦੀ ਧਾਰਾ 25 ਦੇ ਮਸਲੇ ਦੇ ਹੱਲ ਲਈ ਮਾਹੌਲ ਹੁਣ ਪੂਰੀ ਤਰਾਂ ਸਾਜ਼ਗਾਰ ਰਹਿਣ ਦੇ ਸਵਾਲ ’ਤੇ ਜਥੇਦਾਰ ਮੱਕੜ ਦਾ ਕਹਿਣਾ ਹੈ ਕਿ ਸ਼੍ੋਮਣੀ ਕਮੇਟੀ ਵੱਲੋਂ ਪਿਛਲੇ ਸਮੇਂ ਗਠਿਤ ਬੁੱਧੀਜੀਵੀਆਂ ਦੀ 21 ਮੈਂਬਰੀ ਕਮੇਟੀ ਦੇ ਏਜੰਡੇ ਵਿੱਚ ਧਾਰਾ 25 ਦੇ ਮਸਲੇ ਨੂੰ ਉਚੇਚੇ ਤੌਰ ’ਤੇ ਸ਼ਾਮਲ ਕੀਤਾ ਗਿਆ ਹੈ ਤੇ ਅਗਲੇ ਸਮੇਂ ਵਿੱਚ ਸ਼੍ੋਮਣੀ ਕਮੇਟੀ ਅਜਿਹੇ ਵਿਵਾਦ ਦੇ ਹੱਲ ਲਈ ਆਪਣੇ ਪੱਧਰ ’ਤੇ ਚਾਰਾਜੋਈ ਆਰੰਭਣ ਵਾਲੀ ਹੈ। ਕੋਹਿਨੂਰ ਹੀਰੇ ਸਬੰਧੀ ‘ਆਪ’ ਆਗੂ ਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਵੱਲੋਂ ਅਜਿਹਾ ਬਿਆਨ ਕਿ ਹੀਰਾ ਇੰਗਲੈਂਡ ਹੀ ਟਿਕਿਆ ਰਹਿਣਾ ਚਾਹੀਦਾ ਹੈ ’ਤੇ ਉਨ੍ਹਾਂ ਆਖਿਆ ਕਿ ਅਜਿਹੀ ਸੋਚ ਸਿੱਖ ਵਿਰਸੇ ਤੇ ਪੰਜਾਬੀਆਂ ਦੇ ਸਭਿਆਚਾਰ ਨੂੰ ਲੰਗੜਾ ਕਰਦੀ ਹੈ।ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੀ ਸ੍ਰੀ ਹਰਿਮੰਦਰ ਸਾਹਿਬ ਪ੍ਰਤੀ ਅਥਾਹ ਸ਼ਰਧਾ ਤੇ ਲਗਨ ਸੀ। ਅਜਿਹੇ ਵਿੱਚ ਕੰਵਰ ਨੌਨਿਹਾਲ ਸਿੰਘ ਸਮੇਤ ਹੋਰ ਮਹਾਰਾਜਾ ਕਾਲ ਦੀਆਂ ਇਤਿਹਾਸਕ ਵਸਤਾਂ ਦਰਬਾਰ ਸਾਹਿਬ ਦੇ ਤੋਸ਼ਾਖਾਨਾ ਵਿੱਚ ਸੁਸ਼ੋਭਿਤ ਹਨ ਅਤੇ ਹੀਰਾ ਵੀ ਅਜਿਹੇ ਤੋਸ਼ੇਖਾਨੇ ਵਿੱਚ ਸੁਸ਼ੋਭਿਤ ਹੋਣਾ ਚਾਹੀਦਾ ਹੈ। ਕੋਹਿਨੂਰ ਦੀ ਪ੍ਰਾਪਤੀ ਲਈ ਸ਼੍ਰੋਮਣੀ ਕਮੇਟੀ ਹਰ ਪੱਧਰ ‘ਤੇ ਕਾਨੂੰਨੀ ਲੜਾਈ ਲੜੇਗੀ| ਇਸ ਮੌਕੇ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ, ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ ਤੇ ਸ਼੍ੋਮਣੀ ਕਮੇਟੀ ਦੇ ਐਜੂਕੇਸ਼ਨਲ ਡਾਇਰੈਕਟਰ ਡਾ. ਧਰਮਿੰਦਰ ਸਿੰਘ ਉੱਭਾ ਸਮੇਤ ਹੋਰ ਆਗੂ ਵੀ ਮੌਜੂਦ ਸਨ।


Related News

 • ਪੰਜਾਬ ਸਰਕਾਰ ਬਰਗਾੜੀ ਬੇਅਦਬੀ ਕਾਂਡ ਅਤੇ ਹੋਰ ਪੰਥਕ ਮੰਗਾਂ ਸਬੰਧੀ ਗੰਭੀਰ ਹੋਵੇ : ਭਾਈ ਦਾਦੂਵਾਲ
 • ਤਖਤ ਸਾਹਿਬ ਦੇ ਪੰਜ ਪਿਆਰਿਆਂ ਖਿਲਾਫ ਆਡੀਓ ਪਾਉਣ ਵਾਲੇ ਨੇ ਮੰਗੀ ਮੁਆਫੀ
 • ਕਾਂਗਰਸੀ ਵਰਕਰਾਂ ਨੇ ਵਿਧਾਇਕ ਬਰਾਡ਼ ਦੀ ਅਗਵਾਈ ’ਚ ਫੂਕਿਆ ਮੋਦੀ ਦਾ ਪੁਤਲਾ
 • ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਪਾਕਿਸਤਾਨ ਲਈ ਜਥਾ ਰਵਾਨਾ
 • ਸਕਾਰਪਿਓ ਦੇ ਖੜੇ ਟਿੱਪਰ ਨਾਲ ਟਕਰਾਉਣ ਕਾਰਨ 7 ਮੌਤਾਂ
 • ਲਾਪਤਾ ਮਹਿਲਾ ਦੀ ਲਾਸ਼ ਬੰਦ ਘਰ ਵਿੱਚੋਂ ਮਿਲੀ
 • ਰਾਤ ਨੂੰ ਫ਼ਰੀਦਕੋਟ ਖੰਡ ਮਿੱਲ ਦੀ ਮਸ਼ੀਨਰੀ ਢੋਅ ਰਿਹੈ ਪ੍ਰਸ਼ਾਸਨ
 • ਜੋਧਪੁਰ ਦੇ ਨਜ਼ਰਬੰਦਾਂ ਵੱਲੋਂ ਅਕਾਲੀ ਦਲ ਨੂੰ ਕੇਂਦਰ ’ਤੇ ਦਬਾਅ ਬਣਾਉਣ ਦੀ ਅਪੀਲ
 • Leave a Reply

  Your email address will not be published. Required fields are marked as *

  *