Saturday, April 23rd, 2016

 

ਸ਼੍ਰੋਮਣੀ ਅਕਾਲੀ ਦਲ” ”ਤੇ ਮੰਡਰਾ ਰਿਹੈ ਵੱਡਾ ਖਤਰਾ, 5 ਮਈ ਨੂੰ ਹੋਵੇਗਾ ਫੈਸਲਾ

ਜਲੰਧਰ–ਦਿੱਲੀ ਹਾਈਕੋਰਟ ਨੇ ਸ਼੍ਰੋਮਣੀ ਅਕਾਲੀ ਦਲ ਦੀ ਰਜਿਸਟ੍ਰੇਸ਼ਨ ਰੱਦ ਕਰਨ ਵਾਲੀ ਪਟੀਸ਼ਨ ਨੂੰ ਸਵੀਕਾਰ ਕਰ ਲਿਆ ਹੈ ਅਤੇ ਇਸ ਇਸ ਸੰਬੰਧੀ ਫੈਸਲਾ ਸੁਰੱਖਿਅਤ ਰੱਖਣ ਤੋਂ ਬਾਅਦ ਮਾਮਲੇ ਦੀ ਸੁਣਵਾਈ 5 ਮਈ ਨੂੰ ਕਰਨ ਦੇ ਹੁਕਮ ਜਾਰੀ ਕੀਤੇ ਹਨ। ਤੁਹਾਨੂੰ ਦੱਸ ਦੇਈਏ ਕਿ ਅਕਾਲੀ ਦਲ ਖਿਲਾਫ ਅਦਾਲਤ ‘ਚ ਇਹ ਪਟੀਸ਼ਨ ਸੋਸ਼ਲਿਸਟ ਪਾਰਟੀ ਆਫ ਇੰਡੀਆ ਦੇ ਉਪ ਪ੍ਰਧਾਨ ਬਲਵੰਤ ਸਿੰਘ ਖੇੜਾ ਨੇ ਦਾਇਰ ਕੀਤੀ ਸੀ। ਇਸ ਪਟੀਸ਼ਨ ‘ਚ ਦੋਸ਼ ਲਾਇਆ ਗਿਆ ਸੀ ਕਿ ਇਕ ਧਾਰਮਿਕ ਸੰਗਠਨ ਹੋਣ ਕਾਰਨ ਅਕਾਲੀ ਦਲ ਵਲੋਂ ਧਰਮ ਨਿਰਪੱਖ ਪਾਰਟੀ ਦਾ ਦਾਅਵਾ ਕਰਨਾ ਇਕ ਧੋਖਾ ਹੈ ਅਤੇ ਧੋਖਾਧੜੀRead More


ਲਾੜੇ ਨੇ ਕਾਰ ‘ਚੋਂ ਉਤਰ ਕੇ ਨਹਿਰ ‘ਚ ਛਾਲ ਮਾਰ ਦਿੱਤੀ

2

ਲੁਧਿਆਣਾ– ਸ਼ਹਿਰ ਦੇ ਮਾਡਲ ਟਾਊਨ ‘ਚ ਬਾਰਾਤ ਲੈ ਕੇ ਜਾ ਰਹੇ ਬਾਰਾਤੀਆਂ ਦੀਆਂ ਚੀਕਾਂ ਨਾਲ ਉਸ ਸਮੇਂ ਪੂਰਾ ਇਲਾਕਾ ਕੰਬ ਉੱਠਿਆ, ਜਦੋਂ ਪੈਲਸ ਪੁੱਜਣ ਤੋਂ ਪਹਿਲਾਂ ਰਸਤੇ ‘ਚ ਹੀ ਲਾੜੇ ਨੇ ਕਾਰ ‘ਚੋਂ ਉਤਰ ਕੇ ਨਹਿਰ ‘ਚ ਛਾਲ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ 24 ਸਾਲਾ ਮੋਹਿਤ ਵਾਸੀ ਸ਼ਿਵਪੁਰੀ ਦਾ ਸ਼ੁੱਕਰਵਾਰ ਨੂੰ ਵਿਆਹ ਸੀ ਅਤੇ ਪਰਿਵਾਰ ਸਮੇਤ ਇਸ ਵਿਆਹ ਤੋਂ ਉਹ ਵੀ ਬਹੁਤ ਖੁਸ਼ ਸੀ।ਸਵੇਰ ਦੀ ਸਮੇਂ ਪੂਰੇ ਰੀਤੀ-ਰਿਵਾਜ਼ਾਂ ਨਾਲ ਬਾਰਾਤ ਖੁਸ਼ੀਆਂ ਮਨਾਉਂਦੇ ਹੋਏ ਘਰੋਂ ਨਿਕਲੀ ਪਰ ਜਦੋਂ ਦੁੱਗਰੀ ਪੁੱਲ ਨੇੜੇ ਗਿੱਲ ਨਹਿਰ ਕੋਲ ਬਾਰਾਤRead More


ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼

3

ਅੰਮ੍ਰਿਤਸਰ- ਥਾਣਾ ਸੁਲਤਾਨਵਿੰਡ ਦੀ ਪੁਲਸ ਨੇ ਅੱਜ ਸੁਲਤਾਨਵਿੰਡ ਰੋਡ ‘ਤੇ ਸਥਿਤ ਮੰਦਿਰ ਵਾਲਾ ਬਾਜ਼ਾਰ ਵਿਚ ਚੱਲ ਰਹੇ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼ ਕਰਕੇ 5 ਔਰਤਾਂ ਅਤੇ 2 ਨੌਜਵਾਨਾਂ ਨੂੰ ਸ਼ੱਕੀ ਹਾਲਤ ਵਿਚ ਗ੍ਰਿਫਤਾਰ ਕੀਤਾ। ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਵਿਚ ਸੁਖਜਿੰਦਰ, ਬਲਜੀਤ, ਆਰਤੀ, ਪੂਜਾ ਅਤੇ ਕਿਰਨ (ਕਾਲਪਨਿਕ ਨਾਂ), ਮਨਮੋਹਨ ਸਿੰਘ ਅਤੇ ਵਿਸ਼ਾਲ ਕੁਮਾਰ ਸ਼ਾਮਿਲ ਹਨ। ਪੁਲਸ ਨੇ ਉਕਤ ਦੋਸ਼ੀਆਂ ਵਿਰੁੱਧ ਇੰਮੋਰਲ ਟਰੈਫਿੰਗ ਐਕਟ ਦੇ ਅਧੀਨ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


ਪੰਜਾਬ ਨੂੰ ਬਚਾਉਣ ਲਈ ਕੈਪਟਨ ਵਰਗੇ ਕਮਾਂਡਰ ਦੀ ਲੋੜ

4

ਭਾਦਸੋਂ – ਆਮ ਆਦਮੀ ਪਾਰਟੀ ਦੇ ‘ਪੰਜਾਬ ਡਾਇਲਗ’ ਪ੍ਰੋਗਰਾਮ ਨੂੰ ਪੰਜਾਬ ਕਾਂਗਰਸ ਦੀ ਚੋਣ ਪ੍ਰਚਾਰ ਕਮੇਟੀ ਦੇ ਉਪ ਚੇਅਰਮੈਨ ਤੇ ਹਲਕਾ ਵਿਧਾਇਕ ਸਾਧੂ ਸਿੰਘ ਧਰਮਸੌਤ ਨੇ ‘ਪੰਜਾਬ ਗੁਮਰਾਹ’ ਦਾ ਨਾਂ ਦਿੱਤਾ ਹੈ। ਸੀਨੀਅਰ ਕਾਂਗਰਸੀ ਆਗੂ ਪ੍ਰਗਟ ਸਿੰਘ ਭੜੀ ਦੇ ਭਾਦਸੋਂ ਦਫਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਧਰਮਸੌਤ ਨੇ ਕਿਹਾ ਕਿ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਦੇ ਲੋਕਾਂ ਨੂੰ ਗੁਮਰਾਹ ਕੀਤਾ ਗਿਆ ਹੈ, ਠੀਕ ਉਸੇ ਤਰ੍ਹਾਂ ‘ਪੰਜਾਬ ਡਾਇਲਗ’ ਪ੍ਰੋਗਰਾਮ ਰਾਹੀਂ ਹੁਣ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕੀਤੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਧਰਮਸੌਤ ਨੇ ਕਿਹਾ ਕਿ ਆਮRead More


ਹਰਸਿਮਰਤ ਦੇ ਸੰਗਤ ਦਰਸ਼ਨ ਮੌਕੇ ਸਹਿਕਾਰੀ ਮੁਲਾਜ਼ਮਾਂ ਵੱਲੋਂ ਨਾਅਰੇਬਾਜ਼ੀ

ਬਠਿੰਡਾ-ਜ਼ਿਲ੍ਹਾ ਬਠਿੰਡਾ ਦੇ ਪਿੰਡ ਜੰਗੀਰਾਣਾ ਵਿੱਚ ਅੱਜ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਸੰਗਤ ਦਰਸ਼ਨ ਪ੍ਰੋਗਰਾਮਾਂ ਵਿੱਚ ਸਹਿਕਾਰੀ ਮੁਲਾਜ਼ਮਾਂ ਨੇ ਖ਼ਲਲ ਪਾ ਦਿੱਤਾ। ਭਾਵੇਂ ਕਿ ਪੁਲੀਸ ਨੇ ਪ੍ਰੋਗਰਾਮ ਤੋਂ ਪਹਿਲਾਂ ਹੀ ਕੁਝ ਮੁਲਾਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ ਪਰ ਸਮਾਗਮ ਮੌਕੇ ਲੁਕੇ ਬੈਠੇ ਦੋ ਸਹਿਕਾਰੀ ਮੁਲਾਜ਼ਮਾਂ ਨੇ ਕੇਂਦਰੀ ਮੰਤਰੀ ਦੇ ਭਾਸ਼ਣ ਦੌਰਾਨ ਨਾਅਰੇਬਾਜ਼ੀ ਕਰਦਿਆਂ ਸਰਕਾਰ ਵਿਰੁੱਧ ਭਡ਼ਾਸ ਕੱਢੀ। ਮੌਕੇ ’ਤੇ ਮੌਜੂਦ ਪੁਲੀਸ ਇਨ੍ਹਾਂ ਦੋਹਾਂ ਮੁਲਾਜ਼ਮਾਂ ਨੂੰ ਜਬਰੀ ਸਮਾਗਮ ਵਿੱਚੋਂ ਬਾਹਰ ਲੈ ਗਈ।ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਪੁਲੀਸ ਨੇ ਸੰਗਤ ਦਰਸ਼ਨ ਪ੍ਰੋਗਰਾਮਾਂ ਤੋਂ ਪਹਿਲਾਂ ਢਾਈ ਦਰਜਨ ਸਹਿਕਾਰੀ ਮੁਲਾਜ਼ਮਾਂ ਨੂੰ ਹਿਰਾਸਤ ਵਿੱਚRead More