ਪ੍ਰਸ਼ਾਸ਼ਨ ਖਿਲਾਫ਼ ਸੁਖਬੀਰ ਨੂੰ ਮਿਲਣ ਆਏ ਲੋਕ ਪੁਲੀਸ ਨੇ ਡੱਕੇ

6

ਫ਼ਰੀਦਕੋਟ-ਸਿਹਤ ਵਿਭਾਗ ਦੇ ਸੈਂਕੜੇ ਡਾਕਟਰਾਂ ਅਤੇ ਕਰਮਚਾਰੀਆਂ ਨੇ ਉਪ ਮੁੱਖ ਮੰਤਰੀ ਦੀ ਫਰੀਦਕੋਟ ਫੇਰੀ ਦੌਰਾਨ ਉਨ੍ਹਾਂ ਨੂੰ ਮਿਲ ਕੇ ਪ੍ਰਸ਼ਾਸਨ ਦੀਆਂ ਧੱਕੇਸ਼ਾਹੀਆਂ ਅਤੇ ਨਾਕਾਮੀਆਂ ਖਿਲਾਫ਼ ਜਾਣੂ ਕਰਵਾਉਣਾ ਚਾਹਿਆ ਪਰ ਪੁਲੀਸ ਨੇ ਆਮ ਜਨਤਾ ਨੂੰ ਉਪ ਮੁੱਖ ਮੰਤਰੀ ਦੇ ਨੇੜੇ ਹੀ ਨਹੀਂ ਜਾਣ ਦਿੱਤਾ। ਇੱਕ ਪੀੜਤ ਉਪ ਮੁੱਖ ਮੰਤਰੀ ਦੀ ਗੱਡੀ ਦੇ ਉਪਰ ਤੱਕ ਚੜ੍ਹ ਗਿਆ ਜਿਸ ਨੂੰ ਬਾਅਦ ਵਿੱਚ ਪੁਲੀਸ ਨੇ ਕਾਬੂ ਕਰ ਲਿਆ। ਰੌਲਾ ਪੈਣ ਦੇ ਬਾਵਜੂਦ ਸੁਖਬੀਰ ਬਾਦਲ ਆਪਣੀ ਗੱਡੀ ਵਿੱਚੋਂ ਬਾਹਰ ਨਹੀਂ ਆਏ ਅਤੇ ਉਹ ਫਰਿਆਦੀਆਂ ਨੂੰ ਬਿਨਾਂ ਮਿਲਿਆਂ ਹੀ ਪਿੰਡ ਬਾਦਲ ਲਈ ਰਵਾਨਾ ਹੋ ਗਏ। ਦੱਸਣਯੋਗ ਹੈ ਕਿ ਕੁੱਝ ਦਿਨ ਪਹਿਲਾਂ ਪਿੰਡ ਰਾਜੇਆਣਾ ਦੇ ਇੱਕ ਨੌਜਵਾਨ ਨੇ ਸਿਹਤ ਵਿਭਾਗ ਦੇ ਕਰਮਚਾਰੀ ਦੀ ਇੱਕ ਨਾਬਾਲਗ ਲੜਕੀ ਨਾਲ ਕਥਿੱਤ ਤੌਰ ਉਤੇ ਦੁਰਵਿਹਾਰ ਕੀਤਾ ਜਿਸ ਕਰਕੇ ਉਸ ਦੀ ਬੱਚੀ ਪੜ੍ਹਣ ਜਾਣੋਂ ਹਟ ਗਈ। ਪੁਲੀਸ ਨੇ ਕਥਿੱਤ ਤੌਰ ਉੱਤੇ ਦੋਸ਼ੀ ਨੌਜਵਾਨ ਨੂੰ ਗ੍ਰਿਫ਼ਤਾਰ ਕਰਕੇ ਛੱਡ ਦਿੱਤਾ ਅਤੇ ਉਸ ਖਿਲਾਫ਼ ਬਣਦੀ ਕਾਰਵਾਈ ਨਹੀਂ ਕੀਤੀ। ਸਿਹਤ ਵਿਭਾਗ ਦੇ ਕਾਮੇ ਉਨ੍ਹਾਂ ਪੁਲੀਸ ਅਧਿਕਾਰੀਆਂ ਨੂੰ ਮੁਅੱਤਲ ਕਰਨ ਦੀ ਮੰਗ ਕਰ ਰਹੇ ਸਨ ਜੋ ਕਸੂਰਵਾਰ ਨੌਜਵਾਨ ਦੀ ਮੱਦਦ ਕਰ ਰਹੇ ਸਨ। ਜੁਆਇੰਟ ਐਕਸ਼ਨ ਕਮੇਟੀ ਦੇ ਆਗੂ ਗੁਲਾਬ ਸਿੰਘ, ਸੁਨੀਲ ਕੁਮਾਰ ਸਿੰਗਲਾ ਅਤੇ ਸੁਖਵਿੰਦਰ ਸਿੰਘ ਨੇ ਕਿਹਾ ਕਿ ਪੁਲੀਸ ਪ੍ਰਸ਼ਾਸਨ ਨੇ ਉਪ ਮੁੱਖ ਮੰਤਰੀ ਨਾਲ ਮੁਲਾਕਾਤ ਕਰਵਾਉਣ ਦਾ ਭਰੋਸਾ ਦਿੱਤਾ ਸੀ ਪਰ ਐਨ ਸਮੇਂ ‘ਤੇ ਪੁਲੀਸ ਅਧਿਕਾਰੀਆਂ ਨੇ ਸਿਹਤ ਕਾਮਿਆਂ ਨੂੰ ਘੇਰ ਲਿਆ ਅਤੇ ਉਪ ਮੁੱਖ ਮੰਤਰੀ ਨਾਲ ਮਿਲਣ ਨਹੀਂ ਦਿੱਤਾ। ਇਸ ਰੋਸ ਵਜੋਂ ਸਿਹਤ ਕਾਮੇ ਅਤੇ ਡਾਕਟਰ ਅੱਜ ਜ਼ਿਲ੍ਹਾਂ ਪੁਲੀਸ ਮੁਖੀ ਅਤੇ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਰੋਸ ਧਰਨੇ ‘ਤੇ ਬੈਠੇ ਰਹੇ।ਜਿਲ੍ਹਾ ਪੁਲੀਸ ਮੁਖੀ ਸੁਖਮਿੰਦਰ ਸਿੰਘ ਮਾਨ ਨੇ ਕਿਹਾ ਕਿ ਲੜਕੀ ਨੂੰ ਪ੍ਰੇਸ਼ਾਨ ਕਰਨ ਵਾਲੇ ਦੋਸ਼ੀ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਇਸੇ ਤਰ੍ਹਾਂ ਅਗਵਾ ਹੋਏ ਨੌਜਵਾਨਾਂ ਦੇ ਪਰਿਵਾਰਾਂ ਨੂੰ ਵੀ ਉਪ ਮੁੱਖ ਮੰਤਰੀ ਨਾਲ ਨਹੀਂ ਮਿਲਣ ਦਿੱਤਾ। ਸੁਖਬੀਰ ਦੀ ਫੇਰੀ ਮੌਕੇ ਮਨੋਜ ਕਪੂਰ ਦੇ ਪਰਿਵਾਰ ਨੂੰ ਥਾਣੇ ਘੇਰੀ ਰੱਖਿਆ ਗਿਆ। ਸੀਨੀਅਰ ਆਕਾਲੀ ਆਗੂ ਜੋਗਿੰਦਰ ਸਿੰਘ ਬਰਾੜ ਨੇ ਕਿਹਾ ਕਿ ਉਪ ਮੁੱਖ ਮੰਤਰੀ ਆਮ ਜਨਤਾ ਨੂੰ ਮਿਲਣਾ ਚਾਹੁੰਦੇ ਸਨ ਪਰ ਪ੍ਰਸ਼ਾਸਨ ਅਤੇ ਲੋਕਾਂ ਵਿੱਚ ਸਹੀ ਰਾਬਤਾ ਨਾ ਹੋਣ ਕਰਕੇ ਉਪ ਮੁੱਖ ਮੰਤਰੀ ਨੂੰ ਬਿਨਾਂ ਮਿਲਿਆ ਹੀ ਜਾਣਾ ਪਿਆ।


Related News

 • ਪੰਜਾਬ ਸਰਕਾਰ ਬਰਗਾੜੀ ਬੇਅਦਬੀ ਕਾਂਡ ਅਤੇ ਹੋਰ ਪੰਥਕ ਮੰਗਾਂ ਸਬੰਧੀ ਗੰਭੀਰ ਹੋਵੇ : ਭਾਈ ਦਾਦੂਵਾਲ
 • ਤਖਤ ਸਾਹਿਬ ਦੇ ਪੰਜ ਪਿਆਰਿਆਂ ਖਿਲਾਫ ਆਡੀਓ ਪਾਉਣ ਵਾਲੇ ਨੇ ਮੰਗੀ ਮੁਆਫੀ
 • ਕਾਂਗਰਸੀ ਵਰਕਰਾਂ ਨੇ ਵਿਧਾਇਕ ਬਰਾਡ਼ ਦੀ ਅਗਵਾਈ ’ਚ ਫੂਕਿਆ ਮੋਦੀ ਦਾ ਪੁਤਲਾ
 • ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਪਾਕਿਸਤਾਨ ਲਈ ਜਥਾ ਰਵਾਨਾ
 • ਸਕਾਰਪਿਓ ਦੇ ਖੜੇ ਟਿੱਪਰ ਨਾਲ ਟਕਰਾਉਣ ਕਾਰਨ 7 ਮੌਤਾਂ
 • ਲਾਪਤਾ ਮਹਿਲਾ ਦੀ ਲਾਸ਼ ਬੰਦ ਘਰ ਵਿੱਚੋਂ ਮਿਲੀ
 • ਰਾਤ ਨੂੰ ਫ਼ਰੀਦਕੋਟ ਖੰਡ ਮਿੱਲ ਦੀ ਮਸ਼ੀਨਰੀ ਢੋਅ ਰਿਹੈ ਪ੍ਰਸ਼ਾਸਨ
 • ਜੋਧਪੁਰ ਦੇ ਨਜ਼ਰਬੰਦਾਂ ਵੱਲੋਂ ਅਕਾਲੀ ਦਲ ਨੂੰ ਕੇਂਦਰ ’ਤੇ ਦਬਾਅ ਬਣਾਉਣ ਦੀ ਅਪੀਲ
 • Leave a Reply

  Your email address will not be published. Required fields are marked as *

  *