ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਅਤੇ ਹੋਰ ਸਿੱਖ ਸਿਆਸੀ ਕੈਦੀ ਜਲਦੀ ਰਿਹਾਅ ਹੋਣਗੇ: ਜਸਦੇਵ ਸਿੰਘ ਰਾਏ

Dr.-Jasdev-Singh-Roy-e1441074592856 (1)

 

ਨਵੀਂ ਦਿੱਲੀ (9 ਫਰਵਰੀ, 2016): ਸਿੱਖ ਹਿਊਮਨ ਰਾਈਟਸ ਗਰੁੱਪ ਦੇ ਨਿਰਦੇਸ਼ਕ ਜਸਦੇਵ ਸਿੰਘ ਰਾਏ ਨੇ ਦੱਸਿਆ ਕਿ ਭਾਰਤ ਸਰਕਾਰ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਅਤੇ 41 ਹੋਰ ਸਿੱਖ ਸਿਆਸੀ ਨਜ਼ਰਬੰਦਾਂ ਨੂੰ ਰਿਹਾਅ ਕਰਨ ਲਈ ਰਾਜ਼ੀ ਹੋ ਗਈ ਹੈ।

ਸਿੱਖ ਹਿਊਮਨ ਰਾਈਟਸ ਗਰੁੱਪ ਦੇ ਨਿਰਦੇਸ਼ਕ ਜਸਦੇਵ ਸਿੰਘ ਰਾਏ ਉਹ ਹਨ, ਜਿੰਨਾਂ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੰਡਨ ਫੇਰੀ ਸਮੇਂ ਸਿੱਖ ਕੈਦੀਆਂ ਦੀ ਰਿਹਾਈ ਦੇ ਮਸਲੇ ‘ਤੇ ਸਿੱਖ ਵਫ਼ਦ ਤੇ ਸਰਕਾਰ ਵਿਚਾਲੇ ਵਿਚੋਲਗੀ ਕੀਤੀ ਸੀ।

 ਜਸਦੇਵ ਸਿੰਘ ਰਾਏ

ਜਸਦੇਵ ਸਿੰਘ ਰਾਏ

ਉਨ੍ਹਾਂ ਦੱਸਿਆ ਕਿ ਲੰਡਨ ਵਿੱਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮਸਲੇ ‘ਤੇ ਮਿਲਣ ਤੋਂ ਬਾਅਦ ਉਹ ਹੁਣੇ ਹੀ ਭਾਰਤ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੂੰ ਮਿਲੇ ਹਨ । ਉਨ੍ਹਾਂ ਦੱਸਿਆ ਕਿ ਡਾਵੋਲ ਨੇ ਉਨ੍ਹਾਂ ਨੂੰ ਵਿਸ਼ਵਾਸ਼ ਦਵਾਇਆ ਕਿ 42 ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਲਈ ਅਮਲ ਜਾਰੀ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਜਾਵੇਾਗ।

ਡਾ. ਰਾਏ ਨੇ ਕਿਹਾ ਨੇ ਅਜੀਤ ਡਾਵੋਲ ਨੇ ਉਨ੍ਹਾਂ ਨੂੰ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਸਿੱਖਾਂ ਦੀ ਕਾਲੀ ਸੂਚੀ ਖਤਮ ਕਰਨ ਲਈ ਵੀ ਕਦਮ ਚੁੱਕੇ ਜਾ ਰਹੇ ਹਨ।

ਪਿਛਲੇ ਮਹੀਨਿਆਂ ਵਿੱਚ ਕੁਝ ਸਿੱਖ ਸਿਆਸੀ ਨਜ਼ਰਬੰਦਾਂ ਦੀ ਰਿਹਾਈ ਹੋਈ ਹੈ। ਜਿੰਨ੍ਹਾਂ ਵਿੱਚੋਂ ਇੱਕ ਸਿੱਖ ਸਿਆਸੀ ਕੈਦੀ ਭਾਈ ਵਰਿਆਮ ਸਿੰਘ ਉੱਤਰ ਪ੍ਰਦੇਸ਼ ਜੇਲ ਵਿੱਚੋਂ ਰਿਹਾਅ ਕੀਤੇ ਗਏ ਹਨ, ਜਦਕਿ ਭਾਈ ਬਾਜ਼ ਅਤੇ ਭਾਈ ਹਰਦੀਪ ਸਿੰਘ ਨੂੰ ਪੈਰੋਲ ‘ਤੇ ਰਿਹਾਅ ਕੀਤਾ ਗਿਆ ਹੈ ਅਤੇ ਉਨ੍ਹਾਂ ਦੀ ਪੱਕੀ ਰਿਹਾਈ ਲਈ ਕਾਰਵਾਈ ਚੱਲ ਰਹੀ ਹੈ।

ਇੱਥੇ ਇਹ ਤੱਥ ਬੜਾ ਰੋਚਕ ਹੈ ਕਿ ਉੱਪਰ ਦੱਸੇ ਜੋ ਸਿੱਖ ਸਿਆਸੀ ਨਜ਼ਰਬੰਦ ਰਿਹਾਅ ਹੋਏ ਹਨ, ਉਹ ਭਾਰਤ ਦੀ ਕੇਂਦਰ ਸਰਕਾਰ ਦੀ ਰਜ਼ਾਮੰਦੀ ਨਾਲ ਹੀ ਹੋਏ ਹਨ, ਪਰ ਨਾਂ ਤਾਂ ਭਾਜਪਾ ਦੀ ਸਥਾਨਿਕ ਇਕਾਈ ਅਤੇ ਨਾਂ ਹੀ ਭਾਜਪਾ ਦੀ ਕੇਂਦਰੀ ਕਮਾਂਡ ਨੇ ਇਸਦਾ ਸਿਹਰਾ ਲੈਣ ਦੀ ਕੋਸ਼ਿਸ਼ ਕੀਤੀ ਹੈ। ਇਸ ਤੋਂ ਇਲਾਵਾ ਹਿੰਦੂਵਾਦੀ ਜੱਥੇਬੰਦੀ ਆਰ. ਐੱਸ. ਐੱਸ ਜਿਸਨੇ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਦਾ ਅਮਲ ਪਿਛਲ਼ੇ ਸਾਲ ਸ਼ੁਰੂ ਕੀਤਾ ਸੀ, ਉਹ ਵੀ ਇਸ ਮੁੱਦੇ ‘ਤੇ ਚੁੱਪ ਹੈ।


Related News

 • ਅੱਜ ਗੁਰਦੁਵਾਰਾ ਗੁਰੂ ਨਾਨਕ ਦਰਬਾਰ ਓਫਨਬਾਖ ਵਿੱਖੇ ਹਫਤਾ ਵਾਰੀ ਦੀਵਾਨ ਵਿੱਚ ਗੁਰਦੁਵਾਰਾ ਸਾਹਿਬ ਦੀ ਨਵੀ ਬਣੀ ਪ੍ਰਬੰਧਕ ਕਮੇਟੀ ਨੂੰ ਸੰਗਤਾਂ ਵੱਲੋ ਦਿੱਤੀ ਗਈ ਜੈਕਾਰੇਆਂ ਦੀ ਗੂੰਜ ਵਿੱਚ ਪ੍ਰਵਾਨਗੀ
 • ਆਸਾਰਾਮ ਨੂੰ ਉਮਰਕੈਦ ਦੀ ਸਜ਼ਾ, ਸ਼ਿਲਪਾ, ਸ਼ਰਦ ਨੂੰ 20 ਸਾਲ ਦੀ ਕੈਦ
 • ਸੁਪਰੀਮ ਕੋਰਟ ਨੇ ਪੁੱਛਿਆ, ‘ਕੀ ‘ਪੱਗ ਬੰਨ੍ਹਣਾ’ ਜ਼ਰੂਰੀ ਜਾਂ ਸਿਰ ਢੱਕ ਕੇ ਕੰਮ ਚਲਾਇਆ ਜਾ ਸਕਦੈ’
 • ਕਾਲਾ ਹਿਰਨ ਸ਼ਿਕਾਰ ਮਾਮਲੇ ‘ਚ ਸਲਮਾਨ ਖਾਨ ਨੂੰ 5 ਸਾਲ ਦੀ ਸਜ਼ਾ
 • ਐਸ.ਸੀ./ਐਸ.ਟੀ. ਐਕਟ ਬਾਰੇ ਫ਼ੈਸਲਾ ਬਦਲਣ ਤੋਂ ਸੁਪਰੀਮ ਕੋਰਟ ਵਲੋਂ ਇਨਕਾਰ
 • ਕੇਜਰੀਵਾਲ, ਸੰਜੇ ਸਿੰਘ ਸਣੇ ਪੰਜਾਂ ਨੇ ਜੇਤਲੀ ਤੋਂ ਮੰਗੀ ਲਿਖਤੀ ਮੁਆਫ਼ੀ
 • ਭਾਰਤ ਬੰਦ ਦੌਰਾਨ ਕਈ ਰਾਜਾਂ ‘ਚ ਵਿਆਪਕ ਹਿੰਸਾ-9 ਮੌਤਾਂ
 • ਮੈਨੂੰ ਮੁਆਫ਼ ਕਰ ਦਿਓ ਜੀ-ਕੇਜਰੀਵਾਲ
 • Leave a Reply

  Your email address will not be published. Required fields are marked as *

  *