ਲਾੜੇ ਨੇ ਕਾਰ ‘ਚੋਂ ਉਤਰ ਕੇ ਨਹਿਰ ‘ਚ ਛਾਲ ਮਾਰ ਦਿੱਤੀ

2

ਲੁਧਿਆਣਾ– ਸ਼ਹਿਰ ਦੇ ਮਾਡਲ ਟਾਊਨ ‘ਚ ਬਾਰਾਤ ਲੈ ਕੇ ਜਾ ਰਹੇ ਬਾਰਾਤੀਆਂ ਦੀਆਂ ਚੀਕਾਂ ਨਾਲ ਉਸ ਸਮੇਂ ਪੂਰਾ ਇਲਾਕਾ ਕੰਬ ਉੱਠਿਆ, ਜਦੋਂ ਪੈਲਸ ਪੁੱਜਣ ਤੋਂ ਪਹਿਲਾਂ ਰਸਤੇ ‘ਚ ਹੀ ਲਾੜੇ ਨੇ ਕਾਰ ‘ਚੋਂ ਉਤਰ ਕੇ ਨਹਿਰ ‘ਚ ਛਾਲ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ 24 ਸਾਲਾ ਮੋਹਿਤ ਵਾਸੀ ਸ਼ਿਵਪੁਰੀ ਦਾ ਸ਼ੁੱਕਰਵਾਰ ਨੂੰ ਵਿਆਹ ਸੀ ਅਤੇ ਪਰਿਵਾਰ ਸਮੇਤ ਇਸ ਵਿਆਹ ਤੋਂ ਉਹ ਵੀ ਬਹੁਤ ਖੁਸ਼ ਸੀ।ਸਵੇਰ ਦੀ ਸਮੇਂ ਪੂਰੇ ਰੀਤੀ-ਰਿਵਾਜ਼ਾਂ ਨਾਲ ਬਾਰਾਤ ਖੁਸ਼ੀਆਂ ਮਨਾਉਂਦੇ ਹੋਏ ਘਰੋਂ ਨਿਕਲੀ ਪਰ ਜਦੋਂ ਦੁੱਗਰੀ ਪੁੱਲ ਨੇੜੇ ਗਿੱਲ ਨਹਿਰ ਕੋਲ ਬਾਰਾਤ ਪੁੱਜੀ ਤਾਂ ਮੋਹਿਤ ਕਹਿਣ ਲੱਗਾ ਕਿ ਉਸ ਨੂੰ ਉਲਟੀ ਆ ਰਹੀ ਹੈ। ਇਸ ਤੋਂ ਬਾਅਦ ਬਾਰਾਤ ਰੁਕ ਗਈ। ਮੋਹਿਤ ਨੇ ਆਪਣੀ ਪੱਗੜੀ ਅਤੇ ਸ਼ੇਰਵਾਨੀ ਕਾਰ ‘ਚ ਹੀ ਉਤਾਰ ਦਿੱਤੀ ਅਤੇ ਜਿਵੇਂ ਹੀ ਉਹ ਕਾਰ ‘ਚੋਂ ਉਤਰਿਆ, ਉਸ ਨੇ ਨਹਿਰ ‘ਚ ਛਾਲ ਮਾਰ ਦਿੱਤੀ। ਮੋਹਿਤ ਦੀ ਇਸ ਹਰਕਤ ਨੂੰ ਕੋਈ ਸਮਝ ਸਕਦਾ, ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ।ਮੋਹਿਤ ਦੇ ਘਰ ਵਾਲਿਆਂ ਅਤੇ ਬਾਰਾਤੀਆਂ ਦੀਆਂ ਚੀਕਾਂ ਤੋਂ ਸਿਵਾਏ ਹੋਰ ਕੁਝ ਨਹੀਂ ਬਚਿਆ ਸੀ। ਤੁਹਾਨੂੰ ਦੱਸ ਦੇਈਏ ਕਿ ਹੈ ਕਿ ਜਿੱਥੇ ਮੋਹਿਤ ਨੇ ਨਹਿਰ ‘ਚ ਛਾਲ ਮਾਰੀ, ਵਿਆਹ ਵਾਲਾ ਅੰਮ੍ਰਿਤ ਪੈਲਸ ਉਸ ਜਗ੍ਹਾ ਤੋਂ ਸਿਰਫ 500 ਮੀਟਰ ਦੂਰ ਹੈ। ਫਿਲਹਾਲ ਗੋਤਾਖੋਰਾਂ ਨੇ ਮੋਹਿਤ ਦੀ ਲਾਸ਼ ਨੂੰ ਨਹਿਰ ‘ਚੋਂ ਕੱਢ ਲਿਆ ਹੈ ਅਤੇ ਹੁਣ ਪੁਲਸ ਲਾਸ਼ ਨੂੰ ਪੋਸਟਮਾਰਟਮ ਲਈ ਭੇਜਣ ਦੇ ਮਾਮਲੇ ‘ਚ ਜੁੱਟ ਗਈ ਹੈ। ਦੂਜੇ ਪਾਸੇ ਕੁੜੀ ਪੱਖ ਵਾਲਿਆਂ ਵਿਆਹ ‘ਚ ਉਨ੍ਹਾਂ ਵਲੋਂ ਹੋਇਆ ਖਰਚਾ ਵਾਪਸ ਕਰਨ ਲਈ ਮੋਹਿਤ ਦੇ ਪਰਿਵਾਰ ਵਾਲਿਆਂ ‘ਤੇ ਮਾਮਲਾ ਦਰਜ ਕਰ ਲਿਆ ਹੈ।


Related News

 • ਪੰਜਾਬ ਸਰਕਾਰ ਬਰਗਾੜੀ ਬੇਅਦਬੀ ਕਾਂਡ ਅਤੇ ਹੋਰ ਪੰਥਕ ਮੰਗਾਂ ਸਬੰਧੀ ਗੰਭੀਰ ਹੋਵੇ : ਭਾਈ ਦਾਦੂਵਾਲ
 • ਤਖਤ ਸਾਹਿਬ ਦੇ ਪੰਜ ਪਿਆਰਿਆਂ ਖਿਲਾਫ ਆਡੀਓ ਪਾਉਣ ਵਾਲੇ ਨੇ ਮੰਗੀ ਮੁਆਫੀ
 • ਕਾਂਗਰਸੀ ਵਰਕਰਾਂ ਨੇ ਵਿਧਾਇਕ ਬਰਾਡ਼ ਦੀ ਅਗਵਾਈ ’ਚ ਫੂਕਿਆ ਮੋਦੀ ਦਾ ਪੁਤਲਾ
 • ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਪਾਕਿਸਤਾਨ ਲਈ ਜਥਾ ਰਵਾਨਾ
 • ਸਕਾਰਪਿਓ ਦੇ ਖੜੇ ਟਿੱਪਰ ਨਾਲ ਟਕਰਾਉਣ ਕਾਰਨ 7 ਮੌਤਾਂ
 • ਲਾਪਤਾ ਮਹਿਲਾ ਦੀ ਲਾਸ਼ ਬੰਦ ਘਰ ਵਿੱਚੋਂ ਮਿਲੀ
 • ਰਾਤ ਨੂੰ ਫ਼ਰੀਦਕੋਟ ਖੰਡ ਮਿੱਲ ਦੀ ਮਸ਼ੀਨਰੀ ਢੋਅ ਰਿਹੈ ਪ੍ਰਸ਼ਾਸਨ
 • ਜੋਧਪੁਰ ਦੇ ਨਜ਼ਰਬੰਦਾਂ ਵੱਲੋਂ ਅਕਾਲੀ ਦਲ ਨੂੰ ਕੇਂਦਰ ’ਤੇ ਦਬਾਅ ਬਣਾਉਣ ਦੀ ਅਪੀਲ
 • Leave a Reply

  Your email address will not be published. Required fields are marked as *

  *