ਹਵਾਈ ਉਡਾਣ ਵਾਂਗ ਟਰੇਨ ‘ਚ ਵੀ ਹੋਵੇਗੀ ਹੌਸਟੈਸ

Gatimaan

ਹਵਾਈ ਉਡਾਣ ਵਾਂਗ ਟਰੇਨ 'ਚ ਵੀ ਹੋਵੇਗੀ ਹੌਸਟੈਸ

ਨਵੀਂ ਦਿੱਲੀ: ਹੁਣ ਹਵਾਈ ਸਫਰ ਵਰਗੀਆਂ ਸਹੂਲਤਾਂ ਰੇਲ ਸੇਵਾ ਦੌਰਾਨ ਵੀ ਮਿਲਣਗੀਆਂ। ਰੇਲਵੇ ਨੇ ਜਲਦ ਸ਼ੁਰੂ ਕੀਤੀ ਜਾਣ ਵਾਲੀ ਦਿੱਲੀ-ਆਗਰਾ ਗਤੀਮਾਨ ਐਕਪ੍ਰੈੱਸ ਸੇਵਾ ‘ਚ ਟ੍ਰੇਨ ਹੋਸਟੈਸ ਤਾਇਨਾਤ ਕਰਨ ਦਾ ਫੈਸਲਾ ਕੀਤਾ ਹੈ। ਇਹ ਟ੍ਰੇਨ 160 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲਣ ਵਾਲੀ ਪਹਿਲੀ ਟ੍ਰੇਨ ਹੋਵੇਗੀ।

ਰੇਲ ਮੰਤਰੀ ਸੁਰੇਸ਼ ਪ੍ਰਭੂ ਰੇਲ ਬਜਟ ਪੇਸ਼ ਕਰਨ ਦੌਰਾਨ ਅਗਲੇ ਮਹੀਨੇ ਚੱਲਣ ਵਾਲੀ ਦੇਸ਼ ਦੀ ਪਹਿਲੀ ਸੈਮੀ-ਸਪੀਡ ਟ੍ਰੇਨ ਦੀਆਂ ਵਿਸ਼ੇਸ਼ਤਾਵਾਂ ਦਾ ਐਲਾਨ ਕਰਨਗੇ। ਰੇਲ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਅਸੀਂ ਉਡਾਣ ਦੀ ਤਰਜ਼ ‘ਤੇ ਗਤੀਮਾਨ ਐਕਸਪ੍ਰੈੱਸ ‘ਚ ਸਭ ਤੋਂ ਵਧੀਆ ਸੰਭਵ ਸੇਵਾਵਾਂ ਮੁਹੱਈਆ ਕਰਾਵਾਂਗੇ।

ਉਨ੍ਹਾਂ ਕਿਹਾ ਕਿ ਉਡਾਣਾਂ ਦੀ ਤਰ੍ਹਾਂ ਟ੍ਰੇਨ ‘ਚ ਵੀ ਹੋਸਟੈਸ ਹੋਣਗੀਆਂ। ਇੱਥੇ ਕੇਟਰਿੰਗ ਸੇਵਾ ਵੀ ਏਅਰ ਲਾਈਨਜ਼ ਦੇ ਪੱਥਰ ਦੀਆਂ ਹੋਣਗੀਆਂ। ਭਾਰਤੀ ਰੇਲਵੇ ਕਾਨਪੁਰ-ਦਿੱਲੀ, ਚੰਡੀਗੜ੍ਹ-ਦਿੱਲੀ, ਹੈਦਰਾਬਾਦ-ਚੰਨਈ, ਨਾਗਪੁਰ-ਬਿਲਾਸਪੁਰ, ਗੋਆ-ਮੁੰਬਈ ਤੇ ਨਾਗਪੁਰ-ਸਿਕੰਦਰਾਬਾਦ ਸੇਤ ਨੌ ਮਾਰਗਾਂ ‘ਤੇ ਇਸ ਤਰ੍ਹਾਂ ਦੀਆਂ ਟ੍ਰੇਨਾਂ ਸ਼ੁਰੂ ਕਰੇਗਾ।


Related News

 • ਅੱਜ ਗੁਰਦੁਵਾਰਾ ਗੁਰੂ ਨਾਨਕ ਦਰਬਾਰ ਓਫਨਬਾਖ ਵਿੱਖੇ ਹਫਤਾ ਵਾਰੀ ਦੀਵਾਨ ਵਿੱਚ ਗੁਰਦੁਵਾਰਾ ਸਾਹਿਬ ਦੀ ਨਵੀ ਬਣੀ ਪ੍ਰਬੰਧਕ ਕਮੇਟੀ ਨੂੰ ਸੰਗਤਾਂ ਵੱਲੋ ਦਿੱਤੀ ਗਈ ਜੈਕਾਰੇਆਂ ਦੀ ਗੂੰਜ ਵਿੱਚ ਪ੍ਰਵਾਨਗੀ
 • ਆਸਾਰਾਮ ਨੂੰ ਉਮਰਕੈਦ ਦੀ ਸਜ਼ਾ, ਸ਼ਿਲਪਾ, ਸ਼ਰਦ ਨੂੰ 20 ਸਾਲ ਦੀ ਕੈਦ
 • ਸੁਪਰੀਮ ਕੋਰਟ ਨੇ ਪੁੱਛਿਆ, ‘ਕੀ ‘ਪੱਗ ਬੰਨ੍ਹਣਾ’ ਜ਼ਰੂਰੀ ਜਾਂ ਸਿਰ ਢੱਕ ਕੇ ਕੰਮ ਚਲਾਇਆ ਜਾ ਸਕਦੈ’
 • ਕਾਲਾ ਹਿਰਨ ਸ਼ਿਕਾਰ ਮਾਮਲੇ ‘ਚ ਸਲਮਾਨ ਖਾਨ ਨੂੰ 5 ਸਾਲ ਦੀ ਸਜ਼ਾ
 • ਐਸ.ਸੀ./ਐਸ.ਟੀ. ਐਕਟ ਬਾਰੇ ਫ਼ੈਸਲਾ ਬਦਲਣ ਤੋਂ ਸੁਪਰੀਮ ਕੋਰਟ ਵਲੋਂ ਇਨਕਾਰ
 • ਕੇਜਰੀਵਾਲ, ਸੰਜੇ ਸਿੰਘ ਸਣੇ ਪੰਜਾਂ ਨੇ ਜੇਤਲੀ ਤੋਂ ਮੰਗੀ ਲਿਖਤੀ ਮੁਆਫ਼ੀ
 • ਭਾਰਤ ਬੰਦ ਦੌਰਾਨ ਕਈ ਰਾਜਾਂ ‘ਚ ਵਿਆਪਕ ਹਿੰਸਾ-9 ਮੌਤਾਂ
 • ਮੈਨੂੰ ਮੁਆਫ਼ ਕਰ ਦਿਓ ਜੀ-ਕੇਜਰੀਵਾਲ
 • Leave a Reply

  Your email address will not be published. Required fields are marked as *

  *