ਅਖਲੇਸ਼ ਅਤੇ ਰਾਮੂੰਵਾਲੀਆ ਨੇ ਵਰਿਆਮ ਸਿੰਘ ਨੂੰ ਦਿੱਤੀ ਪੱਕੀ ਰਿਹਾਈ

Ramoowalia_1455802797

 

ਲਖਨਊ 18 ਫਰਵਰੀ 2016 – ਜਿੰਨ੍ਹਾਂ ਸਿੱਖ ਕੈਦੀਆਂ ਦੀ ਰਿਹਾਈ ਲਈ ਦੁਨੀਆਂ ਭਰ ਵਿੱਚ ਸਿੱਖਾਂ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ, ਉਨ੍ਹਾਂ ਵਿੱਚੋਂ ਉੱਤਰ ਪ੍ਰਦੇਸ਼ ਦੀ ਜੇਲ੍ਹ ਵਿੱਚ ਬੰਦ ਇੱਕ ਸਿੱਖ ਕੈਦੀ ਭਾਈ ਵਰਿਆਮ ਸਿੰਘ ਨੂੰ ਮੁੱਖ ਮੰਤਰੀ ਅਖਲੇਸ਼ ਯਾਦਵ ਤੇ ਉੱਤਰ ਪ੍ਰਦੇਸ਼ ਦੇ ਜੇਲ੍ਹ ਮੰਤਰੀ ਸ੍ਰ: ਬਲਵੰਤ ਸਿੰਘ ਰਾਮੂੰਵਾਲੀਆ ਨੇ ਅੱਜ 26 ਸਾਲ ਬਾਅਦ ਪੱਕਾ ਰਿਹਾਅ ਕਰ ਦਿੱਤਾ ਹੈ | ਅੱਜ ਆਪਣੀ ਰਹਾਇਸ਼ 5 ਕਾਲੀ ਦਾਸ ਮਾਰਗ ਲਖਨਊ ਵਿਖੇ ਮੁੱਖ ਮੰਤਰੀ ਸ੍ਰੀ ਅਖਲੇਸ਼ ਯਾਦਵ ਤੇ ਸ੍ਰ: ਰਾਮੂੰਵਾਲੀਆ ਨੇ ਭਾਈ ਵਰਿਆਮ ਸਿੰਘ ਨੂੰ ਪ੍ਰੈਸ ਸਾਹਮਣੇ ਪੇਸ਼ ਕੀਤਾ | ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਭਾਈ ਵਰਿਆਮ ਸਿੰਘ ਦੇ ਕੇਸ ਸਬੰਧੀ ਜਿਉਂ ਹੀ ਮੈਨੂੰ ਸ੍ਰ: ਰਾਮੂੰਵਾਲੀਆ ਨੇ ਜਾਣਕਾਰੀ ਦਿੱਤੀ ਤਾਂ ਮੈਂ ਤੁਰੰਤ ਪੈਰੋਲ ਦੇਣ ਦੀ ਸਹਿਮਤੀ ਦੇ ਦਿੱਤੀ ਸੀ, ਉਪਰੰਤ ਅਸੀਂ ਕਾਨੂੰਨੀ ਦਾਇਰੇ ਵਿੱਚ ਰਹਿ ਕੇ ਇੰਨ੍ਹਾਂ ਦੀ ਪੱਕੀ ਰਿਹਾਈ ਕਰ ਦਿੱਤੀ ਹੈ| ਸ੍ਰੀ ਅਖਲੇਸ਼ ਯਾਦਵ ਨੇ ਕਿਹਾ ਕਿ ਜਿੱਥੇ ਦੁਨੀਆਂ ਭਰ ਦੇ ਸਿੱਖਾਂ ਵਿੱਚ ਭਾਈ ਵਰਿਆਮ ਸਿੰਘ ਦੀ ਰਿਹਾਈ ਕਰਕੇ ਖੁਸ਼ੀ ਹੈ, ਇਨ੍ਹਾਂ ਨੂੰ ਰਿਹਾਅ ਕਰਕੇ ਮੈਂ ਵੀ ਸਿੱਖਾਂ ਦੀ ਖੁਸ਼ੀ ਵਿੱਚ ਸ਼ਾਮਲ ਹੁੰਦਾ ਹਾਂ | ਇਸ ਮੌਕੇ ਭਾਈ ਵਰਿਆਮ ਸਿੰਘ ਨੇ ਸ੍ਰੀ ਮੁਲਾਇਮ ਸਿੰਘ ਯਾਦਵ, ਸ੍ਰੀ ਅਖਲੇਸ਼ ਯਾਦਵ ਅਤੇ ਸ੍ਰ: ਰਾਮੂੰਵਾਲੀਆ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਉਨ੍ਹਾਂ ਨੂੰ ਉੱਤਰ ਪ੍ਰਦੇਸ਼ ਸਰਕਾਰ ਕਰਕੇ ਨਵਾਂ ਜੀਵਨ ਮਿਲਿਆ ਹੈ | ਉਨ੍ਹਾਂ ਸਿੱਖਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ ਅਪੀਲ ਵੀ ਕੀਤੀ | ਇਸ ਮੌਕੇ ਕੈਬਨਿਟ ਮੰਤਰੀ ਰਾਜਿੰਦਰ ਚੌਧਰੀ, ਭਾਈ ਵਰਿਆਮ ਸਿੰਘ ਦੇ ਪੁੱਤਰ ਭਾਈ ਜਸਵਿੰਦਰ ਸਿੰਘ, ਸਤਿੰਦਰਪਾਲ ਸਿੰਘ ਸਿੱਧਵਾਂ ਕੈਨੇਡਾ, ਨਵਦੀਪ ਸਿੰਘ ਮੰਡੀ ਕਲਾਂ, ਸਤਵੀਰ ਸਿੰਘ ਬੈਂਸ, ਮੰਗਾ ਸਿੰਘ, ਸਾਹਬ ਸਿੰਘ, ਜਗਦੇਵ ਸਿੰਘ ਬੈਂਸ, ਜਸ਼ਨਪ੍ਰੀਤ ਸਿੰਘ ਥਿੰਦ ਆਦਿ ਹਾਜ਼ਰ ਸਨ |

 


Related News

 • 26 ਜਨਵਰੀ ਨੂੰ ਭਾਰਤ ਦੇ ਗਣਤੰਤਰ ਦਿਵਸ ਨੂੰ ਸਿੱਖਾ ਲਈ ਕਾਲਾ ਦਿਨ ਮੰਨਦੇ ਹੋਏ,ਜਰਮਨ ਦੇ ਸਿੱਖਾ ਵੱਲੋ ਭਾਰਤੀ ਕੌਸਲੇਟ ਫਰੈਕਫੋਰਟ ਦੇ ਸਾਹਮਣੇ ਭਾਰੀ ਰੋਸ ਮੁਜਾਹਿਰਾ
 • ਰਾਸ਼ਟਰਪਤੀ ਵਲੋਂ ‘ਆਪ’ ਦੇ 20 ਵਿਧਾਇਕ ਅਯੋਗ ਕਰਾਰ
 • ਗੁਰਦੁਵਾਰਾ ਸਿੱਖ ਸੈਟਰ ਤੇ ਕਾਬਜ ਮਸੰਦਾ ਨੇ ਇੰਨਸਾਨੀਅਤ ਨੂੰ ਕੀਤਾ ਇੱਕ ਵਾਰ ਫਿਰ ਸ਼ਰਮਸਾਰ
 • ਅਕਾਲੀ ਦਲ ਦੇ ਪ੍ਰਧਾਨਾ ਦਾ ੲਿਤਹਾਸ ੲਿਕ ਕੜਵੀ ਸਚਾੲੀ
 • ਦੇਸ਼ ਵਿਦੇਸ਼ ਵਿਚ ਵੱਸਦੇ ਸਮੂਹ ਪੰਜਾਬੀਆਂ ਨੂੰ ਜਾਗੀ ਮਨੁੱਖਤਾ ਵੱਲੋਂ ਮਾਘੀ ਦੇ ਪਵਿੱਤਰ ਦਿਹਾੜੇ ਦੀਆਂ ਮੁਬਾਰਕਾਂ
 • ਮੀਡੀਆ ਸਾਹਮਣੇ ਆਏ SC ਦੇ 4 ਜੱਜ, ਪੀ.ਐੱਮ. ਮੋਦੀ ਨੇ ਕਾਨੂੰਨ ਮੰਤਰੀ ਨੂੰ ਕੀਤਾ ਤਲੱਬ
 • ਦੀਕਸ਼ਿਤ ਦੇ ਆਸ਼ਰਮ ’ਚੋਂ 72 ਕੁੜੀਆਂ ਬਰਾਮਦ
 • ਸ੍ਰ ਕੁਲਵਿੰਦਰ ਸਿੰਘ ਨਾਹਲ ਦੇ ਮਾਤਾ ਜੀ ਅੱਜ ਸਵੇਰੇ ਸਦੀਵੀ ਵਿਛੋੜਾ ਦੇ ਗਏ ਹਨ.ਅਦਾਰਾ ਜਾਗੀ ਮਨੁੱਖਤਾ ਅਤੇ ਕੋਹਲੀ ਪਰਿਵਾਰ ਵੱਲੋ ਗਹਿਰੇ ਦੁੱਖ ਦਾ ਪ੍ਰਗਟਾਵਾ
 • Leave a Reply

  Your email address will not be published. Required fields are marked as *

  *