ਧਮਾਕੇ ਨਾਲ ਹਿੱਲਿਆ ਲਾਹੌਰ, 70 ਤੋਂ ਵੱਧ ਮੌਤਾਂ

309

ਲਾਹੌਰ : ਪਾਕਿਸਤਾਨ ਦੇ ਲਾਹੌਰ ਦੇ ਭੀੜ-ਭੜੱਕੇ ਵਾਲੇ ਪਾਰਕ ਅੰਦਰ ਹੋਏ ਧਮਾਕੇ ਵਿੱਚ 70 ਵਿਅਕਤੀਆਂ ਦੀ ਮੌਤ ਹੋ ਗਈ। ਇਹ ਧਮਕਾ ਫਿਦਾਈਨ ਹਮਲਾਵਰ ਵੱਲੋਂ ਕੀਤਾ ਗਿਆ ਸੀ। ਈਸਟਰ ਦੀ ਛੁੱਟੀ ਹੋਣ ਕਾਰਨ ਪਾਰਕ ਅੰਦਰ ਲੋਕਾਂ ਦੀ ਭਰਵੀਂ ਹਾਜ਼ਰੀ ਸੀ, ਜਿਨ੍ਹਾਂ ’ਚ ਵੱਡੀ ਗਿਣਤੀ ਇਸਾਈ ਭਾਈਚਾਰੇ ਦੀ ਸੀ। ਧਮਾਕੇ ਕਾਰਨ 300 ਤੋਂ ਵੱਧ ਵਿਅਕਤੀ ਜ਼ਖ਼ਮੀ ਵੀ ਹੋਏ ਹਨ।

ਲਾਹੌਰ ਪੁਲੀਸ ਦੇ ਡਿਪਟੀ ਇੰਸਪੈਕਟਰ ਜਨਰਲ ਹੈਦਰ ਅਸ਼ਰਫ਼ ਨੇ ਦੱਸਿਆ ਕਿ ਫਿਦਾਈਨ ਹਮਲਾਵਰ ਨੇ ਸਿਟੀ ਸੈਂਟਰ ਨੇੜਲੇ ਪੌਸ਼ ਇਲਾਕੇ ਦੇ ਗੁਲਸ਼ਨ-ਏ-ਇਕਬਾਲ ਪਾਰਕ ਦੇ ਮੁੱਖ ਗੇਟ ਅੱਗੇ ਸ਼ਾਮੀਂ 6.40 ਵਜੇ ਧਮਾਕਾ ਕੀਤਾ। ਧਮਾਕੇ ਵਿੱਚ 8 ਤੋਂ 10 ਕਿੱਲੋਗਰਾਮ ਧਮਾਕਾਖ਼ੇਜ਼ ਸਮਗਰੀ ਵਰਤੇ ਜਾਣ ਦਾ ਅੰਦਾਜ਼ਾ ਹੈ।

ਧਮਾਕੇ ਤੋਂ ਬਾਅਦ ਪਾਰਕ ਦੇ ਅੰਦਰ ਥਾਂ-ਥਾਂ ’ਤੇ ਖ਼ੂਨ ਹੀ ਖ਼ੂਨ ਨਜ਼ਰ ਆ ਰਿਹਾ ਸੀ। ‘ਡਾਅਨ’ ਅਖ਼ਬਾਰ ਨੇ ਚਸ਼ਮਦੀਦਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਈਸਟਰ ਹੋਣ ਕਾਰਨ ਬਾਗ਼ ਅੰਦਰ ਵੱਡੀ ਗਿਣਤੀ ’ਚ ਲੋਕ ਜੁੜੇ ਹੋਏ ਸਨ। ਰਿਪੋਰਟਾਂ ਮੁਤਾਬਿਕ ਬਾਗ਼ ਦੇ ਆਲ਼ੇ ਦੁਆਲੇ ਸੁਰੱਖਿਆ ਦਾ ਕੋਈ ਪ੍ਰਬੰਧ ਨਹੀਂ ਸੀ।

ਉੱਧਰ ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਧਮਾਕੇ ਦੀ ਨਿਖੇਧੀ ਕੀਤੀ ਹੈ। ਮੋਦੀ ਨੇ ਇਸ ਸਬੰਧ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਾਲ ਫ਼ੋਨ ਉੱਤੇ ਗੱਲਬਾਤ ਵੀ ਕੀਤੀ।






Related News

  • ਅੱਜ ਗੁਰਦੁਵਾਰਾ ਗੁਰੂ ਨਾਨਕ ਦਰਬਾਰ ਓਫਨਬਾਖ ਵਿੱਖੇ ਹਫਤਾ ਵਾਰੀ ਦੀਵਾਨ ਵਿੱਚ ਗੁਰਦੁਵਾਰਾ ਸਾਹਿਬ ਦੀ ਨਵੀ ਬਣੀ ਪ੍ਰਬੰਧਕ ਕਮੇਟੀ ਨੂੰ ਸੰਗਤਾਂ ਵੱਲੋ ਦਿੱਤੀ ਗਈ ਜੈਕਾਰੇਆਂ ਦੀ ਗੂੰਜ ਵਿੱਚ ਪ੍ਰਵਾਨਗੀ
  • ਆਸਾਰਾਮ ਨੂੰ ਉਮਰਕੈਦ ਦੀ ਸਜ਼ਾ, ਸ਼ਿਲਪਾ, ਸ਼ਰਦ ਨੂੰ 20 ਸਾਲ ਦੀ ਕੈਦ
  • ਸੁਪਰੀਮ ਕੋਰਟ ਨੇ ਪੁੱਛਿਆ, ‘ਕੀ ‘ਪੱਗ ਬੰਨ੍ਹਣਾ’ ਜ਼ਰੂਰੀ ਜਾਂ ਸਿਰ ਢੱਕ ਕੇ ਕੰਮ ਚਲਾਇਆ ਜਾ ਸਕਦੈ’
  • ਕਾਲਾ ਹਿਰਨ ਸ਼ਿਕਾਰ ਮਾਮਲੇ ‘ਚ ਸਲਮਾਨ ਖਾਨ ਨੂੰ 5 ਸਾਲ ਦੀ ਸਜ਼ਾ
  • ਐਸ.ਸੀ./ਐਸ.ਟੀ. ਐਕਟ ਬਾਰੇ ਫ਼ੈਸਲਾ ਬਦਲਣ ਤੋਂ ਸੁਪਰੀਮ ਕੋਰਟ ਵਲੋਂ ਇਨਕਾਰ
  • ਕੇਜਰੀਵਾਲ, ਸੰਜੇ ਸਿੰਘ ਸਣੇ ਪੰਜਾਂ ਨੇ ਜੇਤਲੀ ਤੋਂ ਮੰਗੀ ਲਿਖਤੀ ਮੁਆਫ਼ੀ
  • ਭਾਰਤ ਬੰਦ ਦੌਰਾਨ ਕਈ ਰਾਜਾਂ ‘ਚ ਵਿਆਪਕ ਹਿੰਸਾ-9 ਮੌਤਾਂ
  • ਮੈਨੂੰ ਮੁਆਫ਼ ਕਰ ਦਿਓ ਜੀ-ਕੇਜਰੀਵਾਲ
  • Leave a Reply

    Your email address will not be published. Required fields are marked as *

    *