ਟੀਮ ਇੰਡੀਆ ਨੇ ਲਗਾਈ ਜੇਤੂ ਹੈਟ੍ਰਿਕ

MS-Dhoni-in-ODIs-580x395 (1)

ਟੀਮ ਇੰਡੀਆ ਨੇ ਲਗਾਈ ਜੇਤੂ ਹੈਟ੍ਰਿਕ

ਢਾਕਾ – ਟੀਮ ਇੰਡੀਆ ਨੇ ਏਸ਼ੀਆ ਕਪ ‘ਚ ਜੇਤੂ ਹੈਟ੍ਰਿਕ ਪੂਰੀ ਕਰ ਲਈ ਹੈ। ਬੰਗਲਾਦੇਸ਼ ਅਤੇ ਪਾਕਿਸਤਾਨ ਨੂੰ ਹਰਾਉਣ ਤੋਂ ਬਾਅਦ ਟੀਮ ਇੰਡੀਆ ਨੇ ਸ਼੍ਰੀਲੰਕਾ ਨੂੰ ਵੀ ਹਰਾ ਦਿੱਤਾ। ਭਾਰਤ ਨੇ ਸ਼੍ਰੀਲੰਕਾ ਖਿਲਾਫ 5 ਵਿਕਟਾਂ ਨਾਲ ਬਾਜ਼ੀ ਮਾਰੀ। ਟੀਮ ਇੰਡੀਆ ਨੇ ਵਿਰਾਟ ਅਤੇ ਯੁਵੀ ਦੀਆਂ ਦਮਦਾਰ ਪਾਰੀਆਂ ਸਦਕਾ ਇਹ ਮੈਚ ਆਪਣੀ ਝੋਲੀ ‘ਚ ਪਾਇਆ। 
yuvraj7apr 21pix1 virat-kohli
 
ਟਾਸ ਜਿੱਤ ਕੇ ਟੀਮ ਇੰਡੀਆ ਦਾ ਗੇਂਦਬਾਜ਼ੀ ਕਰਨ ਦਾ ਫੈਸਲਾ ਸਹੀ ਸਾਬਿਤ ਹੋਇਆ। ਸ਼੍ਰੀਲੰਕਾ ਦੀ ਟੀਮ ਨਿਰਧਾਰਿਤ 20 ਓਵਰਾਂ ‘ਚ 9 ਵਿਕਟਾਂ ਦੇ ਨੁਕਸਾਨ ‘ਤੇ 138 ਦੌੜਾਂ ਹੀ ਬਣਾ ਸਕੀ। ਸ਼੍ਰੀਲੰਕਾ ਨੂੰ ਪਾਰੀ ਦੀ ਸ਼ੁਰੂਆਤ ਤੋਂ ਹੀ ਝਟਕੇ ਲੱਗਣੇ ਸ਼ੁਰੂ ਹੋ ਗਏ ਸਨ, ਅਤੇ ਸ਼੍ਰੀਲੰਕਾ ਦੀ ਟੀਮ ਪੂਰੀ ਪਾਰੀ ਦੌਰਾਨ ਇਨ੍ਹਾਂ ਝਟਕਿਆਂ ਤੋਂ ਨਿਕਲ ਨਹੀਂ ਸਕੀ। ਸ਼੍ਰੀਲੰਕਾ ਲਈ ਕਪੁਗਦੇਰਾ ਨੇ 30 ਦੌੜਾਂ ਬਣਾਈਆਂ ਪਰ ਬੱਕੀ ਦੇ ਬੱਲੇਬਾਜ਼ ਜਾਦਾ ਸਮਾਂ ਮੈਦਾਨ ‘ਤੇ ਟਿਕਣ ‘ਚ ਨਾਕਾਮ ਰਹੇ। ਭਾਰਤ ਲਈ ਆਸ਼ੀਸ਼ ਨਹਿਰਾ ਨੇ 4 ਓਵਰਾਂ ‘ਚ 23 ਦੌੜਾਂ ਦੇਕੇ 1 ਵਿਕਟ ਹਾਸਿਲ ਕੀਤਾ। ਅਸ਼ਵਿਨ, ਭੁਮਰਾ ਅਤੇ ਪੰਡਿਆ ਨੇ 2-2 ਵਿਕਟ ਹਾਸਿਲ ਕੀਤੇ। 
 
26bumrah1  ashish-nehra
139 ਦੌੜਾਂ ਦੇ ਸਕੋਰ ਦਾ ਪਿੱਛਾ ਕਰਦਿਆਂ ਭਾਰਤ ਨੇ ਰੋਹਿਤ ਅਤੇ ਧਵਨ ਦੇ ਵਿਕਟ 16 ਦੌੜਾਂ ਦੇ ਸਕੋਰ ਤਕ ਗਵਾ ਦਿੱਤੇ ਸਨ। ਪਰ ਫਿਰ ਵਿਰਾਟ ਕੋਹਲੀ ਮੈਦਾਨ ‘ਤੇ ਟਿਕ ਗਏ। ਵਿਰਾਟ ਨੇ ਪਹਿਲਾਂ ਰੈਨਾ (25) ਨਾਲ ਮਿਲਕੇ ਤੀਜੇ ਵਿਕਟ ਲਈ 54 ਦੌੜਾਂ ਜੋੜੀਆਂ। ਫਿਰ ਵਿਰਾਟ ਨੇ ਯੁਵਰਾਜ ਸਿੰਘ ਨਾਲ ਮਿਲਕੇ ਚੌਥੇ ਵਿਕਟ ਲਈ 51 ਦੌੜਾਂ ਦੀ ਪਾਰਟਨਰਸ਼ਿਪ ਕੀਤੀ। ਯੁਵਰਾਜ ਸਿੰਘ ਨੇ ਧਮਾਕੇਦਾਰ ਬੱਲੇਬਾਜ਼ੀ ਕੀਤੀ ਅਤੇ 18 ਗੇਂਦਾਂ ‘ਤੇ 35 ਦੌੜਾਂ ਦਾ ਯੋਗਦਾਨ ਪਾਇਆ। ਯੁਵੀ ਦੀ ਪਾਰੀ ‘ਚ 3 ਚੌਕੇ ਤੇ 3 ਛੱਕੇ ਸ਼ਾਮਿਲ ਸਨ। ਯੁਵੀ ਦੇ ਧਮਾਕੇ ਤੋਂ ਬਾਅਦ ਹਾਰਦਿਕ ਪੰਡਿਆ (2) ਜਲਦੀ ਹੀ ਆਉਟ ਹੋ ਗਏ। ਫਿਰ ਅੰਤ ‘ਚ ਕਪਤਾਨ ਧੋਨੀ ਅਤੇ ਵਿਰਾਟ ਮਿਲਕੇ ਟੀਮ ਇੰਡੀਆ ਨੂੰ ਟੀਚੇ ਦੇ ਪਾਰ ਲੈ ਗਏ। 
dhoni20  metromasti_photos
 
ਵਿਰਾਟ ਕੋਹਲੀ ਨੇ 47 ਗੇਂਦਾਂ ‘ਤੇ 56 ਦੌੜਾਂ ਦੀ ਨਾਬਾਦ ਪਾਰੀ ਖੇਡੀ। ਵਿਰਾਟ ਦੀ ਪਾਰੀ ‘ਚ 7 ਚੌਕੇ ਸ਼ਾਮਿਲ ਸਨ। ਵਿਰਾਟ ਨੂੰ ਦਮਦਾਰ ਪਾਰੀ ਲਈ ‘ਮੈਨ ਆਫ ਦ ਮੈਚ’ ਚੁਣਿਆ ਗਿਆ। 

Related News

 • ਅੱਜ ਗੁਰਦੁਵਾਰਾ ਗੁਰੂ ਨਾਨਕ ਦਰਬਾਰ ਓਫਨਬਾਖ ਵਿੱਖੇ ਹਫਤਾ ਵਾਰੀ ਦੀਵਾਨ ਵਿੱਚ ਗੁਰਦੁਵਾਰਾ ਸਾਹਿਬ ਦੀ ਨਵੀ ਬਣੀ ਪ੍ਰਬੰਧਕ ਕਮੇਟੀ ਨੂੰ ਸੰਗਤਾਂ ਵੱਲੋ ਦਿੱਤੀ ਗਈ ਜੈਕਾਰੇਆਂ ਦੀ ਗੂੰਜ ਵਿੱਚ ਪ੍ਰਵਾਨਗੀ
 • ਆਸਾਰਾਮ ਨੂੰ ਉਮਰਕੈਦ ਦੀ ਸਜ਼ਾ, ਸ਼ਿਲਪਾ, ਸ਼ਰਦ ਨੂੰ 20 ਸਾਲ ਦੀ ਕੈਦ
 • ਸੁਪਰੀਮ ਕੋਰਟ ਨੇ ਪੁੱਛਿਆ, ‘ਕੀ ‘ਪੱਗ ਬੰਨ੍ਹਣਾ’ ਜ਼ਰੂਰੀ ਜਾਂ ਸਿਰ ਢੱਕ ਕੇ ਕੰਮ ਚਲਾਇਆ ਜਾ ਸਕਦੈ’
 • ਕਾਲਾ ਹਿਰਨ ਸ਼ਿਕਾਰ ਮਾਮਲੇ ‘ਚ ਸਲਮਾਨ ਖਾਨ ਨੂੰ 5 ਸਾਲ ਦੀ ਸਜ਼ਾ
 • ਐਸ.ਸੀ./ਐਸ.ਟੀ. ਐਕਟ ਬਾਰੇ ਫ਼ੈਸਲਾ ਬਦਲਣ ਤੋਂ ਸੁਪਰੀਮ ਕੋਰਟ ਵਲੋਂ ਇਨਕਾਰ
 • ਕੇਜਰੀਵਾਲ, ਸੰਜੇ ਸਿੰਘ ਸਣੇ ਪੰਜਾਂ ਨੇ ਜੇਤਲੀ ਤੋਂ ਮੰਗੀ ਲਿਖਤੀ ਮੁਆਫ਼ੀ
 • ਭਾਰਤ ਬੰਦ ਦੌਰਾਨ ਕਈ ਰਾਜਾਂ ‘ਚ ਵਿਆਪਕ ਹਿੰਸਾ-9 ਮੌਤਾਂ
 • ਮੈਨੂੰ ਮੁਆਫ਼ ਕਰ ਦਿਓ ਜੀ-ਕੇਜਰੀਵਾਲ
 • Leave a Reply

  Your email address will not be published. Required fields are marked as *

  *