ਕਾਂਗਰਸ ਸਰਕਾਰ ਆਉਣ ”ਤੇ 22 ਜ਼ਿਲਿਆਂ ”ਚ ਨਿਯੁਕਤ ਕੀਤੇ ਜਾਣਗੇ ਲੋਕਪਾਲ : ਮਨਪ੍ਰੀਤ ਬਾਦਲ

5

ਮੋਗਾ-ਜੇਕਰ ਪੰਜਾਬ ਪੁਲਸ ਪੰਜਾਬ ਅੰਦਰ ਅੱਤਵਾਦ ਵਰਗੀਆਂ ਲਹਿਰਾਂ ਨੂੰ ਇਕੋ ਹੱਲੇ ਨਾਲ ਦਬਾ ਸਕਦੀ ਹੈ ਤਾਂ ਪੰਜਾਬ ‘ਚੋਂ ਨਸ਼ਿਆਂ ਦਾ ਖਾਤਮਾ ਕਿਉਂ ਨਹੀਂ ਹੋ ਰਿਹਾ, ਜੋ ਕਿ ਸਿਆਸੀ ਸਰਪ੍ਰਸਤੀ ਕਾਰਨ ਨਸ਼ਿਆਂ ਦਾ ਕਾਰੋਬਾਰ ਦਿਨੋ-ਦਿਨ ਵਧ ਰਿਹਾ ਹੈ, ਜਿਸ ਨੂੰ ਰੋਕਣ ਲਈ ਪੰਜਾਬ ਅੰਦਰ ਕਾਂਗਰਸ ਸਰਕਾਰ ਆਉਣ ‘ਤੇ ਇਕ ਵਿਸ਼ੇਸ਼ ਬਿੱਲ ‘ਕੰਸੀਫਿਕੇਸ਼ਨ ਆਫ ਡਰੱਗ ਡੀਲਰ’ ਲਿਆਂਦਾ ਜਾਵੇਗਾ, ਜਿਸ ਤਹਿਤ ਨਸ਼ੇ ਦੇ ਕਾਰੋਬਾਰ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਫੜੇ ਜਾਣ ‘ਤੇ ਉਸ ਦੀ ਸਾਰੀ ਪ੍ਰਾਪਰਟੀ ਜ਼ਬਤ ਕੀਤੀ ਜਾਵੇਗੀ, ਜਿਸ ‘ਚ ਉਸ ਦੀ ਪਿਤਾ ਪੁਸ਼ਤੈਨੀ ਪ੍ਰਾਪਰਟੀ ਵੀ ਨਹੀਂ ਬਖਸ਼ੀ ਜਾਵੇਗੀ। ਇਹ ਪ੍ਰਗਟਾਵਾ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਕਰੀਨਿੰਗ ਕਮੇਟੀ ਦੇ ਮੈਂਬਰ ਮਨਪ੍ਰੀਤ ਸਿੰਘ ਬਾਦਲ ਸਾਬਕਾ ਖਜ਼ਾਨਾ ਮੰਤਰੀ ਪੰਜਾਬ ਨੇ ਮੋਗਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਮਾਮਲੇ ‘ਚ ਅੱਜ ਪੰਜਾਬ ਦੀ ਬਦਤਰ ਹਾਲਤ ਕਾਰਨ ਨੌਜਵਾਨ ਵਰਗ ਕੁਰਾਹੇ ਪੈ ਚੁੱਕਾ ਹੈ ਅਤੇ ਬੇਰੋਜ਼ਗਾਰੀ ਦੇ ਆਲਮ ‘ਚ ਜਿਥੇ ਨੌਜਵਾਨ ਨਸ਼ਿਆਂ ‘ਚ ਗ੍ਰਸਤ ਹੋ ਰਹੇ ਹਨ, ਉਥੇ ਲੁੱਟਾਂ-ਖੋਹਾਂ ਅਤੇ ਅਪਰਾਧ ਲਗਾਤਾਰ ਵਧ ਰਹੇ ਹਨ। ਕਾਂਗਰਸ ਵੱਲੋਂ ਹਰੇਕ ਸਾਲ 1 ਲੱਖ ਸਰਕਾਰੀ ਨੌਕਰੀਆਂ ਦਾ ਪ੍ਰਬੰਧ ਕੀਤਾ ਜਾਵੇਗਾ ਅਤੇ ਇਸ ਮੰਤਵ ਲਈ ਲੋੜੀਂਦੇ ਪ੍ਰਬੰਧ ਅਤੇ ਫੰਡ ਕਿਥੋਂ ਆਉਣੇ ਹਨ, ਇਸ ਦਾ ਵੀ ਪ੍ਰਬੰਧ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਵਧ ਰਹੇ ਭ੍ਰਿਸ਼ਟਾਚਾਰ ‘ਤੇ ਠੱਲ੍ਹ ਪਾਉਣ ਲਈ ਕਾਂਗਰਸ ਸਰਕਾਰ ਆਉਣ ਸਮੇਂ ਪੰਜਾਬ ਦੇ ਸਮੂਹ 22 ਜ਼ਿਲਿਆਂ ‘ਚ ਲੋਕਪਾਲ ਨਿਯੁਕਤ ਕੀਤੇ ਜਾਣਗੇ, ਜਿਨ੍ਹਾਂ ਦਾ ਪੰਜਾਬ ਨਾਲ ਕੋਈ ਵਾਸਤਾ ਨਹੀਂ ਹੋਵੇਗਾ ਅਤੇ ਬਾਹਰਲੇ ਸੂਬਿਆਂ ਵਿਚ ਤਾਇਨਾਤ ਕੀਤੇ ਇਹ ਲੋਕਪਾਲ ਬਿਨਾਂ ਕਿਸੇ ਭੇਦ-ਭਾਵ ਜਾਂ ਕਿਸੇ ਦਬਾਅ ਦੇ ਕੰਮ ਕਰਦਿਆਂ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਕਰਨਗੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਣਕ ਖਰੀਦ ਲਈ 25 ਹਜ਼ਾਰ ਕਰੋੜ ਰੁਪਏ ‘ਚੋਂ ਜਾਰੀ ਕੀਤੀ 17 ਹਜ਼ਾਰ ਕਰੋੜ ਰੁਪਏ ਦੀ ਲਿਮਟ ਦੇ ਪੈਸੇ ਵੀ ਅਕਾਲੀ ਦਲ ਦੇ ਚਹੇਤੇ ਆੜ੍ਹਤੀਆਂ ਨੂੰ ਵੰਡੇ ਜਾ ਰਹੇ ਹਨ, ਜੋ ਕਿ ਪੰਜਾਬ ਦੇ ਕਿਸਾਨਾਂ ਨਾਲ ਸਰਾਸਰ ਧੱਕੇਸ਼ਾਹੀ ਹੈ। ਉਨ੍ਹਾਂ ਐਲਾਨ ਕੀਤਾ ਕਿ ਪੰਜਾਬ ਅੰਦਰ ਕਾਂਗਰਸ ਸਰਕਾਰ ਆਉਣ ‘ਤੇ ਪੰਜਾਬ ਪੁਲਸ ਨੂੰ ਸਿਆਸੀ ਦਬਾਅ ਤੋਂ ਮੁਕਤ ਕਰ ਕੇ ਸਮੁੱਚਾ ਸਿਸਟਮ ਬਦਲਿਆ ਜਾਵੇਗਾ।


Related News

 • ਵਿਜੀਲੈਂਸ ਵੱਲੋਂ ਇੱਕ ਲੱਖ ਦੀ ਵੱਢੀ ਲੈਂਦਾ ਪਟਵਾਰੀ ਕਾਬੂ
 • ਅਣਖ ਖਾਤਰ ਪਿਉ ਵੱਲੋਂ ਆਪਣੀ ਧੀ ਅਤੇ ਉਸ ਦੇ ਪ੍ਰੇਮੀ ਦੀ ਕੀਤੀ ਹੱਤਿਆ
 • ਲਵੀ ਦਿਓੜਾ ਕਤਲ ਕਾਂਡ: ਮੁੱਖ ਮੁਲਜ਼ਮ ਸੰਪਤ ਨਹਿਰਾ ਅਦਾਲਤ ਨੇ ਭਗੌੜਾ ਐਲਾਨਿਆ
 • ਪੁਲਿਸ ਦੀ ਧੱਕੇਸ਼ਾਹੀ ਦੇ ਵਿਰੋਧ ‘ਚ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਫ਼ੂਕਿਆ ਖ਼ਜ਼ਾਨਾ ਮੰਤਰੀ ਦਾ ਪੁਤਲਾ
 • ਪਿਤਾ ਦੀ ਬੰਦੂਕ ਚੋਰੀ ਕਰਨਾ ਬੇਟੇ ਨੂੰ ਪਿਆ ਮਹਿੰਗਾ, ਗੁਆਈ ਜਾਨ
 • ਸੰਤ ਭਿੰਡਰਾਂਵਾਲਿਆਂ ਦੇ ਜਨਮ ਅਸਥਾਨ ਗੁਰਦੁਆਰਾ ਸੰਤ ਖ਼ਾਲਸਾ ਵਿਖੇ ਦਮਦਮੀ ਟਕਸਾਲ ਵਲੋਂ ਸ੍ਰੀ ਅਖੰਡ ਪਾਠ ਆਰੰਭ
 • ਅੰਮਿ੍ਤਸਰ ਤੋਂ ਬਰਮਿੰਘਮ ਲਈ ਸਿੱਧੀ ਉਡਾਣ ਮੁੜ ਸ਼ੁਰੂ
 • ਕੈਨੇਡਾ ‘ਚ ਕੁਝ ਮੁੱਠੀ ਭਰ ਲੋਕ ਹੀ ਖਾਲਿਸਤਾਨ ਦੀ ਗੱਲ ਕਰਦੇ ਨੇ
 • Leave a Reply

  Your email address will not be published. Required fields are marked as *

  *