2,70,000 ਮੌਤਾਂ ਮਗਰੋਂ ਰੁਕੀ ਬੰਦੂਕਾਂ ਦੀ ਆਵਾਜ਼

Syria-Rebel-Training_standard-580x395

2,70,000 ਮੌਤਾਂ ਮਗਰੋਂ ਰੁਕੀ ਬੰਦੂਕਾਂ ਦੀ ਆਵਾਜ਼

ਦਮਸ਼ਕ: ਸੰਯੁਕਤ ਰਾਸ਼ਟਰ ਨੇ ਸੀਰੀਆ ‘ਚ ਜੰਗਬੰਦੀ ਕਰ ਦਿੱਤੀ ਹੈ। ਪਿਛਲੇ ਪੰਜ ਸਾਲਾਂ ‘ਚ ਸੀਰੀਆ ‘ਚ ਘਰੇਲੂ ਜੰਗ ਕਾਰਨ ਦੋ ਲੱਖ ਸੱਤਰ ਹਜ਼ਾਰ ਲੋਕਾਂ ਦੀ ਮੌਤ ਹੋਈ ਹੈ। ਇੱਕ ਦਿਨ ਪਹਿਲਾਂ ਹੀ ਰੂਸ ਦੀ ਹਵਾਈ ਫੌਜ ‘ਤੇ ਬਾਗੀਆਂ ਦੇ ਟਿਕਾਣਿਆਂ ‘ਤੇ ਹਮਲੇ ਕੀਤੇ ਸਨ।

ਸੀਰੀਆ ਦੇ ਮਨੁੱਖੀ ਅਧਿਕਾਰਾਂ ਨੂੰ ਵਾਚਣ ਵਾਲੇ ਗਰੁੱਪ ਨੇ ਕਿਹਾ ਹੈ ਕਿ ਸੀਰੀਆ ਦੇ ਕਈ ਇਲਾਕਿਆਂ ‘ਚ ਮਾਹੌਲ ਪਹਿਲਾਂ ਨਾਲੋਂ ਠੀਕ ਹੈ ਪਰ ਹਰ ਥਾਂ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਇੱਕ ਅਲੈਪੋ ਵਾਸੀ ਮੁਹੰਮਦ ਨੋਅਡ ਨੇ ਕਿਹਾ ਹੈ, “ਮੈਨੂੰ ਉਮੀਦ ਹੈ ਅੱਜ ਰਾਤ ਨੂੰ ਸੌਂ ਕੇ ਜਦੋਂ ਮੈਂ ਸਵੇਰੇ ਉੱਠਾਂਗਾ ਤਾਂ ਮੈਨੂੰ ਜਹਾਜ਼ਾਂ ਦੀ ਆਵਾਜ਼ ਸੁਣਨ ਨੂੰ ਨਹੀਂ ਮਿਲੇਗੀ।” ਸੀਰੀਆ ‘ਚ 2011 ਤੋਂ ਸਿਵਲ ਵਾਰ ਚੱਲ ਰਹੀ ਹੈ।

ਮੰਨਿਆ ਜਾ ਰਿਹਾ ਹੈ ਇਹ ਜੰਗਬੰਦੀ ਤੋਂ ਬਾਅਦ ਸੀਰੀਆ ਦਾ ਮਾਹੌਲ ਸ਼ਾਂਤ ਹੋਵੇਗਾ। ਸੀਰੀਆ ‘ਚ ਸੀਜ਼ਫਾਈਰ ਤੋਂ ਬਾਅਦ ਪੀੜਤਾਂ ਨੂੰ ਮਦਦ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਯੂਐਨ ਨੇ ਕਿਹਾ ਹੈ ਕਿ ਸਪੈਸ਼ਲ ਟਾਸਕ ਫੋਰਸ ਜੰਗਬੰਦੀ ਨੂੰ ਮੌਨੀਟਰ ਕਰ ਰਹੀ ਹੈ ਤੇ ਜਲਦ ਹੀ ਹਾਲਾਤ ਹੋਰ ਸੁਧਾਰਨ ਦੇ ਅਸਾਰ ਹਨ। ਇਸੇ ਦਰਮਿਆਨ ਹੀ ਸੀਰੀਆ ਦੇ ਕਈ ਹਿੱਸਿਆਂ ‘ਚ ਹਿੰਸਾ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ।

ਦੱਸਣਯੋਗ ਹੈ ਕਿ ਆਈ.ਐਸ.ਆਈ.ਐਸ. ਨੇ ਸਭ ਤੋਂ ਵੱਡਾ ਕਹਿਰ ਸੀਰੀਆ ‘ਚ ਹੀ ਢਾਹਿਆ ਹੈ। ਇੱਥੇ ਸਭ ਤੋਂ ਵੱਡੇ ਜ਼ੁਲਮ ਕੁਰਦਸ਼ ਭਾਈਚਾਰੇ ਦੇ ਲੋਕਾਂ ‘ਤੇ ਹੋਏ ਹਨ। ਆਈ.ਐਸ. ਦਾ ਸੁਫਨਾ ਹੈ ਇਹ ਸਾਰਾ ਖੇਤਰ ਇਸਲਾਮਕ ਨਿਯਮਾਂ ਮੁਤਾਬਕ ਚੱਲੇ ਤੇ ਉਸ ਦੀ ਅਗਵਾਈ ਉਹ ਕਰੇ। ਇਸੇ ਕਰਕੇ ਉਸ ਵੱਲੋਂ ਲਗਾਤਾਰ ਉੱਥੋਂ ਦੀਆਂ ਸਰਕਾਰਾਂ ਖ਼ਿਲਾਫ ਕੰਮ ਕੀਤਾ ਜਾ ਰਿਹਾ ਹੈ।


Related News

 • ਅੱਜ ਗੁਰਦੁਵਾਰਾ ਗੁਰੂ ਨਾਨਕ ਦਰਬਾਰ ਓਫਨਬਾਖ ਵਿੱਖੇ ਹਫਤਾ ਵਾਰੀ ਦੀਵਾਨ ਵਿੱਚ ਗੁਰਦੁਵਾਰਾ ਸਾਹਿਬ ਦੀ ਨਵੀ ਬਣੀ ਪ੍ਰਬੰਧਕ ਕਮੇਟੀ ਨੂੰ ਸੰਗਤਾਂ ਵੱਲੋ ਦਿੱਤੀ ਗਈ ਜੈਕਾਰੇਆਂ ਦੀ ਗੂੰਜ ਵਿੱਚ ਪ੍ਰਵਾਨਗੀ
 • ਆਸਾਰਾਮ ਨੂੰ ਉਮਰਕੈਦ ਦੀ ਸਜ਼ਾ, ਸ਼ਿਲਪਾ, ਸ਼ਰਦ ਨੂੰ 20 ਸਾਲ ਦੀ ਕੈਦ
 • ਸੁਪਰੀਮ ਕੋਰਟ ਨੇ ਪੁੱਛਿਆ, ‘ਕੀ ‘ਪੱਗ ਬੰਨ੍ਹਣਾ’ ਜ਼ਰੂਰੀ ਜਾਂ ਸਿਰ ਢੱਕ ਕੇ ਕੰਮ ਚਲਾਇਆ ਜਾ ਸਕਦੈ’
 • ਕਾਲਾ ਹਿਰਨ ਸ਼ਿਕਾਰ ਮਾਮਲੇ ‘ਚ ਸਲਮਾਨ ਖਾਨ ਨੂੰ 5 ਸਾਲ ਦੀ ਸਜ਼ਾ
 • ਐਸ.ਸੀ./ਐਸ.ਟੀ. ਐਕਟ ਬਾਰੇ ਫ਼ੈਸਲਾ ਬਦਲਣ ਤੋਂ ਸੁਪਰੀਮ ਕੋਰਟ ਵਲੋਂ ਇਨਕਾਰ
 • ਕੇਜਰੀਵਾਲ, ਸੰਜੇ ਸਿੰਘ ਸਣੇ ਪੰਜਾਂ ਨੇ ਜੇਤਲੀ ਤੋਂ ਮੰਗੀ ਲਿਖਤੀ ਮੁਆਫ਼ੀ
 • ਭਾਰਤ ਬੰਦ ਦੌਰਾਨ ਕਈ ਰਾਜਾਂ ‘ਚ ਵਿਆਪਕ ਹਿੰਸਾ-9 ਮੌਤਾਂ
 • ਮੈਨੂੰ ਮੁਆਫ਼ ਕਰ ਦਿਓ ਜੀ-ਕੇਜਰੀਵਾਲ
 • Leave a Reply

  Your email address will not be published. Required fields are marked as *

  *