ਜਰਮਨ ਦੇ ਐਸਨ ਸ਼ਹਿਰ ਦੇ ਗੁਰਦੁਵਾਰਾ ਸਾਹਿਬ ਵਿੱਚ ਬੰਬ ਧਮਾਕਾ ਇਸਲਾਮਿਸਟਾ ਦਾ ਕਾਰਾ ਸੀ-ਘਟਨਾ ਤੌ ੫ ਦਿਨ ਬਾਅਦ ਦੋ ਦੌਸ਼ੀ ਗ੍ਰਿਫਤਾਰ-ਭਾਰਤੀ ਪ੍ਰਸ਼ਾਸਨ ਨੂੰ ਸ਼ਰਮ ਕਰਨੀ ਚਾਹੀਦੀ ਹੈ,ਇਸ ਨੂੰ ਕਹਿੰਦੇ ਹਨ ਕਾਰਵਾਈ

image

ਜਾਗੀ ਮਨੁੱਖਤਾ(ਫਰੈਕਫੋਰਟ) ਜਰਮਨ ਦੇ ਐਸਨ ਸ਼ਹਿਰ ਦੇ ਗੁਰਦੁਵਾਰਾ ਸਾਹਿਬ ਵਿੱਚ ਬੰਬ ਧਮਾਕਾ ਇਸਲਾਮਿਸਟਾ ਦਾ ਕਾਰਾ ਸੀ-ਘਟਨਾ ਤੌ 5 ਦਿਨ ਬਾਅਦ ਦੋ ਦੌਸ਼ੀ ਗ੍ਰਿਫਤਾਰ.ਜਰਮਨ ਪੁਲੀਸ ਨੇ ਕਿਹਾ ਹੈ ਕਿ ਐਸਨ ਸ਼ਹਿਰ ਦੇ ਗੁਰਦੁਵਾਰਾ ਨਾਨਕਸਰ ਸਤਿ ਸੰਗ ਦਰਬਾਰ ਵਿੱਚ ਬੰਬ ਧਮਾਕਾ ਇਸਲਾਮਿਸਟਾ ਵੱਲੋ ਕੀਤਾ ਗਿਆ ਹੈ ਅਤੇ ਸਟਾਟ ਸ਼ੁਟਸ(ਖੁਫੀਆ ਵਿਭਾਗ)ਇਹਨਾ ਇਸਲਾਮਿਸਟਾ ਬਾਰੇ ਜਾਣੂ ਸੀ.ਐਸਨ ਗੁਰਦੁਵਾਰਾ ਸਾਹਿਬ ਵਿੱਚ ਧਮਾਕੇ ਤੌ ੫ ਦਿਨ ਬਾਅਦ ਪੁਲੀਸ ਵੱਲੋ 2,16 ਸਾਲਾ ਸਲਾਫਿਸਟਾ ਨੂੰ ਸ਼ੱਕ ਦੇ ਅਧਾਰ ਤੇ ਗ੍ਰਿਫਤਾਰ ਕੀਤਾ ਹੈ.ਪੁਲੀਸ ਵੱਲੋ ਦਾਅਵਾ ਕੀਤਾ ਗਿਆ ਹੈ ਕਿ ਇਸ ਘਟਨਾ ਲਈ ਸਿਰਫ ਇਹ 2 ਨੌਜਵਾਨ ਹੀ ਨਹੀ ਜਿੰਮੇਵਾਰ ਹਨ.ਇਸ ਸਬੰਧ ਵਿੱਚ ਹੋਰ ਗ੍ਰਿਫਤਾਰੀਆ ਹੋਣ ਦੀ ਸੰਭਾਵਨਾ ਹੈ.ਐਸਨ ਸ਼ਹਿਰ ਦੇ ਪੁਲੀਸ ਮੁੱਖੀ ਵੱਲੋ ਇਸ ਨੂੰ ਅੱਤਵਾਦੀ ਕਾਰਵਾਈ ਕਰਾਰ ਦਿੱੱਤਾ ਹੈ.ਨੌਰਥ ਰਾਈਨ ਵੈਸਟਫਾਲਨ ਸਟੇਟ ਦੇ ਸ਼ਟਾਟ ਸ਼ੁਟਸ(ਖੁਫੀਆ ਵਿਭਾਗ) ਨੂੰ ਪਹਿਲਾ ਤੌ ਹੀ ਇਹਨਾ ਦੇ ਅਤੰਕੀ ਹੋਣ ਬਾਰੇ ਸ਼ੱਕ ਸੀ.ਇਸ ਗੱਲ ਦਾ ਪ੍ਰਗਟਾਵਾ ਨੌਰਥ ਰਾਈਨ ਵੈਸਟਫਾਲਨ ਦੇ ਗ੍ਰਹਿ ਮੰਤਰੀ ਵੱਲੋ ਕੀਤਾ ਗਿਆ ਹੈ.ਹੁਣ ਇਸ ਬਾਰੇ ਜਾਂਚ ਹੋ ਰਹੀ ਹੈ ਕਿ ਇਹ ਦੋਨੋ ਖੁੱਦ ਅੱਤਵਾਦੀ ਘਟਨਾ ਲਈ ਪ੍ਰੇਰਤ ਹੋਏ ਹਨ ਜਾ ਕਿਸੇ ਅਤੰਕੀ ਗਰੁੱਪ ਵੱਲੋ ਉਸਕਾਏ ਗਏ ਹਨ.ਕਿਵੇ ਅਤੇ ਕਿਸ ਹੱਦ ਤੱਕ ਇਹ ਜਿਹਾਦ ਲਈ ਪ੍ਰੇਰਤ ਹਨ.ਇਸ ਬਾਰੇ ਸਾਫ ਸੁੱਥਰੇ ਢੰਗ ਨਾਲ ਜਾਂਚ ਕੀਤੀ ਜਾਵੇਗੀ.ਦੋਵਾ ਦੋਸ਼ੀਆ ਵੱਲੋ ਬੀਤੇ ਸ਼ਨੀਵਾਰ ਐਸਨ ਗੁਰਦੁਵਾਰਾ ਸਾਹਿਬ ਅੰਦਰ ਹੋ ਰਹੇ ਵਿਵਹਾ ਸਮਾਗਮ ਤੌ ਬਾਅਦ ਬੰਬ ਧਮਾਕਾ ਕੀਤਾ ਗਿਆ.ਜਿਸ ਵਿੱਚ ਤਿੰਨ ਵਿਅਕਤੀ ਜਖਮੀ ਹੋਏ,ਜਿਹਨਾ ਵਿੱਚੋ ਗੁਰਦੁਵਾਰਾ ਸਾਹਿਬ ਦੇ ਗ੍ਰਥੀ ਸਾਹਿਬਾਨ ਭਾਈ ਕੁਲਦੀਪ ਸਿੰਘ ਜੀ ਗੰਭੀਰ ਰੂਪ ਵਿੱਚ ਜਖਮੀ ਹੋਏ.ਜੋ ਹੁਣ ਤੱਕ ਹਸਪਤਾਲ ਵਿੱਚ ਦਾਖਲ ਹਨ.ਐਸਨ ਦੇ ਪੁਲੀਸ ਮੁੱਖੀ ਨੇ ਕਿਹਾ ਹੈ ਕਿ ਅਗਰ ਗੁਰਦੁਵਾਰਾ ਸਾਹਿਬ ਅੰਦਰ ਜਿਆਦਾ ਲੋਕ ਹੁੰਦੇ ਤਾ ਭਾਰੀ ਨੁਕਸਾਨ ਹੋ ਸਕਦਾ ਸੀ.ਦੋਵੇ ਦੌਸ਼ੀ ਜਰਮਨ ਵਿੱਚ ਪੈਦਾ ਅਤੇ ਵੱਡੇ ਹੋਏ ਹਨ.ਸਟੇਟ ਦੇ ਗ੍ਰਹਿ ਮੰਤਰੀ ਨੇ ਕਿਹਾ ਕਿ ਉਹ ਇਸ ਗੱਲ ਤੌ ਭੈਅਭੀਤ ਹਨ ਕਿ ਸਾਡੇ ਸਮਾਜ ਵਿੱਚ ਵਧੇ ਫੁਲੇ ਬੱਚੇ ਬੰਬ ਤਿਆਰ ਕਰਕਿ ਦੂਸਰੇਆ ਦੀਆ ਜਿੰਦਗੀਆ ਲਈ ਖਤਰਾ ਪੈਦਾ ਕਰ ਸਕਦੇ ਹਨ.ਦੋਵਾ ਵਿੱਚੋ ਇੱਕ ਦੌਸ਼ੀ ਨੇ ਵੀਰਵਾਰ ਸ਼ਾਮ ਖੁੱਦ ਆਪਣੇ ਆਪ ਨੂੰ ਪੁਲੀਸ ਅੱਗੇ ਪੇਸ਼ ਕੀਤਾ.ਅਤੇ ਦੂਸਰੇ ਨੂੰ ਲੌਕਾ ਤੌ ਮਿੱਲੀ ਸੂਚਨਾ ਮੁਤਾਬਕ ਉਸਦੇ ਮਾਤਾ ਪਿੱਤਾ ਦੇ ਘਰੋ ਗ੍ਰਿਫਤਾਰ ਕੀਤਾ ਗਿਆ.ਦੋਵਾ ਦੌਸ਼ੀਆਂ ਨੇ ਦੌਸ਼ ਤਾ ਮੰਨਿਆ ਹੈ,ਪਰ ਕਾਰਨ ਨਹੀ ਦੱਸ ਰਹੇ.ਘਟਨਾ ਤੌ ਕੁੱਜ ਸਮਾ ਬਾਅਦ ਪੁਲੀਸ ਵੱਲੋ ਅੱਤਵਾਦੀ ਕਾਰਵਾਈ ਹੋਣ ਤੌ ਇੰਨਕਾਰ ਕੀਤਾ ਸੀ.ਪਰ ਇਹਨਾ ਗ੍ਰਿਫਤਾਰੀਆਂ ਤੌ ਬਾਅਦ ਜਾਂਚ ਵੱਡੇ ਪੱਧਰ ਤੇ ਜਾਰੀ ਹੈ.ਭਾਰਤੀ ਪ੍ਰਸ਼ਾਸਨ ਨੂੰ ਸ਼ਰਮ ਆਉਣੀ ਚਾਹੀਦੀ ਹੈ ਅਤੇ ਇਸ ਤੌ ਸੇਧ ਲੈਣੀ ਚਾਹੀਦੀ ਹੈ,ਕਿ ਕਦੀ ਇਤਨੀ ਜਲਦੀ ਸਿੱਖਾ ਨੂੰ ਇੰਨਸਾਫ ਭਾਰਤ ਵਿੱਚ ਮਿੱਲ ਪਾਏਗਾ






Related News

  • ਅਕਾਲੀ ਦਲ ਦੇ ਪ੍ਰਧਾਨਾ ਦਾ ੲਿਤਹਾਸ ੲਿਕ ਕੜਵੀ ਸਚਾੲੀ
  • ਦੇਸ਼ ਵਿਦੇਸ਼ ਵਿਚ ਵੱਸਦੇ ਸਮੂਹ ਪੰਜਾਬੀਆਂ ਨੂੰ ਜਾਗੀ ਮਨੁੱਖਤਾ ਵੱਲੋਂ ਮਾਘੀ ਦੇ ਪਵਿੱਤਰ ਦਿਹਾੜੇ ਦੀਆਂ ਮੁਬਾਰਕਾਂ
  • ਸ੍ਰ ਕੁਲਵਿੰਦਰ ਸਿੰਘ ਨਾਹਲ ਦੇ ਮਾਤਾ ਜੀ ਅੱਜ ਸਵੇਰੇ ਸਦੀਵੀ ਵਿਛੋੜਾ ਦੇ ਗਏ ਹਨ.ਅਦਾਰਾ ਜਾਗੀ ਮਨੁੱਖਤਾ ਅਤੇ ਕੋਹਲੀ ਪਰਿਵਾਰ ਵੱਲੋ ਗਹਿਰੇ ਦੁੱਖ ਦਾ ਪ੍ਰਗਟਾਵਾ
  • ਜਰਮਨੀ ਲੋਕ ਇਨਸਾਫ ਪਾਰਟੀ ਨੇ ਕੀਤਾ ਆਪਣੀ ਟੀਮ ਵਿਚ ਹੋਰ ਵਾਧਾ –ਸਤਪਾਲ ਸਿੰਘ ਪੱਡਾ
  • ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ,ਸ੍ਰ ਸੋਹਣ ਸਿੰਘ ਧਾਲੀਵਾਲ ਅਤੇ ਉਹਨਾ ਦੇ ਸਾਥੀ ਪਰਿਵਾਰਾ ਵੱਲੋ ਹਰ ਸਾਲ ਦੀ ਤਰ੍ਹਾਂ ੭ ਜਨਵਰੀ ਨੂੰ ਬਹੁਤ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ-ਪਰ ਇਸ ਵਾਰ ਫਰੈਕਫੋਰਟ ਦੀ ਥਾਂ ਗੁਰਦੁਵਾਰਾ ਗੁਰੂ ਨਾਨਕ ਦਰਬਾਰ ਓਫਨਬਾਖ ਵਿੱਖੇ ਮਨਾਇਆ ਜਾ ਰਿਹਾ ਹੈ ਕਿਉ?
  • ਲੌਕ ਇੰਨਸਾਫ ਪਾਰਟੀ ਵੱਲੋ ਯੂਕੇ ਅਤੇ ਯੋਰਪ ਅੰਦਰ ਪਾਰਟੀ ਦੀ ਪਹਿਲੀ ਅੰਤਰਰਾਸ਼ਟਰੀ ਇਕਾਈ ਦਾ ਗਠਨ ਜਰਮਨ ਦੇ ਸ਼ਹਿਰ ਡ੍ਰੇਸਦਨ ਵਿੱਖੇ ਕੀਤਾ ਗਿਆ-ਨਿੱਯੁਕਤ ਕੀਤੇ ਆਉਦੇਦਾਰਾਂ ਵੱਲੋ ਸ੍ਰ ਸਿਮਰਜੀਤ ਸਿੰਘ ਬੈਸ ਦਾ ਧੰਨਵਾਦ ਕੀਤਾ ਗਿਆ ਅਤੇ ਸਮੂਹ ਪੰਜਾਬੀ ਵੀਰਾਂ ਨੂੰ ਲੌਕ ਇੰਨਸਾਫ ਪਾਰਟੀ ਦਾ ਸਹਿਯੋਗ ਕਰਨ ਲਈ ਬੇਨਤੀ ਕੀਤੀ ਗਈ
  • ਗੁਰਦੁਵਾਰਾ ਸਿੱਖ ਸੈਟਰ ਫਰੈਕਫੋਰਟ ਦੀ ਪ੍ਰਬੰਧਕ ਅਤੇ ਕੁੱਜ ਸ਼ਰਾਰਤੀ ਅਨਸਰ ਲਗਾਤਾਰ ਅਮ੍ਰਤ ਦੀਆਂ ਬਾਣੀਆਂ ਅਤੇ ਸਿੱਖ ਸਿਧਤਾਂ ਤੇ ਕਿੰਤੂ ਪ੍ਰੰਤੂ ਕਰਨ ਵਾਲੇ ਪ੍ਰਚਾਰਕਾਂ ਨੂੰ ਸੱਦ ਕਿ ਸਿੱਖ ਸੰਗਤਾਂ ਨੂੰ ਗੁੰਮਰਾਹ ਕਰ ਕਹੇ ਹਨ ਜਾਗੀ ਮਨੁੱਖਤਾ(ਫਰੈਕਫੋਰਟ)ਗੁਰਵਿੰਦਰ ਸਿੰਘ ਕੋਹਲੀ- ਗੁਰਦੁਵਾਰਾ ਸਿੱਖ ਸੈਟਰ ਫਰੈਕਫੋਰਟ ਦੀ ਪ੍ਰਬੰਧਕ ਅਤੇ ਕੁੱਜ ਸ਼ਰਾਰਤੀ ਅਨਸਰ ਲਗਾਤਾਰ ਅਮ੍ਰਤ ਦੀਆਂ ਬਾਣੀਆਂ ਅਤੇ ਸਿੱਖ ਸਿਧਤਾਂ ਤੇ ਕਿੰਤੂ ਪ੍ਰੰਤੂ ਕਰਨ ਵਾਲੇ ਪ੍ਰਚਾਰਕਾਂ ਨੂੰ ਸੱਦ ਕਿ ਸਿੱਖ ਸੰਗਤਾਂ ਨੂੰ ਗੁੰਮਰਾਹ ਕਰ ਕਹੇ ਹਨ.ਅਤੇ ਲਗਾਤਾਰ ਮਾਹੋਲ ਖਰਾਬ ਕਰਨ ਤੇ ਤੁੱਲੇ ਹਨ.ਹੋਣਾ ਤਾ ਇਹ ਚਾਹੀਦਾ ਹੈ.ਗੁਰਦੁਵਾਰਾ ਸਾਹਿਬ ਵਿੱਖੇ ਉਹਨਾਂ ਪ੍ਰਚਾਰਕਾਂ ਨੂੰ ਬੁਲਾਇਆਂ ਜਾਵੇ ਜੋ ਸਿਰਫ ਗੁਰੁ ਦੀ ਗੱਲ ਕਰਨ ਅਤੇ ਸਿਰਫ ਗੁਰੂ ਸ਼ਬਦ ਤੇ ਵੀਚਾਰ ਕਰਨ ਤੇ ਸਿੱਖ ਸਿਧਾਤਾਂ ਦੀ ਗੱਲ ਕਰਨ.ਫਰੈਕਫੋਰਟ ਦਾ ਗੁਰਦੁਵਾਰਾ ਸਾਹਿਬ ਕਿਸੇ ਇੱਕ ਸੰਸਥਾ,ਇੱਕ ਜਾਤ ਬਰਾਦਰੀ ਦਾ ਨਹੀ ਹੈ.ਇਹ ਸਾਰੀਆਂ ਸਿੱਖ ਸੰਗਤਾਂ ਦਾ ਸਾਝਾਂ ਗੁਰਦੁਵਾਰਾ ਸਾਹਿਬ ਹੈ.ਇਸ ਲਈ ਗੁਰਦੁਵਾਰਾ ਸਾਹਿਬ ਵਿੱਖੇ ਸਰਬ ਪ੍ਰਮਾਨਿਤ ਪ੍ਰਚਾਰਕਾਂ ਨੂੰ ਬੁਲਾਉਣਾ ਚਾਹੀਦਾ ਹੈ ਹੈ.ਤਾ ਜੋ ਗੁਰਦੁਵਾਰਾ ਸਾਹਿਬ ਅੰਦਰ ਸਾਰੀਆਂ ਸੰਗਤਾ ਦਾ ਆਪਸੀ ਪਿਆਰ ਬਣਿਆ ਰਹੇ.ਗੁਰਸਿੱਖਾਂ ਦੇ ਉਪਰ ਗੁਰਦੁਵਾਰਾ ਸਾਹਿਬ ਦੇ ਅੰਦਰ ਆਉਣ ਤੇ ਪਾਬੰਦੀ ਲਗਾਂ ਕਿ ਹਾਉਸ ਫਰਬੋਟਾਂ ਦੇ ਸਹਾਰੇ ਗੁਰਦੁਵਾਰਾ ਸਹਿਬ ਉਪਰ ਕਬਜਾਂ ਕਰਕਿ,ਲਗਾਤਾਰ ਅਮ੍ਰਤ ਬਾਣੀਆਂ ਦੇ ਨਿੰਦਕਾ ਅਤੇ ਸਿੱਖ ਸਿਧਾਤਾਂ ਉਪਰ ਵਾਰ ਕਰਨ ਵਾਲੇ ਮਿਸ਼ਨਰੀ(ਸਰਕਾਰੀ ਮਸ਼ੀਨਰੀ)ਪ੍ਰਚਾਰਕਾਂ ਨੂੰ ਬੁਲਾਉਣਾ ਅਤੇ ਸਿੱਖ ਸੰਗਤਾਂ ਨੂੰ ਦੁਬਿਦਾ ਵਿੱਚ ਪਾਉਣਾ ਸਰਾਸਰ ਧੱਕੇਸ਼ਾਹੀ ਅਤੇ ਗਲਤ ਹੈ.ਫਰੈਕਫੋਰਟ ਦਾ ਗੁਰਦੁਵਾਰਾ ਦਾ ਸਾਹਿਬ ਕਿਸੇ ਮਿਸ਼ਨਰੀ ਦੀ ਜਗੀਰ ਨਹੀ.ਇਹ ਸਾਰੇਆ ਦਾ ਸਾਝਾਂ ਗੁਰਦੁਵਾਰਾ ਸਾਹਿਬ ਹੈ.ਗੁਰਦੁਵਾਰਾ ਸਾਹਿਬ ਅੰਦਰ ਸਿਰਫ ਹਮਖਿਆਲੀ ਅਤੇ ਆਪਣੀ ਹੀ ਸੋਚ ਦੇ ਪ੍ਰਚਾਰਕਾਂ ਨੂੰ ਬੁਲਾਉਣਾ ਸਰਾਸਰ ਗਲਤ ਹੈ.ਇਹ ਸਾਝਾਂ ਗੁਰੁਘਰ ਹੈ.ਇੱਥੇ ਸਰਬ ਪ੍ਰਵਾਨਿਤ ਪ੍ਰਚਾਰਕਾ ਨੂੰ ਹੀ ਬੁਲਾਉਣਾ ਚਾਹੀਦਾ ਹੈ.ਗੁਰਦੁਵਾਰੇਆਂ ਉਪਰ ਕਬਜਾ ਨੀਤੀ ਦਾ ਖੇਡ ਖੇਡ ਕਿ ਗੁਰਦੁਵਾਰਾ ਸਾਹਿਬ ਦਾ ਮਾਹੋਲ ਖਰਾਬ ਨਾ ਕਰੋ ਵੀਰੋ.ਇਸ ਤ੍ਰਹਾਂ ਦੀਆਂ ਖੇਡਾ ਲੰਮਾ ਸਮਾ ਨਹੀ ਚੱਲਦਾ,ਇੱਕ ਗੱਲ ਯਾਦ ਰੱਖੋ ਪਾਣੀ ਦੇ ਚੱਲਣ ਦਾ ਨਿਯਮ ਸਿਰਫ ਪੁੱਲ ਦੇ ਥੱਲੇਓ ਹੀ ਹੁੰਦਾ ਹੈ. ਹਾ ਪਾਣੀ ਪੁੱਲ ਦੇ ਉਪਰੋ ਵੀ ਗੁਜਰਦਾ ਹੈ.ਸਿਰਫ ਹੱੜ੍ਹ ਆਉਣ ਦੀ ਸੀਥੱਤੀ ਵਿੱਚ.ਵੀਰੋ ਹੱੜ੍ਹ ਰੋਜ ਨਹੀ ਅਉਦੇ.ਹਾ ਹੱੜ੍ਹ ਨੁਕਸਾਨ ਜਰੂਰ ਕਰਦੇ ਹਨ.ਗੁਰਦੁਵਾਰਾ ਸਾਹਿਬ ਅੰਦਰ ਜਿਦਾਂ ਨਹੀ ਪੁਗਾਈ ਦੀਆਂ.ਸਾਝੇ ਗੁਰਦੁਵਾਰਾ ਸਾਹਿਬ ਵਿੱਖੇ ਆਪਣੀ ਸੋਚ ਦੇ ਹੀ ਪ੍ਰਚਾਰਕ ਸੱਦ ਕਿ ਆਪਣੇ ਸਿਧਾਤ ਦਾ ਪ੍ਰਚਾਰ ਨਾ ਕਰੋ.ਸਰਬ ਪ੍ਰਵਾਨਿਤ ਪ੍ਰਚਾਰਕ ਸੱਦ ਕਿ ਸਿੱਖ ਸਿਧਾਤਾਂ ਦਾ ਪ੍ਰਚਾਰ ਕਰੋ.ਮੇਰੀ ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ ਆਪਸੀ ਮੱਤਭੇਦ ਦੂਰ ਕਰਕਿ ਆਪੋ ਆਪਣੇ ਢੰਗ ਨਾਲ ਇਸ ਕਬਜਾ ਨੀਤੀ ਰਾਹੀ ਧੱਕੇਸ਼ਾਹੀ ਅਤੇ ਸਿਰਫ ਤੇ ਸਿਰਫ ਮਿਸ਼ਨਰੀ ਪ੍ਰਚਾਰਕਾਂ ਨੂੰ ਸੱਦਣ ਦਾ ਵੀਰੋਧ ਡੱਟਕਿ ਵੀਰੋਧ ਕਰੋ.
  • ਫਰੈਕਫੋਰਟ(ਜਾਗੀਮਨੁੱਖਤਾ)ਗੁਰਵਿੰਦਰ ਸਿੰਘ ਕੋਹਲੀ-ਸ਼ੇਰੇ ਪੰਜਾਬ ਪੰਜਾਬੀ ਸਭਾ ਫਰੈਕਫੋਰਟ ਵੱਲੋ 10 ਦਸੰਬਰ ਨੂੰ ਗੁਰਦੁਵਾਰਾ ਸਿੱਖ ਸੈਟਰ ਫਰੈਕਫੋਰਟ ਰੱਖੇ ਵਿਸ਼ਾਲ ਸਮਾਗਮ ਨੂੰ ਬੇਹੋਦ ਪ੍ਰਬੰਧਕ ਕਮੇਟੀ ਵੱਲੋ ਰੱਦ ਕਰਨਾ ਗੰਡਾ ਗਰਦੀ ਅਤੇ ਬੇਹੁਦਗੀ
  • Leave a Reply

    Your email address will not be published. Required fields are marked as *

    *