Sunday, April 24th, 2016

 

ਖਹਿਰਾ ਦੀ ਰਿਹਾਈ ਨਾਲ ਭੰਗ ਨਹੀਂ ਹੋਵੇਗੀ ਪੰਜਾਬ ਦੀ ਅਮਨ-ਸ਼ਾਂਤੀ : ਬਾਦਲ

ਨਵਾਂਸ਼ਹਿਰ—ਕਰਨਾਟਕ ‘ਚ ਉਮਰਕੈਦ ਦੀ ਸਜ਼ਾ ਭੁਗਤ ਰਹੇ ਦਿੱਲੀ ਬੰਬ ਧਮਾਕਿਆਂ ਦੇ ਦੋਸ਼ੀ ਗੁਰਦੀਪ ਸਿੰਘ ਖਹਿਰਾ ਦੇ ਰਿਹਾਈ ਮਾਮਲੇ ‘ਤੇ ਮੁੱਖ ਮੰਤਰੀ ਬਾਦਲ ਦਾ ਕਹਿਣਾ ਹੈ ਕਿ ਪੈਰੋਲ ਮਿਲਣਾ ਅਦਾਲਤ ਦੀ ਪ੍ਰਕਿਰਿਆ ਹੈ ਅਤੇ ਕੈਦੀ ਕੋਲੋਂ ਇਹ ਅਧਿਕਾਰ ਖੋਹਿਆ ਨਹੀਂ ਜਾ ਸਕਦਾ।ਉਨ੍ਹਾਂ ਕਿਹਾ ਕਿ ਦਿੱਲੀ ਅਤੇ ਕਰਨਾਟਕ ਬੰਬ ਧਮਾਕਿਆਂ ਦੇ ਦੋਸ਼ੀ ਗੁਰਦੀਪ ਸਿੰਘ ਖਹਿਰਾ ਨੂੰ ਪੈਰੋਲ ਮਿਲਣ ਕਾਰਨ ਪੰਜਾਬ ਦੀ ਅਮਨ-ਸ਼ਾਂਤੀ ਬਿਲਕੁਲ ਭੰਗ ਨਹੀਂ ਹੋਵੇਗੀ ਕਿਉਂਕਿ ਪੰਜਾਬ ਦੇਸ਼ ਦਾ ਸਭ ਤੋਂ ਜ਼ਿਆਦਾ ਸ਼ਾਂਤੀ ਵਾਲਾ ਸੂਬਾ ਹੈ।ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇੱਥੇ ਸੰਗਤ ਦਰਸ਼ਨ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਅੰਮ੍ਰਿਤਸRead More


ਸ਼ਿਵ ਸੈਨਾ ਵੱਲੋਂ ਪਾਕਿਸਤਾਨ ਤੇ ਅੱਤਵਾਦ ਵਿਰੁੱਧ ਮਟਕਾ ਤੋੜ ਪ੍ਰਦਰਸ਼ਨ

2

ਗੁਰਦਾਸਪੁਰ- ਸ਼ਿਵ ਸੈਨਾ ਸਮਾਜਵਾਦੀ ਦੇ ਨੇਤਾਵਾਂ ਨੇ ਅੱਜ ਸਥਾਨਕ ਕਾਹਨੂੰਵਾਨ ਚੌਕ ਵਿਚ ਪਾਕਿਸਤਾਨ ਤੇ ਅੱਤਵਾਦ ਵਿਰੁੱਧ ਮਟਕਾ ਤੋੜ ਰੋਸ ਪ੍ਰਦਰਸ਼ਨ ਕੀਤਾ।ਇਸ ਮੌਕੇ ਸ਼ਿਵ ਸੈਨਾ ਸਮਾਜਵਾਦੀ ਦੇ ਉੱਤਰ ਭਾਰਤ ਦੇ ਪ੍ਰਮੁੱਖ ਰਵੀ ਸ਼ਰਮਾ, ਉਪ ਪ੍ਰਧਾਨ ਉੱਤਰ ਭਾਰਤ ਪ੍ਰਮੁੱਖ ਵਿਕਰਮ ਸਿੰਘ, ਚੇਅਰਮੈਨ ਯੁਵਾ ਵਿੰਗ ਭੁਪਿੰਦਰ ਸਿੰਘ ਤੇ ਜ਼ਿਲਾ ਪ੍ਰਧਾਨ ਕਸ਼ਮੀਰ ਸਿੰਘ ਬੱਬੂ ਆਦਿ ਹਾਜ਼ਰ ਸਨ।ਸਭ ਤੋਂ ਪਹਿਲਾਂ ਇਨ੍ਹਾਂ ਨੇਤਾਵਾਂ ਦਾ ਗੁਰਦਾਸਪੁਰ ਪਹੁੰਚਣ ‘ਤੇ ਜ਼ਿਲਾ ਪ੍ਰਧਾਨ ਨੇ ਬਾਈਪਾਸ ‘ਤੇ ਜ਼ੋਰਦਾਰ ਸਵਾਗਤ ਕੀਤਾ ਅਤੇ ਸ਼ਹਿਰ ਤੋਂ ਹੁੰਦੇ ਹੋਏ ਇਹ ਸ਼ਿਵ ਸੈਨਾ ਨੇਤਾ ਕਾਹਨੂੰਵਾਨ ਚੌਕ ਪਹੁੰਚੇ, ਜਿਥੇ ਇਨ੍ਹਾਂ ਨੇਤਾਵਾਂ ਨੇ ਪਾਕਿਸਤਾਨ ਤੇ ਅੱਤਵਾਦ ਦਾ ਮਟਕਾRead More


ਨਸ਼ੀਲੇ ਪਾਊਡਰ ਸਮੇਤ ਗ੍ਰਿਫਤਾਰ ਪੰਜ ਕੋਲੋਂ 45 ਪਾਸਪੋਰਟ ਬਰਾਮਦ

3

ਪਟਿਆਲਾ- ਸੀ. ਆਈ. ਏ. ਸਟਾਫ ਪਟਿਆਲਾ ਦੀ ਪੁਲਸ ਵੱਲੋਂ ਇੰਚਾਰਜ ਇੰਸਪੈਕਟਰ ਬਿਕਰਮ ਸਿੰਘ ਬਰਾੜ ਦੀ ਅਗਵਾਈ ਹੇਠ 200 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਗ੍ਰਿਫਤਾਰ ਕੀਤੇ ਗਏ 5 ਵਿਅਕਤੀਆਂ ਤੋਂ 45 ਪਾਸਪੋਰਟ ਬਰਾਮਦ ਹੋਏ ਹਨ, ਜਿਸ ਦੀ ਪੁਲਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕਿ ਇਹ ਕਿੰਨੇ ਅਸਲੀ ਹਨ ਤੇ ਕਿੰਨੇ ਕੁ ਜਾਅਲੀ ਬਣੇ ਹੋਏ ਹਨ, ਲਗਭਗ ਸਮੁੱਚੇ ਪਾਸਪੋਰਟਾਂ ‘ਤੇ ਵੀਜ਼ੇ ਲੱਗੇ ਹੋਏ ਹਨ, ਜਿਸ ਦੀ ਵੀ ਨਾਲ-ਨਾਲ ਜਾਂਚ ਕੀਤੀ ਜਾ ਰਹੀ ਹੈ। ਬਰਾਮਦ ਕੀਤੇ ਗਏ ਪਾਸਪੋਰਟਾਂ ਵਿਚ 2 ਪਾਸਪੋਰਟ ਬੰਗਲਾਦੇਸ਼ ਦੇ, 15 ਨੇਪਾਲ ਤੇ 28 ਭਾਰਤੀ ਪਾਸਪੋਰਟ ਹਨ। ਇਸ ਸਬੰਧੀRead More


ਮੱਕੜ ਨੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਤੋਂ ਕੀਤੇ ਹੱਥ ਖੜ੍ਹੇ

4

ਪਟਿਆਲਾ-ਸ਼੍ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਦੀ ਸ਼੍ੋਮਣੀ ਕਮੇਟੀ ਦੇ ਅਗਲੇ ਪ੍ਰਧਾਨ ਵਜੋਂ ਹੁਣ ਕੋਈ ਦਿਲਚਸਪੀ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬਹੁਤ ਸਮਾਂ ਪ੍ਰਧਾਨਗੀ ਕਰ ਲਈ ਹੈ ਹੁਣ ਅਗਾਂਹ ਅਜਿਹੇ ਅਹੁਦੇ ਦੀ ਕੋਈ ਲਾਲਸਾ ਨਹੀਂ ਹੈ। ਉਨ੍ਹਾਂ ਸ਼੍ਰੋਮਣੀ ਕਮੇਟੀ ਦੀ ਅਗਲੀ ਪ੍ਰਧਾਨਗੀ ਤੋਂ ਹੁਣ ਤੋਂ ਹੀ ਮੋਹ ਭੰਗ ਹੋਣ ਪਿੱਛੇ ਆਪਣੀ ਸਿਹਤ ਢਿੱਲੀ ਰਹਿਣ ਦਾ ਤਰਕ ਦਿੰਦਿਆਂ ਆਖਿਆ ਕਿ ਪਾਰਟੀ ਜਿਸ ਨੂੰ ਮਰਜ਼ੀ ਅਗਲੇ ਪ੍ਰਧਾਨ ਵਜੋਂ ਪੇਸ਼ ਕਰ ਸਕਦੀ ਹੈ ਅਤੇ ਉਨ੍ਹਾਂ ਨੇ ਅਗਲਾ ਪਿੜ ਖੁੱਲ੍ਹਾ ਛੱਡ ਦਿੱਤਾ ਹੈ।ਇੱਥੇ ਖ਼ਾਲਸਾ ਕਾਲਜ ਵਿੱਚRead More


ਦਵਿੰਦਰਪਾਲ ਸਿੰਘ ਭੁੱਲਰ ਪੈਰੋਲ ’ਤੇ ਰਿਹਾਅ

5

ਅੰਮ੍ਰਿਤਸਰ-ਸਿੱਖ ਬੰਦੀ ਗੁਰਦੀਪ ਸਿੰਘ ਖਹਿਰਾ ਦੀ ਇਕ ਦਿਨ ਪਹਿਲਾਂ ਰਿਹਾਈ ਤੋਂ ਬਾਅਦ ਅੱਜ ਦਿੱਲੀ ਬੰਬ ਧਮਾਕੇ ਦੇ ਦੋਸ਼ੀ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਵੀ 21 ਦਿਨਾਂ ਵਾਸਤੇ ਪੈਰੋਲ ’ਤੇ ਰਿਹਾਅ ਕਰ ਦਿੱਤਾ ਗਿਆ। ਰਿਹਾਅ ਹੋਣ ਤੋਂ ਬਾਅਦ ਪ੍ਰੋ. ਭੁੱਲਰ ਨੇ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਮੱਥਾ ਟੇਕਿਆ ਅਤੇ ਸ਼ੁਕਰਾਨੇ ਦੀ ਅਰਦਾਸ ਕੀਤੀ। ਅੱਜ ਸ਼ਾਮ ਨੂੰ ਜੇਲ੍ਹ ਵਿਭਾਗ ਵੱਲੋਂ ਉਸ ਦੀ ਪੈਰੋਲ ’ਤੇ ਰਿਹਾਈ ਸਬੰਧੀ ਆਦੇਸ਼ ਦਿੱਤੇ ਗਏ ਅਤੇ ਮਗਰੋਂ ਉਸ ਦੀ ਪਤਨੀ ਨਵਨੀਤ ਕੌਰ ਉਸ ਨੂੰ ਹਸਪਤਾਲ ਤੋਂ ਘਰ ਲੈ ਗਈ।ਇਸ ਦੀ ਪੁਸ਼ਟੀ ਕਰਦਿਆਂ ਕੇਂਦਰੀ ਜੇਲ੍ਹRead More