Sunday, April 17th, 2016

 

ਜਰਮਨ ਦੇ ਐਸਨ ਸ਼ਹਿਰ ਦੇ ਗੁਰਦੁਵਾਰਾ ਸਾਹਿਬ ਵਿੱਚ ਬੰਬ ਧਮਾਕਾ-ਜਰਮਨ ਭਰ ਵਿੱਚ ਗੁਰਦੁਵਾਰਾ ਸਾਹਿਬਾਨ ਦੀ ਸੁਰੱਖਿਆ ਨੂੰ ਲੈ ਕਿ ਚਿੰਤਾ ਅਤੇ ਇਸ ਘਟਨਾ ਦੀ ਨਿੰਦਾ ਕੀਤੀ ਜਾ ਰਹੀ ਹੈ

ਜਾਗੀ ਮਨੁੱਖਤਾ(ਫਰੈਕਫੋਰਟ) ਜਰਮਨ ਦੇ ਐਸਨ ਸ਼ਹਿਰ ਦੇ ਗੁਰਦੁਵਾਰਾ ਸਾਹਿਬ ਵਿੱਚ ਕੱਲ ਸ਼ਾਮ ਕਰੀਬ ੭ ਵਜੇ ਕਿਸੇ ਅਣਪਛਾਤੇ ਨਕਾਬਧਾਰੀ ਵੱਲੋ ਗੁਰਦੁਵਾਰਾ ਗੁਰੂ ਨਾਨਕ ਸੱਤ ਸੰਗ ਦਰਬਾਰ ਐਸਨ ਵਿੱਖੇ ਬੰਬ ਧਮਾਕਾ ਕੀਤਾ ਗਿਆ.ਜਿਸ ਵਿੱਚ ਗੁਰਦੁਵਾਰਾ ਸਾਹਿਬਾਨ ਦੇ ਗ੍ਰੰਥੀ ਸਾਹਿਬ ਭਾਈ ਕੁਲਦੀਪ ਸਿੰਘ ਅਤੇ ੨ ਹੋਰ ਵਿਅਕਤੀਅ ਜਖਮੀ ਹੋਏ ਹਨ. ਗੁਰਦੁਵਾਰਾ ਸਾਹਿਬਾਨ ਦੇ ਗ੍ਰੰਥੀ ਸਾਹਿਬ ਭਾਈ ਕੁਲਦੀਪ ਸਿੰਘ ਦੇ ਉਪਰ ਸ਼ੀਸ਼ਾ ਡਿਗਣ ਕਾਰਨ ਜਿਆਦਾ ਸੱਟਾ ਲੱਗੀਆ ਹਨ.ਗੁਰਦੁਵਾਰਾ ਸਾਹਿਬ ਦੀ ਇਮਾਰਤ ਨੂੰ ਭਾਰੀ ਨੁਕਸਾਨ ਹੋਇਆ ਹੈ ਅਤੇ ਆਸ ਪਾਸ ਦੀਆਂ ਇਮਾਰਤਾ ਦੇ ਸ਼ੀਸ਼ੇ ਟੁੱਟ ਗਏ ਹਨ.ਭਾਈ ਕੁਲਦੀਪ ਸਿੰਘ ਨੂੰ ਐਸਨ ਦੇ ਹਸਪਤਾਲ ਵਿੱਚ ਦਾਖਲRead More


ਪੰਜਾਬ ”ਚ ਅਨਾਜ ਘਪਲੇ ਤੋਂ ਬਾਅਦ ਰੁਕੀ 20,000 ਕਰੋੜ ਦੀ ਸੀ. ਸੀ. ਐੱਲ. ਲਿਮਟ

ਜਲੰਧਰ— ਪੰਜਾਬ ਦੇ ਗੋਦਾਮਾਂ ਤੋਂ ਗਾਇਬ ਹੋਏ ਅਨਾਜ ਦੀ ਸਥਿਤੀ ਨੂੰ ਦੇਖਦਿਆਂ ਭਾਰਤੀ ਰਿਜ਼ਰਵ ਬੈਂਕ ਨੇ ਫਿਲਹਾਲ ਪੰਜਾਬ ਸਰਕਾਰ ਨੂੰ ਕਣਕ ਦੀ ਖਰੀਦ ਲਈ ਦਿੱਤੀ ਜਾਣ ਵਾਲੀ 20000 ਕਰੋੜ ਦੀ ਕੈਸ਼ ਕ੍ਰੈਡਿਟ ਲਿਮਟ (ਸੀ. ਸੀ. ਐੱਲ) ਰੋਕ ਲਈ ਹੈ।ਸੂਬੇ ‘ਚ ਕਣਕ ਦੀ ਖਰੀਦ ਸ਼ੁਰੂ ਹੋ ਚੁੱਕੀ ਹੈ ਅਤੇ ਮੰਡੀਆਂ ‘ਚ ਕਣਕ ਦੀ ਫਸਲ ਤੇਜ਼ੀ ਨਾਲ ਆ ਰਹੀ ਹੈ। ਇਸ ਨੂੰ ਦੇਖਦਿਆਂ ਕਿਸਾਨਾਂ ਦੀਆਂ ਮੁਸ਼ਕਲਾਂ ਵਧਣ ਦੇ ਆਸਾਰ ਦਿਖਾਈ ਦੇ ਰਹੇ ਹਨ।ਪੰਜਾਬ ਸਰਕਾਰ ਕਾਫੀ ਦਿਨਾਂ ਤੋਂ ਰਿਜ਼ਰਵ ਬੈਂਕ ਤੋਂ ਸੀ. ਸੀ. ਐੱਲ. ਲਿਮਟ ਮਿਲਣ ਦੀ ਉਡੀਕ ਕਰ ਰਹੀ ਹੈ। 2014 ‘ਚRead More


ਮੁੱਖ ਮੰਤਰੀ ਦੇ ਅਹੁਦੇ ਲੲੀ ੳੁਮੀਦਵਾਰ ਦਾ ਨਾਂ ਅਜੇ ਨਹੀਂ

1

ਇੱਥੇ ਅੱਜ ‘ਪੰਜਾਬ ਦੀ ਗੱਲ ਰਾਹੁਲ ਦੇ ਨਾਲ’ ਪ੍ਰੋਗਰਾਮ ਵਿੱਚ ਪੁੱਜੇ ਆਲ ਇੰਡੀਆ ਕਾਂਗਰਸ ਦੇ ਕੌਮੀ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਕਈ ਕਾਂਗਰਸੀ ਆਗੂਆਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਛੇਤੀ ਮੁੱਖ ਮੰਤਰੀ ਦਾ ਉਮੀਦਵਾਰ ਐਲਾਨਣ ਦੀ ਮੰਗ ’ਤੇ ਸਿੱਧਾ ਜਵਾਬ ਦੇਣ ਦੀ ਬਜਾਏ ਉਮੀਦਵਾਰ ਦਾ ਐਲਾਨ ਛੇਤੀ ਕਰਨ ਦਾ ਭਰੋਸਾ ਦਿੱਤਾ।ਸ੍ਰੀ ਗਾਂਧੀ ਅੱਜ 2017 ਦੀਆਂ ਵਿਧਾਨ ਸਭਾ ਚੋਣਾਂ ਸਬੰਧੀ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਵੱਲੋਂ ਤਿਆਰ ਕੀਤੇ ਗਏ ਪ੍ਰੋਗਰਾਮ ‘ਪੰਜਾਬ ਦੀ ਗੱਲ ਰਾਹੁਲ ਦੇ ਨਾਲ’ ’ਚ ਕਾਂਗਰਸੀ ਆਗੂਆਂ ਤੇ ਵਰਕਰਾਂ ਨਾਲ ਮੁਲਾਕਾਤ ਕਰਨ ਲਈ ਆਏ ਹੋਏ ਸੀ। ਇਸ ਸਮਾਗਮ ’ਚੋਂ ਪ੍ਰਸ਼ਾਂਤRead More


‘ਅਗਵਾ’ ਨੌਜਵਾਨ ਦੀ ਬਰਾਮਦਗੀ ਲਈ ਕੌਮੀ ਸ਼ਾਹਰਾਹ ’ਤੇ ਚੱਕਾ ਜਾਮ

2

ਜਗਰਾਉਂ-ਅੱਜ ਬਾਅਦ ਦੁਪਹਿਰ ਚਾਰ ਵਜੇ ਇਥੇ ਲੁਧਿਆਣਾ-ਫਿਰੋਜ਼ਪੁਰ ਕੌਮੀ ਸ਼ਾਹਰਾਹ ਜਾਮ ਹੋ ਗਿਆ। ਦੋ ਦਿਨ ਪਹਿਲਾਂ ‘ਲਾਪਤਾ’ ਹੋਏ ਇਕ ਨੌਜਵਾਨ ਦੇ ਪਰਿਵਾਰ ਮੈਂਬਰਾਂ ਤੇ ਹੋਰਨਾਂ ਲੋਕਾਂ ਦੀ ਸਹਾਇਤਾ ਨਾਲ ਹਾਈਵੇ ’ਤੇ ਧਰਨਾ ਲਗਾ ਕੇ ਜਿਵੇਂ ਹੀ ਆਵਾਜਾਈ ਠੱਪ ਕੀਤੀ ਤਾਂ ਪੁਲੀਸ ਤੇ ਸਿਵਲ ਪ੍ਰਸ਼ਾਸਨ ਨੂੰ ਭਾਜੜਾਂ ਪੈ ਗਈਆਂ। ਮੁੱਖ ਮਾਰਗ ’ਤੇ ਇਹ ਮੁਜ਼ਾਹਰਾ ਪੂਰੇ ਦੋ ਘੰਟੇ ਤੱਕ ਚੱਲਿਆ ਅਤੇ ਅਖ਼ੀਰ ਪੁਲੀਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਸੀਨੀਅਰ ਪੁਲੀਸ ਕਪਤਾਨ ਓਪਿੰਦਰਜੀਤ ਸਿੰਘ ਘੁੰਮਣ ਵੱਲੋਂ ਚਾਰ ਥਾਣਾ ਮੁਖੀਆਂ ਨੂੰ ‘ਅਗਵਾ’ ਨੌਜਵਾਨ ਦੀ ਬਰਾਮਦਗੀ ਲਈ ਤਾਇਨਾਤ ਕਰਨ ਤੇ ਜਲਦ ਲਾਪਤਾ ਨੌਜਵਾਨ ਬਾਰੇ ਲਗਾ ਲੈਣ ਦੇRead More


ਪਿੰਡ ਬੁਗਰਾ ਵਿੱਚ 68 ਵਿੱਘੇ ਕਣਕ ਦੀ ਫ਼ਸਲ ਹੋੲੀ ਸੁਆਹ

3

ਧੂਰੀ-ਪਿੰਡ ਬੁਗਰਾ ਵਿੱਚ ਕਰੀਬ 68 ਵਿੱਘੇ 7 ਵਿਸਵੇ ਰਕਬੇ ਵਿੱਚ ਖੜ੍ਹੀ ਕਣਕ ਦੀ ਫ਼ਸਲ ਸੜ ਕੇ ਸੁਆਹ ਹੋ ਗਈ। ਇਸ ਦੇ ਨਾਲ ਹੀ ਟਰੈਕਟਰ-ਟਰਾਲੀ ਵੀ ਅੱਗੇ ਦੀ ਭੇਟ ਚਡ਼੍ਹ ਗਏ। ਕਿਸਾਨਾਂ ਨੇ ਇੱਕ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂੁ ਪਾਇਆ। ਅੱਗ ਬੁਝਾੲੇ ਜਾਣ ਮਗਰੋਂ ਪੁੱਜੇ ਫਾਇਰ ਬ੍ਰਿਗੇਡ ਕਰਮੀਅਾਂ ਨੂੰ ਲੋਕਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ।ਘਟਨਾ ਬਾਰੇ ਜਾਣਕਾਰੀ ਦਿੰਦਿਆਂ ਪਟਵਾਰੀ ਬਿੱਕਰ ਸਿੰਘ ਨੇ ਦੱਸਿਆ ਕਿ ਗੁਰਮੇਲ ਸਿੰਘ ਤੇ ਕਰਮਜੀਤ ਸਿੰਘ ਪੁੱਤਰਾ ਜੋਗਿੰਦਰ ਸਿੰਘ ਵਾਸੀ ਬੁਗਰਾ ਦੀ ਲਗਪਗ 38 ਵਿੱਘੇ 17 ਵਿਸਵੇ, ਕਰਨੈਲ ਸਿੰਘ ਪੁੱਤਰ ਖੀਵਾ ਸਿੰਘ ਵਾਸੀ ਬੁਗਰਾRead More


ਪੰਜਾਬ ‘ਚੋਂ ਨਸ਼ੇ ਦੇ ਖ਼ਾਤਮੇ ਅਤੇ ਜਵਾਨੀ ਬਚਾਉਣ ਲਈ ਲੋਕ ਸਾਥ ਦੇਣ-ਜ਼ਿਲ੍ਹਾ ਪੁਲਿਸ ਕਪਤਾਨ

4

ਸਮਾਲਸਰ-ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਡੀ.ਜੀ.ਪੀ. ਪੰਜਾਬ ਦੀ ਰਹਿਨੁਮਾਈ ਹੇਠ ਪੰਜਾਬ ਭਰ ‘ਚੋਂ ਨਸ਼ੇ ਦੇ ਖਾਤਮੇ ਲਈ ਵਿਸ਼ੇਸ਼ ਮੁਹਿੰਮ ਆਰੰਭ ਕੀਤੀ ਗਈ ਹੈ ਤਾਂ ਕਿ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾ ਕੇ ਸੂਬੇ ਦੇ ਵਿਕਾਸ ਲਈ ਉਨ੍ਹਾਂ ਦੀ ਤਾਕਤ ਵਰਤੀ ਜਾ ਸਕੇ | ਇਹ ਵਿਚਾਰ ਜ਼ਿਲ੍ਹਾ ਮੋਗਾ ਦੇ ਨਵ-ਨਿਯੁਕਤ ਐੱਸ.ਐੱਸ.ਪੀ. ਹਰਜੀਤ ਸਿੰਘ ਪੰਨੂ ਨੇ ਕਸਬਾ ਸਮਾਲਸਰ ਵਿਖੇ ਲੋਕ ਸੰਪਰਕ ਮੁਹਿੰਮ ਦੌਰਾਨ ਪ੍ਰਗਟ ਕੀਤੇ | ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਪੰਜਾਬ ਦੇਸ਼ ਦੀ ਆਜ਼ਾਦੀ ਵਿਚ ਸਭ ਤੋਂ ਵੱਧ ਕੁਰਬਾਨੀਆਂ ਵਾਲਾ ਸੂਬਾ ਹੈ ਅਤੇ ਪੰਜਾਬ ਦੀ ਬਹਾਦਰੀ ਦੁਨੀਆਂ ਵਿਚRead More


ਸ਼੍ਰੋਮਣੀ ਕਮੇਟੀ ਨੇ ‘ਸਰਬੱਤ ਖਾਲਸਾ’ ‘ਤੇ ਉਠਾਏ ਸਵਾਲ

ਅੰਮ੍ਰਿਤਸਰ– ਸਿੱਖ ਜਥੇਬੰਦੀਆਂ ਵੱਲੋਂ ਇਸ ਸਾਲ 10 ਨਵੰਬਰ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸੱਦੇ ਗਏ ਸਰਬੱਤ ਖਾਲਸਾ ਬਾਰੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਸਵਾਲ ਉਠਾਇਆ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀਆਂ ਭਾਵੇਂ ਇਸ ਨੂੰ ਜੋ ਮਰਜ਼ੀ ਨਾਮ ਦੇ ਦੇਣ ਪਰ ਉਹ ਸਰਬੱਤ ਖਾਲਸਾ ਨਹੀਂ ਹੋ ਸਕਦਾ।ਉਨ੍ਹਾਂ ਕਿਹਾ ਕਿ ਪਿਛਲੇ ਸਾਲ ਕੀਤਾ ਗਿਆ ਇਕੱਠ ਵੀ ਸਰਬੱਤ ਖਾਲਸਾ ਨਹੀਂ ਸੀ ਕਿਉਂਕਿ ਸਰਬੱਤ ਖਾਸਲਾ ਸੱਦਣ ਦੀ ਇੱਕ ਮਰਿਆਦਾ ਹੈ। ਮਰਿਆਦਾ ਤੋਂ ਬਾਹਰ ਜਾ ਕੇ ਕੀਤਾ ਗਿਆ ਇਕੱਠ ਕਿਸੇ ਵੀ ਕੀਮਤ ਤੇ ਸਰਬੱਤ ਖਾਲਸਾ ਨਹੀਂ ਅਖਵਾ ਸਕਦਾ। ਉਨ੍ਹਾਂ ਕਿਹਾ ਕਿ ਸਰਬੱਤRead More