ਸ਼੍ਰੋਮਣੀ ਅਕਾਲੀ ਦਲ” ”ਤੇ ਮੰਡਰਾ ਰਿਹੈ ਵੱਡਾ ਖਤਰਾ, 5 ਮਈ ਨੂੰ ਹੋਵੇਗਾ ਫੈਸਲਾ

ਜਲੰਧਰ–ਦਿੱਲੀ ਹਾਈਕੋਰਟ ਨੇ ਸ਼੍ਰੋਮਣੀ ਅਕਾਲੀ ਦਲ ਦੀ ਰਜਿਸਟ੍ਰੇਸ਼ਨ ਰੱਦ ਕਰਨ ਵਾਲੀ ਪਟੀਸ਼ਨ ਨੂੰ ਸਵੀਕਾਰ ਕਰ ਲਿਆ ਹੈ ਅਤੇ ਇਸ ਇਸ ਸੰਬੰਧੀ ਫੈਸਲਾ ਸੁਰੱਖਿਅਤ ਰੱਖਣ ਤੋਂ ਬਾਅਦ ਮਾਮਲੇ ਦੀ ਸੁਣਵਾਈ 5 ਮਈ ਨੂੰ ਕਰਨ ਦੇ ਹੁਕਮ ਜਾਰੀ ਕੀਤੇ ਹਨ। ਤੁਹਾਨੂੰ ਦੱਸ ਦੇਈਏ ਕਿ ਅਕਾਲੀ ਦਲ ਖਿਲਾਫ ਅਦਾਲਤ ‘ਚ ਇਹ ਪਟੀਸ਼ਨ ਸੋਸ਼ਲਿਸਟ ਪਾਰਟੀ ਆਫ ਇੰਡੀਆ ਦੇ ਉਪ ਪ੍ਰਧਾਨ ਬਲਵੰਤ ਸਿੰਘ ਖੇੜਾ ਨੇ ਦਾਇਰ ਕੀਤੀ ਸੀ। ਇਸ ਪਟੀਸ਼ਨ ‘ਚ ਦੋਸ਼ ਲਾਇਆ ਗਿਆ ਸੀ ਕਿ ਇਕ ਧਾਰਮਿਕ ਸੰਗਠਨ ਹੋਣ ਕਾਰਨ ਅਕਾਲੀ ਦਲ ਵਲੋਂ ਧਰਮ ਨਿਰਪੱਖ ਪਾਰਟੀ ਦਾ ਦਾਅਵਾ ਕਰਨਾ ਇਕ ਧੋਖਾ ਹੈ ਅਤੇ ਧੋਖਾਧੜੀ ਨਾਲ ਹੀ ਇਸ ਪਾਰਟੀ ਦੀ ਰਜਿਸਟਰੇਸ਼ਨ ਕਰਾਈ ਗਈ ਹੈ। ਵੀਰਵਾਰ ਨੂੰ ਅਦਾਲਤ ਨੇ ਸੁਣਵਾਈ ਦੌਰਾਨ ਪਟੀਸ਼ਨ ਕਰਤਾ ਅਤੇ ਦੂਜੀ ਧਿਰ ਨੂੰ 3-3 ਘੰਟਿਆਂ ‘ਚ ਆਪਣਾ ਪੱਖ 5 ਮਈ ਰੱਖਣ ਦੇ ਹੁਕਮ ਦਿੱਤੇ ਹਨ ਅਤੇ ਅਦਾਲਤ ਦਾ ਕਹਿਣਾ ਸੀ ਕਿ ਇਸ ਤੋਂ ਬਾਅਦ ਹੀ ਉਹ ਆਪਣਾ ਫੈਸਲਾ ਸੁਣਾਵੇਗੀ।ਜ਼ਿਕਰਯੋਗ ਹੈ ਕਿ ਸਾਲਾਂ ਤੋਂ ਪੈਂਡਿੰਗ ਇਸ ਪਟੀਸ਼ਨ ‘ਤੇ ਮੁੱਖ ਜੱਜ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ ਪਰ ਕਰੀਬ 6 ਮਹੀਨਿਆਂ ਤੱਕ ਵੀ ਫੈਸਲਾ ਨਾ ਆਉਣ ‘ਤੇ ਪਟੀਸ਼ਨ ਕਰਤਾ ਨੇ ਅਰਜ਼ੀ ਦਾਇਰ ਕਰਕੇ ਜਲਦੀ ਫੈਸਲਾ ਦੇਣ ਦੀ ਅਪੀਲ ਕੀਤੀ ਸੀ। ਇਸ ਤੋਂ ਬਾਅਦ ਅਚਾਨਕ ਮੁੱਖ ਜੱਜ ਨੇ ਇਸ ਮਾਮਲੇ ‘ਚ ਖੁਦ ਨੂੰ ਵੱਖ ਕਰਦੇ ਹੋਏ ਸੁਣਵਾਈ ਦੂਜੀ ਬੈਂਚ ਦੇ ਸਾਹਮਣੇ ਟਰਾਂਸਫਰ ਕਰ ਦਿੱਤੀ ਸੀ।


Related News

 • ਪੰਜਾਬ ਸਰਕਾਰ ਬਰਗਾੜੀ ਬੇਅਦਬੀ ਕਾਂਡ ਅਤੇ ਹੋਰ ਪੰਥਕ ਮੰਗਾਂ ਸਬੰਧੀ ਗੰਭੀਰ ਹੋਵੇ : ਭਾਈ ਦਾਦੂਵਾਲ
 • ਤਖਤ ਸਾਹਿਬ ਦੇ ਪੰਜ ਪਿਆਰਿਆਂ ਖਿਲਾਫ ਆਡੀਓ ਪਾਉਣ ਵਾਲੇ ਨੇ ਮੰਗੀ ਮੁਆਫੀ
 • ਕਾਂਗਰਸੀ ਵਰਕਰਾਂ ਨੇ ਵਿਧਾਇਕ ਬਰਾਡ਼ ਦੀ ਅਗਵਾਈ ’ਚ ਫੂਕਿਆ ਮੋਦੀ ਦਾ ਪੁਤਲਾ
 • ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਪਾਕਿਸਤਾਨ ਲਈ ਜਥਾ ਰਵਾਨਾ
 • ਸਕਾਰਪਿਓ ਦੇ ਖੜੇ ਟਿੱਪਰ ਨਾਲ ਟਕਰਾਉਣ ਕਾਰਨ 7 ਮੌਤਾਂ
 • ਲਾਪਤਾ ਮਹਿਲਾ ਦੀ ਲਾਸ਼ ਬੰਦ ਘਰ ਵਿੱਚੋਂ ਮਿਲੀ
 • ਰਾਤ ਨੂੰ ਫ਼ਰੀਦਕੋਟ ਖੰਡ ਮਿੱਲ ਦੀ ਮਸ਼ੀਨਰੀ ਢੋਅ ਰਿਹੈ ਪ੍ਰਸ਼ਾਸਨ
 • ਜੋਧਪੁਰ ਦੇ ਨਜ਼ਰਬੰਦਾਂ ਵੱਲੋਂ ਅਕਾਲੀ ਦਲ ਨੂੰ ਕੇਂਦਰ ’ਤੇ ਦਬਾਅ ਬਣਾਉਣ ਦੀ ਅਪੀਲ
 • Leave a Reply

  Your email address will not be published. Required fields are marked as *

  *