ਮੋਦੀ ਦੀ ਸੁਰੱਖਿਆ ‘ਚ ਬੈਲਜੀਅਮ ਸੈਨਾ

307

ਬਰਸਲਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬੈਲਜੀਅਮ ਦੌਰੇ ਦੌਰਾਨ ਉਨ੍ਹਾਂ ਦੀ ਸੁਰੱਖਿਆ ਵਿੱਚ ਸੈਨਾ ਤੈਨਾਤ ਰਹੇਗੀ। ਬਰਸਲਜ਼ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ 30 ਮਾਰਚ ਨੂੰ ਉੱਥੇ ਕਰੀਬ ਪੰਜ ਹਜ਼ਾਰ ਭਾਰਤੀਆਂ ਦੇ ਇਕੱਠ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਰਸਲਜ਼ ਦੌਰੇ ਦੌਰਾਨ ਸੁਰੱਖਿਆ ਨੂੰ ਲੈ ਕੇ ਭਾਰਤ ਦੀ ਚਿੰਤਾ ਵਧੀ ਹੋਈ ਸੀ।

ਇਸ ਮੁੱਦੇ ਨੂੰ ਲੈ ਕੇ ਭਾਰਤੀ ਵਿਦੇਸ਼ ਮੰਤਰਾਲਾ ਲਗਾਤਾਰ ਬੈਲਜੀਅਮ ਦੀ ਸਰਕਾਰ ਨਾਲ ਗੱਲ ਕਰ ਰਿਹਾ ਸੀ। ਬਰਸਲਜ਼ ਵਿੱਚ ਹਵਾਈ ਅੱਡੇ ਅਤੇ ਮੈਟਰੋ ਵਿੱਚ ਹੋਏ ਧਮਾਕੇ ਵਿੱਚ 41 ਲੋਕਾਂ ਦੀ ਮੌਤ ਹੋਈ ਸੀ। ਹਮਲੇ ਤੋਂ ਬਾਅਦ ਬਰਸਲਜ਼ ਦਾ ਹਵਾਈ ਅੱਡਾ ਅਜੇ ਵੀ ਬੰਦ ਹੈ ,ਜਿਸ ਕਾਰਨ  ਪ੍ਰੋਗਰਾਮ ਦਾ ਪ੍ਰਬੰਧ ਕਰਨ ਵਾਲੇ ਭਾਰਤੀ ਭਾਈਚਾਰੇ ਦੀਆਂ ਦਿੱਕਤਾਂ ਵੱਧ ਗਈਆਂ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ 13ਵੇਂ ਇੰਡੀਆ-ਯੂਰਪ ਸੰਮੇਲਨ ਵਿੱਚ ਹਿੱਸਾ ਲੈਣ ਲਈ ਬਰਸਲਜ਼ ਜਾ ਰਹੇ ਹਨ। ਭਾਰਤ ਅਤੇ ਯੂਰਪੀਅਨ ਸੰਘ ਵਿਚਾਲੇ ਆਰਥਿਕ, ਰਾਜਨੀਤਿਕ, ਸਭਿਆਚਾਰਕ ਅਤੇ ਸੁਰੱਖਿਆ ਨੂੰ ਲੈ ਕੇ ਸਾਂਝਦਾਰੀ ਹੈ। ਬਰਸਲਜ਼ ਤੋਂ ਪ੍ਰਧਾਨ ਮੰਤਰੀ ਅਮਰੀਕਾ ਰਵਾਨਾ ਹੋਣਗੇ ਜਿੱਥੇ ਉਹ 31 ਮਾਰਚ ਤੋਂ ਇੱਕ ਅਪ੍ਰੈਲ ਤੱਕ ਪ੍ਰਮਾਣੂ ਸੁਰੱਖਿਆ ਦੇ ਸੰਮੇਲਨ ਵਿੱਚ ਹਿੱਸਾ ਲੈਣਗੇ।






Related News

  • ਕਾਂਗਰਸ ਦਫਤਰ ਦਾ ਘਿਰਾਓ, ਟਾਈਟਲਰ ਤੇ ਸੱਜਣ ਦੇ ਪੁਤਲੇ ਨੂੰ ਦਿੱਤੀ ਸੰਕੇਤਕ ਫਾਂਸੀ
  • ਗੁਰਦੁਵਾਰਾ ਸਿੱਖ ਸੈਟਰ ਫਰੈਕਫੋਰਟ ਦੇ ਮੁੱਖ ਪ੍ਰਬੰਧਕਾ ਅੰਦਰ ਮਹੰਤ ਨਰੈਣੂ ਦੀ ਮਰੀ ਆਤਮਾ ਹੋਈ ਉਜਾਗਰ.ਜਰਮਨ ਦੀ ਹੈਸਨ ਸਟੇਟ ਦੀ ਹਾਈ ਕੋਰਟ ਵੱਲੋ ਸਿੱਖ ਪਰਿਵਾਰਾ ਉਪਰ ਲੱਗੀ ਗੁਰਦੁਵਾਰਾ ਸਾਹਿਬ ਅੰਦਰ ਦਾਖਲ ਹੋਣ ਦੀ ਪਾਬੰਦੀ ਦੇ ਹੁਕਮ ਰੱਦ ਹੋਣ ਤੌ ਬਾਅਦ ਗੁਰਦੁਵਾਰਾ ਸਾਹਬ ਦੇ ਦਰਸ਼ਨ ਕਰਨ ਗਏ ਪਰਿਵਾਰਾ ਦੀ ਜਰਮਨ ਦੇ ਨਰੈਣੂਆਂ ਵੱਲੋ ਆਪਣੇ ਗੁੰਡੇਆਂ ਵੱਲੋ ਕਰਵਾਈ ਗਈ ਕੁੱਟਮਾਰ.ਔਰਤਾਂ ਨੂੰ ਵੀ ਨਹੀ ਬਖਸ਼ਿਆ ਗਿਆ
  • 26 ਜਨਵਰੀ ਨੂੰ ਭਾਰਤ ਦੇ ਗਣਤੰਤਰ ਦਿਵਸ ਨੂੰ ਸਿੱਖਾ ਲਈ ਕਾਲਾ ਦਿਨ ਮੰਨਦੇ ਹੋਏ,ਜਰਮਨ ਦੇ ਸਿੱਖਾ ਵੱਲੋ ਭਾਰਤੀ ਕੌਸਲੇਟ ਫਰੈਕਫੋਰਟ ਦੇ ਸਾਹਮਣੇ ਭਾਰੀ ਰੋਸ ਮੁਜਾਹਿਰਾ
  • ਗੁਰਦੁਵਾਰਾ ਸਿੱਖ ਸੈਟਰ ਤੇ ਕਾਬਜ ਮਸੰਦਾ ਨੇ ਇੰਨਸਾਨੀਅਤ ਨੂੰ ਕੀਤਾ ਇੱਕ ਵਾਰ ਫਿਰ ਸ਼ਰਮਸਾਰ
  • ਅਕਾਲੀ ਦਲ ਦੇ ਪ੍ਰਧਾਨਾ ਦਾ ੲਿਤਹਾਸ ੲਿਕ ਕੜਵੀ ਸਚਾੲੀ
  • ਦੇਸ਼ ਵਿਦੇਸ਼ ਵਿਚ ਵੱਸਦੇ ਸਮੂਹ ਪੰਜਾਬੀਆਂ ਨੂੰ ਜਾਗੀ ਮਨੁੱਖਤਾ ਵੱਲੋਂ ਮਾਘੀ ਦੇ ਪਵਿੱਤਰ ਦਿਹਾੜੇ ਦੀਆਂ ਮੁਬਾਰਕਾਂ
  • ਸ੍ਰ ਕੁਲਵਿੰਦਰ ਸਿੰਘ ਨਾਹਲ ਦੇ ਮਾਤਾ ਜੀ ਅੱਜ ਸਵੇਰੇ ਸਦੀਵੀ ਵਿਛੋੜਾ ਦੇ ਗਏ ਹਨ.ਅਦਾਰਾ ਜਾਗੀ ਮਨੁੱਖਤਾ ਅਤੇ ਕੋਹਲੀ ਪਰਿਵਾਰ ਵੱਲੋ ਗਹਿਰੇ ਦੁੱਖ ਦਾ ਪ੍ਰਗਟਾਵਾ
  • ਜਰਮਨੀ ਲੋਕ ਇਨਸਾਫ ਪਾਰਟੀ ਨੇ ਕੀਤਾ ਆਪਣੀ ਟੀਮ ਵਿਚ ਹੋਰ ਵਾਧਾ –ਸਤਪਾਲ ਸਿੰਘ ਪੱਡਾ
  • Leave a Reply

    Your email address will not be published. Required fields are marked as *

    *