ਕੇਂਦਰੀ ਸਕੀਮਾਂ ਦਾ ਪੈਸਾ ਤਾਂ ਬਾਦਲ ਸਾਹਿਬ ਦੀ ਨੂੰਹ ਖਰਚ ਗਈ : ਭੱਠਲ

7

ਬੁਢਲਾਡਾ- ਪੰਜਾਬ ‘ਚ ਸਰਕਾਰ ਵੱਲੋਂ ਖ੍ਰੀਦੀ ਗਈ ਕਣਕ ਦੀ ਅਦਾਇਗੀ ਨਾ ਹੋਣ ਤੇ ਉਪ ਮੁੱਖ ਮੰਤਰੀ ਵੱਲੋਂ ਬਰਤਾਨੀਆ ਸਰਕਾਰ ਤੋਂ ਕੋਹਿਨੂਰ ਹੀਰਾ ਵਾਪਸ ਮੰਗਣ ਦੀ ਮੰਗ ‘ਤੇ ਟਿੱਪਣੀ ਕਰਦਿਆਂ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਨੇ ਪ੍ਰੈੱਸ ਕਾਨਫੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ‘ਰੋਮ ਜਲ ਰਿਹਾ ਹੈ, ਨੀਰੋ ਬੰਸਰੀ ਵਜਾ ਰਿਹਾ ਹੈ’। ਉਨ੍ਹਾਂ ਕਿਹਾ ਕਿ ਕਿਸਾਨ ਹਿਤੈਸ਼ੀ ਕਹਾਉਣ ਵਾਲੀ ਸਰਕਾਰ ਕਿਸਾਨਾਂ ਦੀ ਕੋਹਿਨੂਰ ਵਰਗੀ ਫਸਲ ਨੂੰ ਰੋਲ ਕੇ ਪਤਾ ਨਹੀਂ ਕੀ ਸਾਬਿਤ ਕਰਨਾ ਚਾਹੁੰਦੀ ਹੈ। 15 ਦਿਨਾਂ ਤੋਂ ਸਰਕਾਰੀ ਅਦਾਇਗੀ ਨਾ ਹੋਣ ਸੰਬੰਧੀ ਬੀਬੀ ਭੱਠਲ ਨੇ ਦੋਸ਼ ਲਾਇਆ ਕਿ ਸਰਕਾਰ ਵੱਲੋਂ ਕੇਂਦਰੀ ਸਕੀਮਾਂ ਦਾ ਪੈਸਾ ਹੋਰਨਾਂ ਲੋੜਾਂ ਲਈ ਵਰਤਣ ਕਾਰਨ ਹੀ ਅਜਿਹੇ ਹਾਲਾਤ ਪੈਦਾ ਹੋਏ ਹਨ ਕਿਉਂਕਿ ਕੇਂਦਰ ਵੱਲੋਂ ਕੈਸ਼ ਕ੍ਰੈਡਿਟ ਲਿਮਟ ਇਸ ਲਈ ਜਾਰੀ ਨਹੀਂ ਕੀਤੀ ਗਈ ਕਿ ਪੰਜਾਬ ਸਰਕਾਰ ਕੋਲ ਪਹਿਲਾਂ ਹੀ ਪੈਸਾ ਪਿਆ ਹੈ ਪਰ ਉਹ ਵਿਚਾਰੇ ਇਹ ਨਹੀਂ ਜਾਣਦੇ ਕਿ ਉਹ ਪੈਸਾ ਤਾਂ ਬਾਦਲ ਸਾਹਿਬ ਦੀ ਨੂੰਹ ਹੀ ਖਰਚ ਗਈ ਹੈ। ਬੀਬੀ ਭੱਠਲ, ਜੋ ਇਸ ਖੇਤਰ ‘ਚ ਕਣਕ ਦੀ ਖ੍ਰੀਦ, ਅਦਾਇਗੀ ਤੇ ਲਿਫਟਿੰਗ ਸੰਬੰਧੀ ਕਿਸਾਨਾਂ, ਮਜ਼ਦੂਰਾਂ ਤੇ ਆੜ੍ਹਤੀਆਂ ਨਾਲ ਉਨ੍ਹਾਂ ਦੀਆਂ ਸਮੱਸਿਆਵਾਂ ਜਾਣਨ ਲਈ ਪੁੱਜੇ ਹੋਏ ਸਨ, ਨੇ ਕਿਹਾ ਕਿ ਕਾਂਗਰਸ ਸਰਕਾਰ ਸਮੇਂ ਸਵੇਰੇ ਖ੍ਰੀਦੀ ਕਣਕ ਦੀ ਅਦਾਇਗੀ ਸ਼ਾਮ ਤੱਕ ਕਰ ਦਿੱਤੀ ਜਾਂਦੀ ਸੀ। ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਦਿੱਲੀ ‘ਚ ਫੇਲ ਹੋਣ ਵਾਲਾ ਆਗੂ ਦੱਸਦਿਆਂ ਕਿਹਾ ਕਿ ਉਸ ਨੂੰ ਹਰਿਆਣਾ ਦੇ ਲੋਕ ਪਸੰਦ ਨਹੀਂ ਕਰਦੇ, ਜਿਸ ਕਾਰਨ ਉਹ ਪੰਜਾਬ ‘ਚ ਵੜਨ ਨੂੰ ਫਿਰਦਾ ਹੈ ਪਰ ਇਥੋਂ ਦੇ ਸੂਝਵਾਨ ਲੋਕ ਸਭ ਸਮਝਦੇ ਹਨ, ਜਿਸ ਕਾਰਨ ਉਸ ਨੂੰ ਇਥੋਂ ਵੀ ਬੇਰੰਗ ਮੁੜਨਾ ਪਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸੀ ਸਰਪੰਚਾਂ ਨੂੰ ਗ੍ਰਾਂਟਾਂ ਨਾ ਦੇ ਕੇ ਬੀਬਾ ਬਾਦਲ ਨੇ ਲੋਕਤੰਤਰੀ ਕਦਰਾਂ-ਕੀਮਤਾਂ ਦਾ ਘਾਣ ਕੀਤਾ ਹੈ, ਜੋ ਇਕ ਸੰਵਿਧਾਨਕ ਅਹੁਦੇ ਵਾਲੇ ਕਿਸੇ ਵੀ ਆਗੂ ਨੂੰ ਸ਼ੋਭਾ ਨਹੀਂ ਦਿੰਦਾ। ਉਨ੍ਹਾਂ ਕਾਗਰਸੀ ਸਰਪੰਚਾਂ ਨੂੰ ਹੌਸਲਾ ਦਿੰਦਿਆਂ ਕਿਹਾ ਕਿ ਉਹ ਕੁਝ ਮਹੀਨੇ ਹੋਰ ਸਬਰ ਕਰਨ, ਉਨ੍ਹਾਂ ਨੂੰ ਗ੍ਰਾਂਟਾਂ ਦੀ ਘਾਟ ਨਹੀਂ ਰਹਿਣ ਦਿੱਤੀ ਜਾਵੇਗੀ।


Related News

 • ਪੰਜਾਬ ਸਰਕਾਰ ਬਰਗਾੜੀ ਬੇਅਦਬੀ ਕਾਂਡ ਅਤੇ ਹੋਰ ਪੰਥਕ ਮੰਗਾਂ ਸਬੰਧੀ ਗੰਭੀਰ ਹੋਵੇ : ਭਾਈ ਦਾਦੂਵਾਲ
 • ਤਖਤ ਸਾਹਿਬ ਦੇ ਪੰਜ ਪਿਆਰਿਆਂ ਖਿਲਾਫ ਆਡੀਓ ਪਾਉਣ ਵਾਲੇ ਨੇ ਮੰਗੀ ਮੁਆਫੀ
 • ਕਾਂਗਰਸੀ ਵਰਕਰਾਂ ਨੇ ਵਿਧਾਇਕ ਬਰਾਡ਼ ਦੀ ਅਗਵਾਈ ’ਚ ਫੂਕਿਆ ਮੋਦੀ ਦਾ ਪੁਤਲਾ
 • ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਪਾਕਿਸਤਾਨ ਲਈ ਜਥਾ ਰਵਾਨਾ
 • ਸਕਾਰਪਿਓ ਦੇ ਖੜੇ ਟਿੱਪਰ ਨਾਲ ਟਕਰਾਉਣ ਕਾਰਨ 7 ਮੌਤਾਂ
 • ਲਾਪਤਾ ਮਹਿਲਾ ਦੀ ਲਾਸ਼ ਬੰਦ ਘਰ ਵਿੱਚੋਂ ਮਿਲੀ
 • ਰਾਤ ਨੂੰ ਫ਼ਰੀਦਕੋਟ ਖੰਡ ਮਿੱਲ ਦੀ ਮਸ਼ੀਨਰੀ ਢੋਅ ਰਿਹੈ ਪ੍ਰਸ਼ਾਸਨ
 • ਜੋਧਪੁਰ ਦੇ ਨਜ਼ਰਬੰਦਾਂ ਵੱਲੋਂ ਅਕਾਲੀ ਦਲ ਨੂੰ ਕੇਂਦਰ ’ਤੇ ਦਬਾਅ ਬਣਾਉਣ ਦੀ ਅਪੀਲ
 • Leave a Reply

  Your email address will not be published. Required fields are marked as *

  *