ਪੁਲਸ ਦੀ ਸਖਤ ਮੁਸਤੈਦੀ ਕਾਰਨ ਅਗਵਾਕਾਰ 5 ਸਾਲ ਦੀ ਬੱਚੀ ਨੂੰ ਛੱਡ ਕੇ ਭੱਜਿਆ

1

ਜਲੰਧਰ- ਸ਼ਹੀਦ ਬਾਬਾ ਦੀਪ ਸਿੰਘ ਨਗਰ ਵਿਚ ਅਗਵਾ ਹੋਈ 5 ਸਾਲ ਦੀ ਬੱਚੀ ਨੂੰ ਪੁਲਸ ਨੇ 2 ਘੰਟਿਆਂ ਵਿਚ ਲਭ ਲਿਆ। ਪੁਲਸ ਦੀ ਚੌਕਸੀ ਕਾਰਨ ਅਗਵਾਕਾਰ ਬੱਚੀ ਨੂੰ ਰਣਵੀਰ ਕਲਾਸਿਕ ਨੇੜੇ ਗਲੀ ਵਿਚ ਛੱਡ ਕੇ ਭੱਜਿਆ। ਪੁਲਸ ਅਗਵਾਕਾਰ ਦੀ ਭਾਲ ਕਰ ਰਹੀ ਹੈ। ਏ. ਸੀ. ਪੀ. ਨਾਰਥ ਬਲਵਿੰਦਰ ਇਕਬਾਲ ਸਿੰਘ ਕਾਹਲੋਂ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਸ਼ਹੀਦ ਬਾਬਾ ਦੀਪ ਸਿੰਘ ਨਗਰ ਵਿਚ 5 ਸਾਲਾ ਬੱਚੀ ਨੂੰ ਅਗਵਾ ਕਰ ਲਿਆ ਗਿਆ ਹੈ। ਸੂਚਨਾ ਮਿਲਦਿਆਂ ਹੀ ਥਾਣਾ ਨੰ. 8 ਦੇ ਇੰਸਪੈਕਟਰ ਬਿਮਲ ਕਾਂਤ ਦੀ ਅਗਵਾਈ ਵਿਚ ਏ. ਐੱਸ. ਆਈ. ਅਮਰੀਕ ਸਿੰਘ ਤੇ ਪੁਲਸ ਟੀਮ ਨੇ ਇਲਾਕੇ ਵਿਚ ਸਰਚ ਕੀਤੀ ਤੇ ਦੱਸੇ ਗਏ ਮੌਕੇ ‘ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਚੈੱਕ ਕਰਵਾਈ। ਇੰਡਸਟਰੀਅਲ ਅਸਟੇਟ ਵਿਚ ਸਥਿਤ ਗੋਬਿੰਦ ਇੰਟਰਪ੍ਰਾਈਜ਼ਿਜ਼ ਫੈਕਟਰੀ ਦੇ ਬਾਹਰ ਲੱਗੇ ਕੈਮਰੇ ਵਿਚ ਖੁਲਾਸਾ ਹੋਇਆ ਕਿ ਪ੍ਰਵਾਸੀ ਨੌਜਵਾਨ ਬੱਚੀ ਨੂੰ ਟੌਫੀ ਦੇ ਬਹਾਨੇ ਅਗਵਾ ਕਰਕੇ ਲੈ ਕੇ ਜਾ ਰਿਹਾ ਹੈ।ਏ. ਸੀ. ਪੀ. ਬਲਵਿੰਦਰ ਇਕਬਾਲ ਸਿੰਘ ਕਾਹਲੋਂ ਨੇ ਦੱਸਿਆ ਕਿ ਪੁਲਸ ਨੇ ਤੁਰੰਤ ਹਰਕਤ ਵਿਚ ਆਉਂਦਿਆਂ ਇਲਾਕੇ ਨੂੰ ਸੀਲ ਕਰਕੇ ਸਰਚ ‘ਤੇ ਨਾਕਾਬੰਦੀ ਕੀਤੀ।ਪੁਲਸ ਦੀ ਚੌਕਸੀ ਕਾਰਨ ਅਗਵਾਕਾਰ ਬੱਚੀ ਨੂੰ ਗਲੀ ਵਿਚ ਛੱਡ ਕੇ ਫਰਾਰ ਹੋ ਗਿਆ। ਏ. ਸੀ. ਪੀ. ਕਾਹਲੋਂ ਨੇ ਦੱਸਿਆ ਕਿ ਬੱਚੀ ਨੂੰ ਸਹੀ ਸਲਾਮਤ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਹੈ। ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ ‘ਤੇ ਮਿਲੇ ਅਗਵਾਕਾਰ ਦੀ ਫੋਟੋ ਦੇ ਆਧਾਰ ‘ਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ।


Related News

 • ਪੰਜਾਬ ਸਰਕਾਰ ਬਰਗਾੜੀ ਬੇਅਦਬੀ ਕਾਂਡ ਅਤੇ ਹੋਰ ਪੰਥਕ ਮੰਗਾਂ ਸਬੰਧੀ ਗੰਭੀਰ ਹੋਵੇ : ਭਾਈ ਦਾਦੂਵਾਲ
 • ਤਖਤ ਸਾਹਿਬ ਦੇ ਪੰਜ ਪਿਆਰਿਆਂ ਖਿਲਾਫ ਆਡੀਓ ਪਾਉਣ ਵਾਲੇ ਨੇ ਮੰਗੀ ਮੁਆਫੀ
 • ਕਾਂਗਰਸੀ ਵਰਕਰਾਂ ਨੇ ਵਿਧਾਇਕ ਬਰਾਡ਼ ਦੀ ਅਗਵਾਈ ’ਚ ਫੂਕਿਆ ਮੋਦੀ ਦਾ ਪੁਤਲਾ
 • ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਪਾਕਿਸਤਾਨ ਲਈ ਜਥਾ ਰਵਾਨਾ
 • ਸਕਾਰਪਿਓ ਦੇ ਖੜੇ ਟਿੱਪਰ ਨਾਲ ਟਕਰਾਉਣ ਕਾਰਨ 7 ਮੌਤਾਂ
 • ਲਾਪਤਾ ਮਹਿਲਾ ਦੀ ਲਾਸ਼ ਬੰਦ ਘਰ ਵਿੱਚੋਂ ਮਿਲੀ
 • ਰਾਤ ਨੂੰ ਫ਼ਰੀਦਕੋਟ ਖੰਡ ਮਿੱਲ ਦੀ ਮਸ਼ੀਨਰੀ ਢੋਅ ਰਿਹੈ ਪ੍ਰਸ਼ਾਸਨ
 • ਜੋਧਪੁਰ ਦੇ ਨਜ਼ਰਬੰਦਾਂ ਵੱਲੋਂ ਅਕਾਲੀ ਦਲ ਨੂੰ ਕੇਂਦਰ ’ਤੇ ਦਬਾਅ ਬਣਾਉਣ ਦੀ ਅਪੀਲ
 • Leave a Reply

  Your email address will not be published. Required fields are marked as *

  *