ਜਰਮਨ ਦੇ ਐਸਨ ਸ਼ਹਿਰ ਦੇ ਗੁਰਦੁਵਾਰਾ ਸਾਹਿਬ ਵਿੱਚ ਬੰਬ ਧਮਾਕਾ-ਜਰਮਨ ਭਰ ਵਿੱਚ ਗੁਰਦੁਵਾਰਾ ਸਾਹਿਬਾਨ ਦੀ ਸੁਰੱਖਿਆ ਨੂੰ ਲੈ ਕਿ ਚਿੰਤਾ ਅਤੇ ਇਸ ਘਟਨਾ ਦੀ ਨਿੰਦਾ ਕੀਤੀ ਜਾ ਰਹੀ ਹੈ

g1
ਜਾਗੀ ਮਨੁੱਖਤਾ(ਫਰੈਕਫੋਰਟ) ਜਰਮਨ ਦੇ ਐਸਨ ਸ਼ਹਿਰ ਦੇ ਗੁਰਦੁਵਾਰਾ ਸਾਹਿਬ ਵਿੱਚ ਕੱਲ ਸ਼ਾਮ ਕਰੀਬ ੭ ਵਜੇ ਕਿਸੇ ਅਣਪਛਾਤੇ ਨਕਾਬਧਾਰੀ ਵੱਲੋ ਗੁਰਦੁਵਾਰਾ ਗੁਰੂ ਨਾਨਕ ਸੱਤ ਸੰਗ ਦਰਬਾਰ ਐਸਨ ਵਿੱਖੇ ਬੰਬ ਧਮਾਕਾ ਕੀਤਾ ਗਿਆ.ਜਿਸ ਵਿੱਚ ਗੁਰਦੁਵਾਰਾ ਸਾਹਿਬਾਨ ਦੇ ਗ੍ਰੰਥੀ ਸਾਹਿਬ ਭਾਈ ਕੁਲਦੀਪ ਸਿੰਘ ਅਤੇ ੨ ਹੋਰ ਵਿਅਕਤੀਅ ਜਖਮੀ ਹੋਏ ਹਨ. ਗੁਰਦੁਵਾਰਾ ਸਾਹਿਬਾਨ ਦੇ ਗ੍ਰੰਥੀ ਸਾਹਿਬ ਭਾਈ ਕੁਲਦੀਪ ਸਿੰਘ ਦੇ ਉਪਰ ਸ਼ੀਸ਼ਾ ਡਿਗਣ ਕਾਰਨ ਜਿਆਦਾ ਸੱਟਾ ਲੱਗੀਆ ਹਨ.ਗੁਰਦੁਵਾਰਾ ਸਾਹਿਬ ਦੀ ਇਮਾਰਤ ਨੂੰ ਭਾਰੀ ਨੁਕਸਾਨ ਹੋਇਆ ਹੈ ਅਤੇ ਆਸ ਪਾਸ ਦੀਆਂ ਇਮਾਰਤਾ ਦੇ ਸ਼ੀਸ਼ੇ ਟੁੱਟ ਗਏ ਹਨ.ਭਾਈ ਕੁਲਦੀਪ ਸਿੰਘ ਨੂੰ ਐਸਨ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ.ਕਿਸੇ ਦਾ ਜਾਨੀ ਨੁਕਸਾਨ ਹੋਣ ਤੌ ਬਚਾਅ ਹੋ ਗਿਆ ਹੈ.ਨਕਾਬਧਾਰੀ ਨੇ ਕਾਲੇ ਕੱਪੜੇ ਤੇ ਕਾਲਾ ਨਕਾਬ ਪਹਿਨ ਰੱਖਿਆ ਸੀ.ਉਸ ਵੱਲੋ ਗੁਰਦੁਵਾਰਾ ਸਾਹਿਬ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਗਈ.ਪਰ ਉਸ ਸਮੇ ਗੁਰਦੁਵਾਰਾ ਸਾਹਿਬ ਅੰਦਰ ਬੱਚਿਆ ਦੀਆ ਕਲਾਸਾਂ ਅਤੇ ਇੱਕ ਵਿਵਹਾ ਦੇ ਸਮਾਗਮ ਦੇ ਚੱਲਦੇ ਸੰਗਤਾ ਦੀ ਮਜੂਦਗੀ ਦੇ ਡਰੋ ਉਹ ਗੁਰਦੁਵਾਰਾ ਸਾਹਿਬ ਦੇ ਗੇਟ ਦੇ ਬਾਹਰ ਬੰਬ ਸੁੱਟ ਕਿ ਕਿਸੇ ਗਲੈਨਡੇ ਵਾਗਨ ਵਿੱਚ ਆਪਣਾ ਨਕਾਬ ਸੁੱਟ ਕਿ ਭੱਜ ਗਿਆ.ਪੁਲੀਸ ਵੱਲੋ ਇਸ ਦੀ ਜਾਂਚ ਕੀਤੀ ਜਾ ਰਹੀ ਹੈ.ਖਬਰ ਅਨੁਸਾਰ ਪੁਲੀਸ ਵੱਲੋ ਗਲੈਨਡੇ ਵਾਗਨ ਵਾਗਨ ਵਿੱਚ ਬੈਠੇ ਦੋ ਵਿਅਤੀਆ ਨੂੰ ਗ੍ਰਿਫਤਾਰ
ਕਰਨ ਤੌ ਬਾਅਦ ਸਬੂਤਾ ਦੀ ਘਾਟ ਕਾਰਨ ਛੱਡ ਦਿੱਤਾ ਗਿਆ ਹੈ. ਜਰਮਨ ਭਰ ਵਿੱਚ ਗੁਰਦੁਵਾਰਾ ਸਾਹਿਬਾਨ ਦੀ ਸੁਰੱਖਿਆ ਨੂੰ ਲੈ ਕਿ ਚਿੰਤਾ ਅਤੇ ਇਸ ਘਟਨਾ ਦੀ ਨਿੰਦਾ ਕੀਤੀ ਜਾ ਰਹੀ ਹੈ.ਬੱਬਰ ਖਾਲਸਾ ਜਰਮਨ ਦੇ ਮੁੱਖੀ ਜਥੇਦਾਰ ਰੇਸ਼ਮ ਸਿੰਘ ਬੱਬਰ ਨੇ ਸੰਪਾਦਕ ਜਾਗੀ ਮਨੁੱਖਤਾ ਗੁਰਵਿੰਦਰ ਸਿੰਘ ਕੋਹਲੀ ਨਾਲ ਗੱਲਬਾਤ ਕਰਦੇਆ,ਇਸ ਘਟਨਾ ਦੀ ਸਖਤ ਸ਼ਬਦਾ ਵਿੱਚ ਨਿੰਦਾ ਕਰਦੇਆ ਕਿਹਾ ਕਿ ਸਾਨੂੰ ਗੁਰਦੁਵਾਰਾ ਸਾਹਿਬਾਨ ਦੀ ਸੁਰੱਖਿਆ ਲਈ ਸੁਚੱਜੇ ਪ੍ਰਬੰਧ ਕਰਨ ਦੀ ਜਰੂਰਤ ਹੈ.ਇਸ ਲਈ ਸਾਰੇ ਗੁਰਦੁਵਾਰਾ ਸਾਹਿਬਾਨ ਦੇ ਅੰਦਰ ਸੀਟੀ ਸੀ ਕੈਮਰੇ ਆਦਿ ਲਗਾਉਣੇ ਚਾਹੀਦੇ ਹਨ ਤਾ ਜੋ ਕੋਈ ਵੀ ਸ਼ਰਾਰਤੀ ਅਨਸਰ ਗੁਰੂਘਰਾ ਅੰਦਰ ਅਜਿਹੀ ਘਿਨਾਉਣੀ ਹਰਕਤ ਨਾ ਕਰ ਸਕੇ.


Related News

 • ਗੁਰਦੁਆਰਾ ਸਾਹਿਬ ਬਾਬਾ ਮੱਖਣ ਸ਼ਾਹ ਲੁਬਾਣਾ’ ਯਾਕੋਮੋ ਵਿਖੇ ਸ਼ਹੀਦੀ ਸਮਾਗਮ 25 ਅਤੇ 26 ਨਵੰਬਰ ਨੂੰ
 • ਸ਼ੇਰੇ ਪੰਜਾਬ ਪੰਜਾਬੀ ਸਭਾ ਫਰੈਕਫੋਰਟ
 • ਸਾਡੇ ਗੁਰਦੁਵਾਰਿਆ ਨੂੰ ਅੱਜ ਚਿੱਚੜ ਚਿੱਮੜੇ ਹਨ
 • ਆਮ ਆਦਮੀ ਪਾਰਟੀ ਨੂੰ ਪੰਜਾਬ ਅੰਦਰ ਗ੍ਰਿਫਤਾਰ ਕੀਤੇ ਪ੍ਰਵਾਸੀ ਸਿੱਖਾਦੇ ਹੱਕ ਵਿੱਚ ਅਵਾਜ ਉਠਾਉਣੀ ਚਾਹੀਦੀਹੈ.
 • ਸਿਆਸਤ ਵਿੱਚ ਨਫਰਤ ਦੀ ਰਾਜਨੀਤੀ ਤਾ ਹੈ ਹੀ-ਹੁਣ ਸਾਡੇ ਗੁਰਦੁਵਾਰੇਆਂ ਵਿੱਚ ਨਫਰਤ ਦੀ ਰਾਜਨੀਤੀ ਦਾ ਬੋਲਬਾਲਾ-ਸਿੱਖ ਸੰਗਤਾ ਨੂੰ ਸੁਚੇਤ ਹੋਣ ਲਈ ਬੇਨਤੀ
 • ਸ਼੍ਰੋਮਣੀ ਅਕਾਲੀ ਦਲ ਲਈ ਨਵੀਂ ਚੁਣੌਤੀ ! ਸਿੱਖ ਸਿਆਸਤ ‘ਚ ਨਵੇਂ ਬਦਲ ਦੇ ਆਸਾਰ
 • ਅਦਾਰਾ ਜਾਗੀ ਮਨੁੱਖਤਾ ਵੱਲੋ ਸਮੁੱਚੇ ਸਿੱਖ ਜਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉੱਤਸਵ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ
 • ਹਰਿ ਕੇ ਸੰਤ ਨ ਅਾਖੀਅਹਿ ਬਾਨਾਰਸਿ ਕੇ ਠਗ।
 • Leave a Reply

  Your email address will not be published. Required fields are marked as *

  *