ਅਨਾਜ ਘਪਲੇ ਨਾਲ ਅਕਾਲੀ ਭਾਜਪਾ ਸਰਕਾਰ ਦਾ ਲੋਕ ਦੋਖੀ ਚਿਹਰਾ ਸਾਹਮਣੇ ਆਇਆ-ਮਨਪ੍ਰੀਤ ਸਿੰਘ ਬਾਦਲ

ਨਿਹਾਲ ਸਿੰਘ ਵਾਲਾ-ਸੂਬੇ ਦੇ ਗੁਦਾਮਾਂ ਵਿਚ ਕਰੀਬ 12 ਹਜ਼ਾਰ ਕਰੋੜ ਰੁਪਏ ਦੀ ਲਾਗਤ ਦੇ ਅਨਾਜ਼ ਘਪਲੇ ਬਾਰੇ ਕਾਂਗਰਸ ਪਾਰਟੀ ਵੱਲੋਂ ਕੀਤੇ ਗਏ ਉਜਾਗਰ ਘਪਲੇ ਦੇ ਸਾਹਮਣੇ ਆਉਂਣ ਨਾਲ ਪੰਜਾਬ ਦੇ ਲੋਕਾਂ ਵਿਚ ਅਕਾਲੀ-ਭਾਜਪਾ ਸਰਕਾਰ ਦਾ ਲੋਕ ਦੋਖੀ ਚੇਹਰਾ ਸਾਹਮਣੇ ਆ ਗਿਆ ਹੈ | ਉਕਤ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਕੈਬਨਿਟ ਮੰਤਰੀ ਪੰਜਾਬ ਅਤੇ ਕਾਂਗਰਸ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਬਾਦਲ ਨੇ ਮੋਗਾ ਜ਼ਿਲ੍ਹੇ ਦੀਆਂ ਵੱਖ-ਵੱਖ ਅਨਾਜ਼ ਮੰਡੀਆਂ ਦਾ ਦੌਰਾ ਕਰਨ ਦੌਰਾਨ ਅਨਾਜ ਮੰਡੀ ਨਿਹਾਲ ਸਿੰਘ ਵਾਲਾ ਵਿਖੇ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਜਿੱਥੇ ਇਹ ਘਪਲੇ ਦਾ ਕਾਂਗਰਸ ਪਾਰਟੀ ਵੱਲੋਂ ਪਰਦਾ ਪਾਸ਼ ਕੀਤਾ ਗਿਆ ਹੈ ਉੱਥੇ ਮੋਹਾਲੀ ਥਾਣੇ ਵਿਚ ਕਾਂਗਰਸ ਪਾਰਟੀ ਵੱਲੋਂ ਹਾਕਮ ਧਿਰ ਦੇ ਖਿਲਾਫ ਐੱਫ.ਆਈ.ਆਰ. ਵੀ ਦਰਜ ਕਰਵਾਈ ਗਈ ਹੈ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਇਸ ਘੁਟਾਲੇ ਦੀਆਂ ਅਖਬਾਰੀ ਬਿਆਨਾਂ ਰਾਹੀਂ ਸਫਾਈਆਂ ਨਾ ਦੇਣ ਸਗੋਂ ਪਾਰਦਸ਼ੀ ਢੰਗ ਨਾਲ ਜਾਂਚ ਕਰਵਾਉਣ | ਜਿਸ ਨਾਲ ਹੋਰ ਏਜੰਸੀਆਂ ਦੇ ਵੱਡੇ ਘਪਲੇ ਵੀ ਉਜਾਗਰ ਹੋ ਸਕਦੇ ਹਨ | ਉਨ੍ਹਾਂ ਕਿਹਾ ਕਿ ਇਸ ਘਪਲੇ ਦਾ ਅਸਰ ਪ੍ਰਕਾਸ਼ ਸਿੰਘ ਬਾਦਲ ਜਾਂ ਕੈਰੋ ਸਾਹਿਬ ਅਤੇ ਨਹੀਂ ਸਗੋਂ ਕਰੀਬ 16 ਲੱਖ ਕਿਸਾਨ ਖਾਨਦਾਨਾਂ ਉਪਰ ਪਵੇਗਾ | ਉਨ੍ਹਾਂ ਦੱਸਿਆ ਕਿ ਪੰਜਾਬ ਭਰ ਵਿਚ ਕਾਂਗਰਸ ਪਾਰਟੀ ਵੱਲੋਂ ਮੰਡੀਆਂ ਵਿਚ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਸਮੱਸਿਆਵਾਂ ਸੁਣੀਆਂ ਜਾ ਰਹੀਆਂ ਹਨ | ਇਸ ਮੌਕੇ ਸਾਬਕਾ ਮੰਤਰੀ ਦਰਸ਼ਨ ਸਿੰਘ ਬਰਾੜ, ਸਾਬਕਾ ਮੰਤਰੀ ਮਾਲਤੀ ਥਾਪਰ, ਪ੍ਰਧਾਨ ਜਗਦਰਸ਼ਨ ਕੌਰ, ਹਰਜੋਤ ਕਮਲ, ਕੁਲਦੀਪ ਸਿੰਘ ਢੋਂਸ, ਓਮ






Related News

  • ਅੰਮ੍ਰਿਤਸਰ ‘ਚ ਟਰੂਡੋ ਦਾ ਨਿੱਘਾ ਸਵਾਗਤ, ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
  • ਵਿਜੀਲੈਂਸ ਵੱਲੋਂ ਇੱਕ ਲੱਖ ਦੀ ਵੱਢੀ ਲੈਂਦਾ ਪਟਵਾਰੀ ਕਾਬੂ
  • ਅਣਖ ਖਾਤਰ ਪਿਉ ਵੱਲੋਂ ਆਪਣੀ ਧੀ ਅਤੇ ਉਸ ਦੇ ਪ੍ਰੇਮੀ ਦੀ ਕੀਤੀ ਹੱਤਿਆ
  • ਲਵੀ ਦਿਓੜਾ ਕਤਲ ਕਾਂਡ: ਮੁੱਖ ਮੁਲਜ਼ਮ ਸੰਪਤ ਨਹਿਰਾ ਅਦਾਲਤ ਨੇ ਭਗੌੜਾ ਐਲਾਨਿਆ
  • ਪੁਲਿਸ ਦੀ ਧੱਕੇਸ਼ਾਹੀ ਦੇ ਵਿਰੋਧ ‘ਚ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਫ਼ੂਕਿਆ ਖ਼ਜ਼ਾਨਾ ਮੰਤਰੀ ਦਾ ਪੁਤਲਾ
  • ਪਿਤਾ ਦੀ ਬੰਦੂਕ ਚੋਰੀ ਕਰਨਾ ਬੇਟੇ ਨੂੰ ਪਿਆ ਮਹਿੰਗਾ, ਗੁਆਈ ਜਾਨ
  • ਸੰਤ ਭਿੰਡਰਾਂਵਾਲਿਆਂ ਦੇ ਜਨਮ ਅਸਥਾਨ ਗੁਰਦੁਆਰਾ ਸੰਤ ਖ਼ਾਲਸਾ ਵਿਖੇ ਦਮਦਮੀ ਟਕਸਾਲ ਵਲੋਂ ਸ੍ਰੀ ਅਖੰਡ ਪਾਠ ਆਰੰਭ
  • ਅੰਮਿ੍ਤਸਰ ਤੋਂ ਬਰਮਿੰਘਮ ਲਈ ਸਿੱਧੀ ਉਡਾਣ ਮੁੜ ਸ਼ੁਰੂ
  • Leave a Reply

    Your email address will not be published. Required fields are marked as *

    *