ਬਰਸਲਜ਼ ਹਮਲਿਆਂ ‘ਚ ਨਵੀਂ ਗ੍ਰਿਫਤਾਰੀ

305

ਇਟਲੀ: ਇਕ ਹਫ਼ਤਾ ਪਹਿਲਾ ਬੈਲਜੀਅਮ ਦੇ ਬਰਸਲਜ ਏਅਰਪੋਰਟ ‘ਤੇ ਹੋਏ ਹਮਲੇ ਵਿਚ ਸ਼ਾਮਲ ਹਮਲਾਵਰਾਂ ਦੀ ਭਾਲ ਲਈ ਪੂਰੇ ਯੂਰਪ ਭਰ ‘ਚ ਜੰਗੀ ਪੱਧਰ ਤੇ ਕੋਸ਼ਿਸ਼ਾਂ ਜਾਰੀ ਹਨ। ਇਸ ਸਬੰਧ ‘ਚ ਹੁਣ ਤੱਕ ਅਨੇਕਾਂ ਗ੍ਰਿਫਤਾਰੀਆਂ ਵੀ ਹੋ ਚੁੱਕੀਆਂ ਹਨ। ਇਸੇ ਲੜੀ ਤਹਿਤ ਇਟਲੀ ਵਿਖੇ ਵੀ ਪੁਲਿਸ ਵੱਲੋਂ ਅਲਜੀਰੀਆ ਦੇਸ਼ ਦੇ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ। ਇਟਾਲੀਅਨ ਪੁਲਿਸ ਨੇ ਇਸ ਵਿਅਕਤੀ ਦੀਆਂ ਤਾਰਾਂ ਪੈਰਿਸ ਅਤੇ ਬਰਸਲਜ਼ ਹਮਲਾਵਾਰਾਂ ਨਾਲ਼ ਜੁੜੀਆਂ ਦੱਸੀਆਂ ਜਾ ਰਹੀਆਂ ਹਨ।

ਦੱਸਣਯੋਗ ਹੈ ਕਿ ਕੱਲ੍ਹ ਆਈਐਸ ਦੇ ਅੱਤਵਾਦੀ ਵੱਲੋਂ ਬੈਲਜ਼ੀਅਮ ਦੀ ਰਾਜਧਾਨੀ ਬਰੱਸਲਜ਼ ਦੇ ਹਵਾਈ ਅੱਡੇ ‘ਤੇ ਦੋ ਵੱਡੇ ਬੰਬ ਧਮਾਕੇ ਕੀਤੇ ਗਏ ਸਨ। ਇਹਨਾਂ ਧਮਾਕਿਆਂ ‘ਚ ਇੱਕ ਭਾਰਤੀ ਔਰਤ ਸਮੇਤ 170  ਤੋਂ ਵੱਧ ਲੋਕਾਂ ਦੇ ਜ਼ਖਮੀ ਹੋਏ  ਸੀ। ਇਨ੍ਹਾਂ ਅੱਤਵਾਦੀ ਹਮਲਿਆਂ ‘ਚ ਬੇਗੁਨਾਹਾਂ ਦੇ ਕਤਲ  ਦੀ ਜ਼ਿੰਮੇਵਾਰੀ ਖਤਰਨਾਕ ਅੱਤਵਾਦੀ ਜਥੇਬੰਦੀ ਆਈਐਸ ਨੇ ਲਈ ਸੀ। ਅਧਿਕਾਰੀਆਂ ਮੁਤਾਬਕ ਇਨ੍ਹਾਂ ਚੋਂ ਇੱਕ ਆਤਮਘਾਤੀ ਹਮਲਾ ਸੀ। ਆਈਐਸ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਖਿਲਾਫ ਕਾਰਵਾਈ ਨਾ ਰੁਕੀ ਤਾਂ ਅਜਿਹੇ ਹੋਰ ਵੀ ਹਮਲੇ ਕੀਤੇ ਜਾ ਸਕਦੇ ਹਨ।


Related News

 • ਗੁਰਦੁਆਰਾ ਸਾਹਿਬ ਬਾਬਾ ਮੱਖਣ ਸ਼ਾਹ ਲੁਬਾਣਾ’ ਯਾਕੋਮੋ ਵਿਖੇ ਸ਼ਹੀਦੀ ਸਮਾਗਮ 25 ਅਤੇ 26 ਨਵੰਬਰ ਨੂੰ
 • ਸ਼ੇਰੇ ਪੰਜਾਬ ਪੰਜਾਬੀ ਸਭਾ ਫਰੈਕਫੋਰਟ
 • ਸਾਡੇ ਗੁਰਦੁਵਾਰਿਆ ਨੂੰ ਅੱਜ ਚਿੱਚੜ ਚਿੱਮੜੇ ਹਨ
 • ਆਮ ਆਦਮੀ ਪਾਰਟੀ ਨੂੰ ਪੰਜਾਬ ਅੰਦਰ ਗ੍ਰਿਫਤਾਰ ਕੀਤੇ ਪ੍ਰਵਾਸੀ ਸਿੱਖਾਦੇ ਹੱਕ ਵਿੱਚ ਅਵਾਜ ਉਠਾਉਣੀ ਚਾਹੀਦੀਹੈ.
 • ਸਿਆਸਤ ਵਿੱਚ ਨਫਰਤ ਦੀ ਰਾਜਨੀਤੀ ਤਾ ਹੈ ਹੀ-ਹੁਣ ਸਾਡੇ ਗੁਰਦੁਵਾਰੇਆਂ ਵਿੱਚ ਨਫਰਤ ਦੀ ਰਾਜਨੀਤੀ ਦਾ ਬੋਲਬਾਲਾ-ਸਿੱਖ ਸੰਗਤਾ ਨੂੰ ਸੁਚੇਤ ਹੋਣ ਲਈ ਬੇਨਤੀ
 • ਸ਼੍ਰੋਮਣੀ ਅਕਾਲੀ ਦਲ ਲਈ ਨਵੀਂ ਚੁਣੌਤੀ ! ਸਿੱਖ ਸਿਆਸਤ ‘ਚ ਨਵੇਂ ਬਦਲ ਦੇ ਆਸਾਰ
 • ਅਦਾਰਾ ਜਾਗੀ ਮਨੁੱਖਤਾ ਵੱਲੋ ਸਮੁੱਚੇ ਸਿੱਖ ਜਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉੱਤਸਵ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ
 • ਹਰਿ ਕੇ ਸੰਤ ਨ ਅਾਖੀਅਹਿ ਬਾਨਾਰਸਿ ਕੇ ਠਗ।
 • Leave a Reply

  Your email address will not be published. Required fields are marked as *

  *