ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦਾ ਕਿਸਾਨ ਤੇ ਵਪਾਰੀ ਪੂਰਾ ਲਾਭ ਉਠਾਉਣ ਬਰਾੜ

9

ਸਾਦਿਕ-ਪੰਜਾਬ ਸਰਕਾਰ ਦੁਆਰਾ ਕਿਸਾਨਾਂ, ਵਪਾਰੀਆਂ ਅਤੇ ਨੀਲੇ ਕਾਰਡ ਧਾਰਕਾਂ ਨੂੰ ਸਿਹਤ ਸਹੂਲਤਾਂ ਦੇਣ ਦੇ ਮਕਸਦ ਨਾਲ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਸ਼ੁਰੂ ਕੀਤੀ ਗਈ ਹੈ ਜਿਸ ਦਾ ਸਬੰਧਿਤ ਧਿਰਾਂ ਨੂੰ ਪੂਰਾ ਪੂਰਾ ਲਾਭ ਉਠਾਉਣਾ ਚਾਹੀਦਾ ਹੈ | ਕਿਸਾਨਾਂ ਨੂੰ ਆਪਣਾ ਇਹ ਕਾਰਡ ਬਣਵਾਉਣ ਲਈ ਨਜ਼ਦੀਕੀ ਮਾਰਕੀਟ ਕਮੇਟੀ ਵਿਖੇ ਆਪਣਾ ਜੇ ਫਾਰਮ ਜਮਾਂ ਕਰਵਾਉਣਾ ਹੋਵੇਗਾ ਤੇ ਬਾਕੀ ਖ਼ਰਚ ਸਰਕਾਰ ਦੁਆਰਾ ਕੀਤਾ ਜਾਵੇਗਾ ਤੇ ਕਾਰਡ ਬਣ ਕੇ ਤੁਹਾਡੇ ਕੋਲ ਪੁੱਜ ਜਾਵੇਗਾ | ਇਹ ਜਾਣਕਾਰੀ ਮੁੱਖ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ ਨੇ ਮਾਰਕੀਟ ਕਮੇਟੀ ਸਾਦਿਕ ਵਿਖੇ ਲਾਭਪਾਤਰੀਆਂ ਨੂੰ ਇਸ ਸਕੀਮ ਤਹਿਤ ਕਾਰਡ ਵੰਡਣ ਸਮੇਂ ਕੀਤਾ | ਸ: ਬਰਾੜ ਨੇ ਦੱਸਿਆ ਕਿ ਇਸ ਸਕੀਮ ਤਹਿਤ ਪਰਿਵਾਰ ਦੇ ਕਿਸੇ ਵੀ ਮੈਂਬਰ ਦਾ 50 ਹਜ਼ਾਰ ਰੁਪਏ ਤੱਕ ਦਾ ਮੁਫ਼ਤ ਇਲਾਜ ਹੋਵੇਗਾ ਅਤੇ ਜੇਕਰ ਕਿਸੇ ਨਾਲ ਕੋਈ ਮੰਦਭਾਗੀ ਘਟਨਾ ਵਾਪਰਦੀ ਹੈ ਭਾਵ ਕਿਸੇ ਕਾਰਡ ਧਾਰਕ ਦੀ ਮੌਤ ਹੋ ਜਾਂਦੀ ਹੈ ਦੇ ਪਰਿਵਾਰ ਨੂੰ 5 ਲੱਖ ਰੁਪਏ ਦਾ ਬੀਮਾ ਵੀ ਮਿਲੇਗਾ ਅਤੇ ਜੇਕਰ ਕਿਸੇ ਵਪਾਰੀ ਦੀ ਦੁਕਾਨ ਤੇ ਕੋਈ ਨੁਕਸਾਨ ਹੋ ਜਾਂਦਾ ਜਾਂ ਅੱਗ ਲੱਗ ਜਾਂਦੀ ਹੈ ਨੂੰ ਵੀ ਪੰਜ ਲੱਖ ਰੁਪਏ ਦਾ ਬੀਮਾ ਮਿਲੇਗਾ ਤੇ ਮੌਤ ਹੋ ਜਾਣ ਤੇ ਪੰਜ ਲੱਖ ਰੁਪਏ ਦਾ ਬੀਮਾ ਮਿਲੇਗਾ | ਇਸ ਸਮੇਂ ਬਲਜਿੰਦਰ ਸਿੰਘ ਧਾਲੀਵਾਲ ਚੇਅਰਮੈਨ ਮਾਰਕੀਟ ਕਮੇਟੀ ਸਾਦਿਕ, ਹਰਜੀਤ ਸਿੰਘ ਸੰਧੂ ਐਸ.ਡੀ.ਐਮ, ਮਨਜੀਤ ਸਿੰਘ ਸੰਧੂ ਜ਼ਿਲ੍ਹਾ ਮੰਡੀ ਅਫ਼ਸਰ, ਜਸਪਾਲ ਸਿੰਘ ਮੌੜ ਚੇਅਰਮੈਨ ਮਾਰਕੀਟ ਕਮੇਟੀ ਕੋਟਕਪੂਰਾ, ਗਿੰਦਰ ਸਿੰਘ ਰੁਮਾਣਾ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਸਾਦਿਕ, ਸਕੱਤਰ ਪ੍ਰਗਟ ਸਿੰਘ ਬਰਾੜ, ਲੇਖਾਕਾਰ ਪਿ੍ਤਪਾਲ ਸਿੰਘ ਕੋਹਲੀ, ਗੁਰਜੀਤ ਸਿੰਘ ਕਿੰਗਰਾ ਮੈਂਬਰ ਬਲਾਕ ਸੰਮਤੀ, ਦੀਪ ਅਰੋੜਾ ਅਤੇ ਮੁਖ਼ਤਿਆਰ ਸਿੰਘ ਜਨੇਰੀਆਂ ਆਦਿ ਵੀ ਹਾਜ਼ਰ ਸਨ |


Related News

 • ਅੰਮ੍ਰਿਤਸਰ ‘ਚ ਟਰੂਡੋ ਦਾ ਨਿੱਘਾ ਸਵਾਗਤ, ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
 • ਵਿਜੀਲੈਂਸ ਵੱਲੋਂ ਇੱਕ ਲੱਖ ਦੀ ਵੱਢੀ ਲੈਂਦਾ ਪਟਵਾਰੀ ਕਾਬੂ
 • ਅਣਖ ਖਾਤਰ ਪਿਉ ਵੱਲੋਂ ਆਪਣੀ ਧੀ ਅਤੇ ਉਸ ਦੇ ਪ੍ਰੇਮੀ ਦੀ ਕੀਤੀ ਹੱਤਿਆ
 • ਲਵੀ ਦਿਓੜਾ ਕਤਲ ਕਾਂਡ: ਮੁੱਖ ਮੁਲਜ਼ਮ ਸੰਪਤ ਨਹਿਰਾ ਅਦਾਲਤ ਨੇ ਭਗੌੜਾ ਐਲਾਨਿਆ
 • ਪੁਲਿਸ ਦੀ ਧੱਕੇਸ਼ਾਹੀ ਦੇ ਵਿਰੋਧ ‘ਚ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਫ਼ੂਕਿਆ ਖ਼ਜ਼ਾਨਾ ਮੰਤਰੀ ਦਾ ਪੁਤਲਾ
 • ਪਿਤਾ ਦੀ ਬੰਦੂਕ ਚੋਰੀ ਕਰਨਾ ਬੇਟੇ ਨੂੰ ਪਿਆ ਮਹਿੰਗਾ, ਗੁਆਈ ਜਾਨ
 • ਸੰਤ ਭਿੰਡਰਾਂਵਾਲਿਆਂ ਦੇ ਜਨਮ ਅਸਥਾਨ ਗੁਰਦੁਆਰਾ ਸੰਤ ਖ਼ਾਲਸਾ ਵਿਖੇ ਦਮਦਮੀ ਟਕਸਾਲ ਵਲੋਂ ਸ੍ਰੀ ਅਖੰਡ ਪਾਠ ਆਰੰਭ
 • ਅੰਮਿ੍ਤਸਰ ਤੋਂ ਬਰਮਿੰਘਮ ਲਈ ਸਿੱਧੀ ਉਡਾਣ ਮੁੜ ਸ਼ੁਰੂ
 • Leave a Reply

  Your email address will not be published. Required fields are marked as *

  *