ਚਿਲੀ ਦੇਸ਼ ਨੇ ਸਿੱਖ ਧਰਮ ਨੂੰ ਕਨੂੰਨੀ ਤੌਰ ਤੇ ਦਿੱਤੀ ਮਾਨਤਾ

10548024_673171286154873_3180622984851284381_o

ਇਸਪਾਨੋਲਾ: ਚਿਲੀ ਦੇਸ਼ ਵਿੱਚ 200 ਤੋਂ ਵੱਧ ਕਨੂੰਨੀ ਮਾਨਤਾ ਪ੍ਰਾਪਤ ਧਾਰਮਿਕ ਪੰਥ ਹਨ ਪਰ 25 ਜਨਵਰੀ, 2016 ਤੱਕ ਇਨ੍ਹਾਂ ਵਿੱਚ ਸਿੱਖ ਧਰਮ ਸ਼ਾਮਿਲ ਨਹੀਂ ਸੀ।
4 ਸਾਲਾਂ ਤੱਕ ਲਗਾਤਾਰ ਯਤਨ ਕਰਨ ਤੋਂ ਬਾਅਦ ਆਖਿਰਕਾਰ ਚਿੱਲੀ ਦੇ ਸਿੱਖਾਂ ਨੇ ਸਿੱਖ ਧਰਮ ਨੂੰ ਕਨੂੰਨੀ ਮਾਨਤਾ ਦਵਾਉਣ ਵਿੱਚ ਕਾਮਯਾਬੀ ਹਾਸਿਲ ਕਰ ਲਈ ਹੈ। ਬੀਤੀ ਜਨਵਰੀ ਵਿੱਚ ਚਿਲੀ ਸਰਕਾਰ ਵੱਲੋਂ ਸਿੱਖ ਧਰਮ ਨੂੰ ਕਨੂੰਨੀ ਮਾਨਤਾ ਦੇ ਦਿੱਤੀ ਗਈ ਹੈ।
ਇਸ ਸਬੰਧੀ ਚਿੱਲੀ ਦੀ ਨਾਗਰਿਕ ਸਿੱਖ ਬੀਬੀ ਰੁਪਿੰਦਰ ਕੌਰ ਖਾਲਸਾ ਨੇ ਕਿਹਾ ਕਿ ਇਸ ਕਾਨੂੰਨੀ ਮਾਨਤਾ ਨਾਲ ਚਿੱਲੀ ਵਿੱਚ ਰਹਿੰਦੇ ਸਿੱਖਾਂ ਦੇ ਕਾਰੋਬਾਰ, ਸਿਹਤ ਸਹੂਲਤਾਂ ਅਤੇ ਰਾਜਸੀ ਪ੍ਰਣਾਲੀ ਵਿੱਚ ਹੱਲ ਵੱਧ ਸੁਰੱਖਿਅਤ ਹੋਣਗੇ।ਉਨ੍ਹਾਂ ਇਸ ਨੂੰ ਸਿੱਖਾਂ ਲਈ ਇੱਕ ਬਹੁਤ ਚੰਗੀ ਖਬਰ ਦੱਸਦਿਆਂ ਕਿਹਾ ਕਿ ਇਸ ਨਾਲ ਸਿੱਖਾਂ ਨੂੰ ਇਹ ਵੀ ਹੱਕ ਮਿਲੇਗਾ ਕਿ ਚਿਲੀ ਵਿੱਚ ਉਹ ਇਕੱਠੇ ਹੋ ਕੇ ਕੋਈ ਸਮਾਗਮ ਕਰ ਸਕਣ।ਉਨ੍ਹਾਂ ਦੱਸਿਆ ਕਿ ਇਸ ਕਾਨੂੰਨ ਨੂੰ ਪਾਸ ਕਰਵਾਉਣ ਲਈ 4 ਸਾਲ ਪਹਿਲਾਂ ਕਨੂੰਨੀ ਪ੍ਰਕੀਰਿਆ ਸ਼ੁਰੂ ਕੀਤੀ ਗਈ ਸੀ, ਜਿਸ ਵਿੱਚ ਸਿੱਖ ਪਛਾਣ ਅਤੇ ਸਿੱਖ ਸਿਧਾਂਤਾਂ ਬਾਰੇ ਇੱਕ ਕਨੂੰਨੀ ਦਸਤਾਵੇਜ ਬਣਾਇਆ ਗਿਆ ਸੀ। ਉਸ ਤੋਂ ਬਾਅਦ ਉਹ ਇਸ ਨੂੰ ਸਰਕਾਰ ਦੀ ਮਿਲਣ ਵਾਲੀ ਪ੍ਰਵਾਨਗੀ ਦੀ ਉਡੀਕ ਕਰ ਰਹੇ ਸਨ ਜੋ ਹੁਣ ਖਤਮ ਹੋਈ ਹੈ।


Related News

 • ਅੱਜ ਗੁਰਦੁਵਾਰਾ ਗੁਰੂ ਨਾਨਕ ਦਰਬਾਰ ਓਫਨਬਾਖ ਵਿੱਖੇ ਹਫਤਾ ਵਾਰੀ ਦੀਵਾਨ ਵਿੱਚ ਗੁਰਦੁਵਾਰਾ ਸਾਹਿਬ ਦੀ ਨਵੀ ਬਣੀ ਪ੍ਰਬੰਧਕ ਕਮੇਟੀ ਨੂੰ ਸੰਗਤਾਂ ਵੱਲੋ ਦਿੱਤੀ ਗਈ ਜੈਕਾਰੇਆਂ ਦੀ ਗੂੰਜ ਵਿੱਚ ਪ੍ਰਵਾਨਗੀ
 • ਆਸਾਰਾਮ ਨੂੰ ਉਮਰਕੈਦ ਦੀ ਸਜ਼ਾ, ਸ਼ਿਲਪਾ, ਸ਼ਰਦ ਨੂੰ 20 ਸਾਲ ਦੀ ਕੈਦ
 • ਸੁਪਰੀਮ ਕੋਰਟ ਨੇ ਪੁੱਛਿਆ, ‘ਕੀ ‘ਪੱਗ ਬੰਨ੍ਹਣਾ’ ਜ਼ਰੂਰੀ ਜਾਂ ਸਿਰ ਢੱਕ ਕੇ ਕੰਮ ਚਲਾਇਆ ਜਾ ਸਕਦੈ’
 • ਕਾਲਾ ਹਿਰਨ ਸ਼ਿਕਾਰ ਮਾਮਲੇ ‘ਚ ਸਲਮਾਨ ਖਾਨ ਨੂੰ 5 ਸਾਲ ਦੀ ਸਜ਼ਾ
 • ਐਸ.ਸੀ./ਐਸ.ਟੀ. ਐਕਟ ਬਾਰੇ ਫ਼ੈਸਲਾ ਬਦਲਣ ਤੋਂ ਸੁਪਰੀਮ ਕੋਰਟ ਵਲੋਂ ਇਨਕਾਰ
 • ਕੇਜਰੀਵਾਲ, ਸੰਜੇ ਸਿੰਘ ਸਣੇ ਪੰਜਾਂ ਨੇ ਜੇਤਲੀ ਤੋਂ ਮੰਗੀ ਲਿਖਤੀ ਮੁਆਫ਼ੀ
 • ਭਾਰਤ ਬੰਦ ਦੌਰਾਨ ਕਈ ਰਾਜਾਂ ‘ਚ ਵਿਆਪਕ ਹਿੰਸਾ-9 ਮੌਤਾਂ
 • ਮੈਨੂੰ ਮੁਆਫ਼ ਕਰ ਦਿਓ ਜੀ-ਕੇਜਰੀਵਾਲ
 • Leave a Reply

  Your email address will not be published. Required fields are marked as *

  *