ਕੈਨੇਡਾ ਦੇ ਉਂਟਾਰੀਓ ਸੂਬੇ ਦੀ ਮੁੱਖ ਮੰਤਰੀ ਕੈਥਲੀਨ ਵਾਇਨੀ ਸ਼੍ਰੀ ਹਰਿਮੰਦਰ ਸਾਹਿਬ ਹੋਈ ਨਤਮਸਤਕ

Canada-Premier-618x274

 

ਅੰਮਿ੍ਤਸਰ (31 ਜਨਵਰੀ, 2016): ਕੈਨੇਡਾ ਦੇ ਉਂਟਾਰੀਓ ਸੂਬੇ ਦੀ ਪ੍ਰੀਮੀਅਰ (ਮੁੱਖ ਮੰਤਰੀ) ਕੈਥਲੀਨ ਵਾਇਨੀ ਨੇ ਪੰਜਾਬੀ ਲਿਬਾਸ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈ ਅਤੇ ਸ੍ਰੀ ਗੁਰੂ ਰਾਮਦਾਸ ਲੰਗਰ ਘਰ ‘ਚ ਪ੍ਰਸ਼ਾਦੇ ਬਨਾਉਣ ਦੀ ਰਸਮੀ ਸੇਵਾ ਵੀ ਕੀਤੀ ।

ਬੇਸ਼ੱਕ ਉਨ੍ਹਾਂ ਦੀ ਆਮਦ ਮੌਕੇ ਪੱਤਰਕਾਰਾਂ ਨੂੰ ਦੂਰ ਹੀ ਰੱਖਿਆ ਗਿਆ ਸੀ ਪਰ ਕੈਥਲੀਨ ਨੇ ਆਪਣੇ ਅਕਾਊਾਟ ‘ਤੇ ਟਵੀਟ ਕਰਦਿਆਂ ਖੁਦ ਨੂੰ ਸ਼ੋ੍ਰਮਣੀ ਕਮੇਟੀ ਤੋਂ ਮਿਲੇ ਸਨਮਾਨ ਲਈ ਧੰਨਵਾਦ ਕੀਤਾ ਹੈ।

ਕੈਥਲੀਨ ਵਾਇਨੀ ਵੱਲੋਂ ਆਪਣੇ ਟਵਿੱਟਰ ਖਾਤੇ 'ਤੇ ਪਾਈ ਤਸਵੀਰ

ਕੈਥਲੀਨ ਵਾਇਨੀ ਵੱਲੋਂ ਆਪਣੇ ਟਵਿੱਟਰ ਖਾਤੇ ‘ਤੇ ਪਾਈ ਤਸਵੀਰ

ਅੱਜ ਸਵੇਰੇ ਕਰੀਬ 8.00 ਵਜੇ ਓਾਟੈਰੀਓ ਪ੍ਰੀਮੀਅਰ ਅਸਮਾਨੀ ਰੰਗ ਦੇ ਪੰਜਾਬੀ ਸਲਵਾਰ ਕਮੀਜ਼ ਨਾਲ ਰਵਾਇਤੀ ਲਾਲ ਫੁਲਕਾਰੀ ਪਹਿਨ ਕੇ ਵਫ਼ਦ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੁੱਜੇ, ਜਿਥੇ ਸ਼ੋ੍ਰਮਣੀ ਕਮੇਟੀ ਦੇ ਮੁਖ ਸਕੱਤਰ ਸ: ਹਰਚਰਨ ਸਿੰਘ ਦੀ ਅਗਵਾਈ ‘ਚ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ ।

ਘੰਟਾ ਘਰ ਬਾਹੀ ਤੋਂ ਪ੍ਰਕਰਮਾ ਦੀਆਂ ਪੌੜੀਆਂ ‘ਚ ਉਤਰਦਿਆਂ ਹੀ ਉਨ੍ਹਾਂ ਦੂਸਰੀ ਸੰਗਤ ਵੱਲ ਵੇਖ ਕੇ ਸ੍ਰੀ ਹਰਿਮੰਦਰ ਸਾਹਿਬ ਵੱਲ ਝੁੱਕ ਕੇ ਮੱਥਾ ਟੇਕਿਆ ਤੇ ਪ੍ਰਕਰਮਾ ਕੀਤੀ । ਉਨ੍ਹਾਂ ਕੜਾਅ ਪ੍ਰਸ਼ਾਦਿ ਦੀ ਦੇਗ ਕਰਵਾਕੇ ਖੁਦ ਕਾਉਂਟਰ ‘ਤੇ ਭੇਟ ਕੀਤੀ । ਮੱਥਾ ਟੇਕਣ ਉਪਰੰਤ ਬਾਹਰ ਆਉਂਦਿਆਂ ਉਨ੍ਹਾਂ ਮੁੱਖ ਸਕੱਤਰ ਤੋਂ ਸ੍ਰੀ ਹਰਿਮੰਦਰ ਸਾਹਿਬ ਦੀ ਦੁਰਲੱਭ ਇਮਾਰਤ ਤੇ ਮੀਨਾਕਾਰੀ ਬਾਰੇ ਜਾਣਕਾਰੀ ਪ੍ਰਾਪਤ ਕੀਤੀ । ਉਹ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵੀ ਨਤਮਸਤਕ ਹੋਏ ਤੇ ਇਸਦੇ ਸੁਨਹਿਰੀ ਇਤਿਹਾਸ ਸਮੇਤ ਜੂਨ 1984 ਵਿੱਚ ਭਾਰਤੀ ਫੌਜਾਂ ਵੱਲੋਂ ਹਮਲਾ ਕਰਕੇ ਸ਼੍ਰੀ ਅਕਾਲ ਤਖਤ ਨੂੰ ਢਾਹੁਣ ਦੇ ਸਾਕੇ ਦੀ ਵੀ ਜਾਣਕਾਰੀ ਲਈ।

ਸ੍ਰੀ ਹਰਿਮੰਦਰ ਸਾਹਿਬ ਸੂਚਨਾ ਕੇਂਦਰ ਵਿਖੇ ਮੁੱਖ ਸਕੱਤਰ ਨੇ ਉਨ੍ਹਾਂ ਨਾਲ ਕੈਨੇਡਾ ਵਸਦੇ ਸਿੱਖਾਂ ਨੂੰ ਦਰਪੇਸ਼ ਮਸਲਿਆਂ ‘ਤੇ ਚਰਚਾ ਕਰਦਿਆਂ ਦੱਸਿਆ ਕਿ ਕੈਨੇਡਾ ‘ਚ ਅੱਜ ਵੀ ਸਿੱਖਾਂ ਨੂੰ ਦਸਤਾਰ ਦੀ ਬਜਾਏ ਹੈਲਮੈਟ ਪਾਉਣ ਲਈ ਕਾਨੂੰਨੀ ਤੌਰ ਤੇ ਮਜ਼ਬੂਰ ਕੀਤਾ ਜਾਂਦਾ ਹੈ । ਪ੍ਰੀਮੀਅਰ ਨੇ ਇਸ ਮੁੱਦੇ ‘ਤੇ ਆਪਣੀ ਸਰਕਾਰ ਦਾ ਪੱਖ ਦੱਸਦਿਆਂ ਕਿਹਾ ਕਿ ਇਹ ਕਾਨੂੰਨ ਸਰੀਰਕ ਹਿਫਾਜ਼ਤ ਲਈ ਲਾਗੂ ਕੀਤਾ ਸੀ, ਪਰ ਫਿਰ ਵੀ ਸਿੱਖ ਧਾਰਨਾ ਦੇ ਅਨੁਸਾਰ ਇਸ ‘ਤੇ ਗੌਰ ਕੀਤਾ ਜਾਵੇਗਾ । ਇਸ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਪ੍ਰੀਮੀਅਰ ਨੂੰ ਸਿੱਖਾਂ ਨੂੰ ਦਰਪੇਸ਼ ਮਸਲਿਆਂ ਦਾ ਯੋਗ ਹੱਲ ਕੱਢਣ ਲਈ ਇਕ ਪੱਤਰ ਵੀ ਦਿੱਤਾ । ਓਾਟਾਰੀਓ ‘ਚ ਸਿੱਖਾਂ ਦੀ ਭਰਵੀਂ ਅਬਾਦੀ ਹੈ ਅਤੇ ਪ੍ਰੀਮੀਅਰ ਦੀ ਇਥੇ ਆਮਦ ਨੂੰ ਉਨ੍ਹਾਂ ਦੀ ਰਾਜਨੀਤਿਕ ਸੋਚ ਵੀ ਮੰਨਿਆ ਜਾ ਰਿਹਾ ਹੈ ।


Related News

 • ਅੱਜ ਗੁਰਦੁਵਾਰਾ ਗੁਰੂ ਨਾਨਕ ਦਰਬਾਰ ਓਫਨਬਾਖ ਵਿੱਖੇ ਹਫਤਾ ਵਾਰੀ ਦੀਵਾਨ ਵਿੱਚ ਗੁਰਦੁਵਾਰਾ ਸਾਹਿਬ ਦੀ ਨਵੀ ਬਣੀ ਪ੍ਰਬੰਧਕ ਕਮੇਟੀ ਨੂੰ ਸੰਗਤਾਂ ਵੱਲੋ ਦਿੱਤੀ ਗਈ ਜੈਕਾਰੇਆਂ ਦੀ ਗੂੰਜ ਵਿੱਚ ਪ੍ਰਵਾਨਗੀ
 • ਆਸਾਰਾਮ ਨੂੰ ਉਮਰਕੈਦ ਦੀ ਸਜ਼ਾ, ਸ਼ਿਲਪਾ, ਸ਼ਰਦ ਨੂੰ 20 ਸਾਲ ਦੀ ਕੈਦ
 • ਸੁਪਰੀਮ ਕੋਰਟ ਨੇ ਪੁੱਛਿਆ, ‘ਕੀ ‘ਪੱਗ ਬੰਨ੍ਹਣਾ’ ਜ਼ਰੂਰੀ ਜਾਂ ਸਿਰ ਢੱਕ ਕੇ ਕੰਮ ਚਲਾਇਆ ਜਾ ਸਕਦੈ’
 • ਕਾਲਾ ਹਿਰਨ ਸ਼ਿਕਾਰ ਮਾਮਲੇ ‘ਚ ਸਲਮਾਨ ਖਾਨ ਨੂੰ 5 ਸਾਲ ਦੀ ਸਜ਼ਾ
 • ਐਸ.ਸੀ./ਐਸ.ਟੀ. ਐਕਟ ਬਾਰੇ ਫ਼ੈਸਲਾ ਬਦਲਣ ਤੋਂ ਸੁਪਰੀਮ ਕੋਰਟ ਵਲੋਂ ਇਨਕਾਰ
 • ਕੇਜਰੀਵਾਲ, ਸੰਜੇ ਸਿੰਘ ਸਣੇ ਪੰਜਾਂ ਨੇ ਜੇਤਲੀ ਤੋਂ ਮੰਗੀ ਲਿਖਤੀ ਮੁਆਫ਼ੀ
 • ਭਾਰਤ ਬੰਦ ਦੌਰਾਨ ਕਈ ਰਾਜਾਂ ‘ਚ ਵਿਆਪਕ ਹਿੰਸਾ-9 ਮੌਤਾਂ
 • ਮੈਨੂੰ ਮੁਆਫ਼ ਕਰ ਦਿਓ ਜੀ-ਕੇਜਰੀਵਾਲ
 • Leave a Reply

  Your email address will not be published. Required fields are marked as *

  *