ਸੁਖਬੀਰ ਤੇ ਮੱਕੜ ਸਮੇਤ ਪੰਜ ਨੂੰ ਨੋਟਿਸ ਜਾਰੀ

7

ਅੰਮ੍ਰਿਤਸਰ-ਸ੍ਰੀ ਹਰਿਮੰਦਰ ਸਾਹਿਬ ਦੇ ਘੰਟਾ ਘਰ ਵਾਲੇ ਪਾਸੇ ਬਣੀ ਇਕ ਦੁਕਾਨ ਨੂੰ ਜਬਰੀ ਖਾਲੀ ਕਰਾਉਣ ਦੇ ਮਾਮਲੇ ’ਚ ਸਥਾਨਕ ਅਦਾਲਤ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਤੇ ਪੰਜ ਹੋਰ ਵਿਅਕਤੀਆਂ ਨੂੰ ਸੰਮਨ ਜਾਰੀ ਕੀਤੇ ਹਨ। ਇਨ੍ਹਾਂ ਨੂੰ 19 ਮਈ ਨੂੰ ਅਦਾਲਤ ਵਿਚ ਪੇਸ਼ ਹੋਣ ਲਈ ਕਿਹਾ ਗਿਆ ਹੈ।ਇਸ ਸਬੰਧ ਵਿਚ ਸਥਾਨਕ ਅਦਾਲਤ ਵਿਚ ਦੁਕਾਨਦਾਰ ਹਰਬੀਰ ਸਿੰਘ ਵਲੋਂ ਕੇਸ ਦਾਇਰ ਕੀਤਾ ਗਿਆ ਹੈ। ਉਸ ਨੇ ਆਪਣੇ ਕੇਸ ਵਿਚ ਦੋਸ਼ ਲਾਇਆ ਹੈ ਕਿ 12 ਅਪਰੈਲ ਨੂੰ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਤੇ ਕਾਰਕੁਨਾਂ ਵਲੋਂ ਜਬਰੀ ਉਸ ਦੀ ਦੁਕਾਨ ਖਾਲੀ ਕਰਾਈ ਗਈ। ਉਸ ਨੇ ਕਿਹਾ ਹੈ ਕਿ ਅਸਟੇਟ ਅਫਸਰ ਪਰਮਜੀਤ ਸਿੰਘ, ਡਰਾਈਵਰ ਜਰਨੈਲ ਸਿੰਘ, ਸੇਵਾਦਾਰ ਧਰਮਾ ਤੇ ਹੋਰ ਵਿਅਕਤੀਆਂ ਨੇ ਉਸ ਦੀ ਦੁਕਾਨ ਵਿਚੋਂ ਜਬਰੀ ਸਾਮਾਨ ਚੁੱਕ ਲਿਆ। ਉਸ ਨੇ ਦੱਸਿਆ ਕਿ ਪਿਛਲੇ 70 ਸਾਲਾਂ ਤੋਂ ਇਹ ਦੁਕਾਨ ਉਨ੍ਹਾਂ ਦੇ ਪਰਿਵਾਰ ਕੋਲ ਹੈ, ਜਿਥੇ ਉਹ ਧਾਰਮਿਕ ਸਾਹਿਤ ਤੇ ਹੋਰ ਵਸਤਾਂ ਵੇਚਦੇ ਹਨ। ਉਸ ਨੇ ਅਦਾਲਤ ਵਿਚ ਅਖਬਾਰਾਂ ਦੀਆਂ ਕਾਤਰਾਂ ਵੀ ਪੇਸ਼ ਕੀਤੀਆਂ ਹਨ, ਜਿਸ ਵਿਚ ਉਪ ਮੁੱਖ ਮੰਤਰੀ ਨੂੰ ਉਸ ਦੀ ਦੁਕਾਨ ਖਾਲੀ ਕਰਾਉਣ ਲਈ ਹਦਾਇਤ ਕਰਦੇ ਦਿਖਾਇਆ ਗਿਆ ਹੈ। ਉਸ ਨੇ ਦੱਸਿਆ ਕਿ ਘੰਟਾ ਘਰ ਵਾਲੇ ਪਾਸੇ ਬਣੀਆਂ ਦੁਕਾਨਾਂ ਨੂੰ ਗਲਿਆਰਾ ਪ੍ਰਾਜੈਕਟ ਹੇਠ ਖਾਲੀ ਕਰਾਇਆ ਗਿਆ ਹੈ ਅਤੇ ਇਸ ਦੇ ਬਦਲੇ ਅੰਮ੍ਰਿਤਸਰ ਵਿਕਾਸ ਅਥਾਰਟੀ ਵਲੋਂ ਢੁਕਵੀਆਂ ਦੁਕਾਨਾਂ ਦਿੱਤੀਆਂ ਗਈਆਂ ਹਨ ਪਰ ਉਸ ਨੇ ਮਿਲੀ ਦੁਕਾਨ ਬਾਰੇ ਸਹਿਮਤੀ ਨਹੀਂ ਦਿੱਤੀ ਸੀ ਅਤੇ ਨਾ ਹੀ ਇਸ ਸਬੰਧੀ ਪੱਤਰ ਪ੍ਰਾਪਤ ਕੀਤਾ ਸੀ। ਉਸ ਨੇ ਦੱਸਿਆ ਕਿ ਇਸ ਦੁਕਾਨ ਦੇ ਬਦਲੇ ਜੋ ਦੁਕਾਨ ਉਸ ਨੂੰ ਦਿੱਤੀ ਜਾ ਰਹੀ ਹੈ, ਉਸ ਵਿਚ ਦਾਖਲ ਹੋਣ ਦਾ ਰਸਤਾ ਬਹੁਤ ਛੋਟਾ ਹੈ। ਉਹ ਇਹ ਦੁਕਾਨ ਤਾਂ ਹੀ ਲਵੇਗਾ, ਜੇਕਰ ਉਥੇ ਜਾ ਕੇ ਉਸ ਦੀ ਰੋਜ਼ੀ ਰੋਟੀ ’ਤੇ ਅਸਰ ਨਾ ਪਵੇ। ਉਸ ਨੂੰ ਸ਼ੱਕ ਹੈ ਕਿ ਨਵੀਂ ਦੁਕਾਨ ਦਾ ਘੇਰਾ ਘੱਟ ਹੋਣ ਕਾਰਨ ਉਸ ਦੀ ਰੋਜ਼ੀ ਰੋਟੀ ਪ੍ਰਭਾਵਿਤ ਹੋ ਸਕਦੀ ਹੈ।


Related News

 • ਹਨੀਪ੍ਰੀਤ ਸਮੇਤ ਸਾਰੇ ਮੁਲਜ਼ਮਾਂ ‘ਤੇ ਦੋਸ਼ ਤੈਅ ਕਰਨ ਸਬੰਧੀ ਬਹਿਸ ਜਾਰੀ
 • ਮੌੜ ਬੰਬ ਕਾਂਡ : ਹੁਣ ਪੁਲਸ ਨੂੰ ਪਜਾਮੇ ਵਾਲਾ ਤੇ ਮਾਨ ਸਾਹਿਬ ਦੀ ਭਾਲ
 • ਅੰਮ੍ਰਿਤਸਰ ‘ਚ ਟਰੂਡੋ ਦਾ ਨਿੱਘਾ ਸਵਾਗਤ, ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
 • ਵਿਜੀਲੈਂਸ ਵੱਲੋਂ ਇੱਕ ਲੱਖ ਦੀ ਵੱਢੀ ਲੈਂਦਾ ਪਟਵਾਰੀ ਕਾਬੂ
 • ਅਣਖ ਖਾਤਰ ਪਿਉ ਵੱਲੋਂ ਆਪਣੀ ਧੀ ਅਤੇ ਉਸ ਦੇ ਪ੍ਰੇਮੀ ਦੀ ਕੀਤੀ ਹੱਤਿਆ
 • ਲਵੀ ਦਿਓੜਾ ਕਤਲ ਕਾਂਡ: ਮੁੱਖ ਮੁਲਜ਼ਮ ਸੰਪਤ ਨਹਿਰਾ ਅਦਾਲਤ ਨੇ ਭਗੌੜਾ ਐਲਾਨਿਆ
 • ਪੁਲਿਸ ਦੀ ਧੱਕੇਸ਼ਾਹੀ ਦੇ ਵਿਰੋਧ ‘ਚ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਫ਼ੂਕਿਆ ਖ਼ਜ਼ਾਨਾ ਮੰਤਰੀ ਦਾ ਪੁਤਲਾ
 • ਪਿਤਾ ਦੀ ਬੰਦੂਕ ਚੋਰੀ ਕਰਨਾ ਬੇਟੇ ਨੂੰ ਪਿਆ ਮਹਿੰਗਾ, ਗੁਆਈ ਜਾਨ
 • Leave a Reply

  Your email address will not be published. Required fields are marked as *

  *