Saturday, April 16th, 2016

 

ਕੈਪਟਨ ਵੱਲੋਂ ਨਸ਼ੇ, ਬੇਰੁਜ਼ਗਾਰੀ ਤੇ ਕਰਜ਼ੇ ਦਾ ਬੋਝ ਖ਼ਤਮ ਕਰਨ ਦਾ ਵਾਅਦਾ

1

ਪਟਿਆਲਾ-ਪੰਜਾਬ ਕਾਂਗਰਸ ਵੱਲੋਂ ਚੋਣਾਂ ਦੇ ਮੱਦੇਨਜ਼ਰ ‘ਕੌਫੀ ਵਿਦ ਕੈਪਟਨ’ ਦੇ ਬੈਨਰ ਹੇਠ ਨੌਜਵਾਨ ਵਰਗ ਨਾਲ ਸਿੱਧਾ ਰਾਬਤਾ ਕਾਇਮ ਕਰਨ ਲਈ ਚਲਾਏ ਜਾ ਰਹੇ ਪ੍ਰੋਗਰਾਮਾਂ ਦਾ ਪਹਿਲਾ ਪੜਾਅ ਅੱਜ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਸ਼ਹਿਰ ਵਿੱਚ ਅੱਜ ਹੋਏ ਅਜਿਹੇ ਅਖੀਰਲੇ ਪ੍ਰੋਗਰਾਮ ਨਾਲ ਸਮਾਪਤ ਹੋ ਗਿਆ।ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਸਰਕਾਰ ਬਣਨ ’ਤੇ ਜਿੱਥੇ ਦਿਨਾਂ ਵਿੱਚ ਹੀ ਨਸ਼ੇ ਦਾ ਖ਼ਾਤਮਾ ਕੀਤਾ ਜਾਵੇਗਾ, ਉਥੇ ਕਰਜ਼ੇ ਦੇ ਮਾਮਲੇ ਵਿੱਚ ਬੈਂਕਾਂ ਵੱਲੋਂ ਕਿਸਾਨਾਂ ਦੀਆਂ ਜ਼ਮੀਨਾਂ ਦੀ ਕੀਤੀ ਜਾਂਦੀ ਕੁਰਕੀ ਦੀ ਪ੍ਰਕਿਰਿਆ ਵੀ ਰੋਕਣ ਦਾ ਕੰਮRead More


ਸੰਗਰੂਰ ”ਚ ਵੱਢੇ ਗਏ 50 ਗਊਆਂ ਦੇ ਸਿਰ, ਵੱਡੀ ਗਿਣਤੀ ”ਚ ਪੁੱਜੀ ਪੁਲਸ, ਹਾਲਾਤ ਤਣਾਅਪੂਰਨ

2

ਧੂਰੀ ਦੇ ਪਿੰਡ ਰਾਮਨਗਰ ਛੰਨਾ ਦੇ ਇਕ ਘਰ ‘ਚ 50 ਤੋਂ ਜ਼ਿਆਦਾ ਗਊਆਂ ਦੇ ਸਿਰ ਵੱਢੇ ਜਾਣ ਤੋਂ ਬਾਅਦ ਇੱਥੇ ਹਾਲਾਤ ਤਣਾਅਪੂਰਨ ਹੋ ਗਏ ਹਨ ਅਤੇ ਪਿੰਡ ‘ਚ ਭਾਰੀ ਪੁਲਸ ਫੋਰਸ ਪਹੁੰਚੀ ਹੋਈ ਹੈ। ਜਾਣਕਾਰੀ ਮੁਤਾਬਕ ਸਤਾਰ ਅਲੀ ਉਰਫ ਤਾਰੀ ਪੁੱਤਰ ਸੌਦਾਗਰ ਅਲੀ ਵਾਸੀ ਰਾਮਨਗਰ ਛੰਨਾ ਪਿਛਲੇ ਕਾਫੀ ਸਮੇਂ ਪਿੰਡ ‘ਚ ਰਹਿ ਰਿਹਾ ਸੀ ਅਤੇ ਉਸ ਦਾ ਘਰ ਦੇ ਨਾਲ ਹੀ ਇਕ ਬੁੱਚੜਖਾਨਾ ਵੀ ਸੀ।ਗਊ ਰੱਖਿਆ ਦਲ ਨੂੰ ਖਬਰ ਮਿਲੀ ਸੀ ਕਿ ਤਾਰੀ ਦੇ ਘਰ ‘ਚ 50 ਤੋਂ ਜ਼ਿਆਦਾ ਗਊਆਂ ਦੇ ਸਿਰ ਵੱਢ ਕੇ ਉਨ੍ਹਾਂ ਨੂੰ ਕਿਤੇ ਨੇੜੇ ਹੀ ਦਫਨRead More


23 ਸਾਲਾਂ ਬਾਅਦ ਖੁੱਲੇ ਸ਼ਰਾਬ ਦੇ ਠੇਕੇ ਕਾਰਨ ਰੋਸ

3

ਬਰਨਾਲਾ–ਪਿੰਡ ਮਹਿਲ ਖੁਰਦ ਵਿੱਚ ਨਵਾਂ ਠੇਕੇ ਖੋਲ੍ਹੇ ਜਾਣ ਨੂੰ ਲੈ ਕੇ ਪਿੰਡ ਦੇ ਲੋਕਾਂ ਨੇ ਠੇਕੇ ਮੂਹਰੇ ਇਕੱਠੇ ਹੋ ਕੇ ਰੋਸ ਵਜੋਂ ਨਾਅਰੇਬਾਜ਼ੀ ਕੀਤੀ। ਸਰਪੰਚ ਰੇਸ਼ਮ ਸਿੰਘ ਰਾਏ ਨੇ ਦੱਸਿਆ ਕਿ ਪਿਛਲੇ 23 ਸਾਲ ਪਹਿਲਾਂ ਉਨ੍ਹਾਂ ਦੇ ਪਿੰਡ ਦੀ ਪੰਚਾਇਤ ਨੇ ਪੰਜਾਬ ਦੇ ਆਬਕਾਰੀ ਵਿਭਾਗ ਨੂੰ ਮਤਾ ਪਾ ਕੇ ਪਿੰਡ ਅੰਦਰ ਠੇਕਾਬੰਦੀ ਨੂੰ ਮੁਕੰਮਲ ਤੌਰ ’ਤੇ ਬੰਦ ਕਰਨ ਦਾ ਫ਼ੈਸਲਾ ਕੀਤਾ ਸੀ। ਇਸ ਮਤੇ ਦੀ ਕਾਪੀ ਸਬੰਧਤ ਵਿਭਾਗ ਨੂੰ ਭੇਜੀ ਗਈ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਕਦੇ ਵੀ ਕੋਈ ਵੀ ਠੇਕਾ ਪਿੰਡ ਮਹਿਲ ਖੁਰਦ ’ਚ ਨਹੀਂ ਬਣਿਆ। ਹੁਣRead More


ਮਾਤਾ ਚੰਦ ਕੌਰ ਦੇ ਕਾਤਲਾਂ ਦੀ ਭਾਲ ਜਾਰੀ: ਸੁਖਬੀਰ

4

ਮਾਛੀਵਾੜਾ ਸਾਹਿਬ-ਉੱਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਬਾਅਦ ਦੁਪਹਿਰ ਨਾਮਧਾਰੀ ਸੰਪਰਦਾ ਦੇ ਮੁਖ ਡੇਰੇ ਸ੍ਰੀ ਭੈਣੀ ਸਾਹਿਬ ਵਿਖੇ ਪਹੁੰਚੇ ਤੇ ਉਨ੍ਹਾਂ ਨਾਮਧਾਰੀ ਮੁਖੀ ਸਤਿਗੁਰੂ ਉਦੈ ਸਿੰਘ ਨਾਲ ਮਾਤਾ ਚੰਦ ਕੌਰ ਜੀ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਸਤਿਗੁਰੂ ਉਦੈ ਸਿੰਘ ਨਾਲ ਕਰੀਬ 20 ਮਿੰਟ ਬੰਦ ਕਮਰਾ ਮੁਲਾਕਾਤ ਕੀਤੀ ਤੇ ਇਸ ਮੌਕੇ ਉਨ੍ਹਾਂ ਨਾਲ ਮੁੱਖ ਮੰਤਰੀ ਦੇ ਸਲਾਹਕਾਰ ਮਹੇਸ਼ਇੰਦਰ ਸਿੰਘ ਗਰੇਵਾਲ, ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ, ਸਿੰਚਾਈ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ, ਲੁਧਿਆਣਾ ਦੇ ਡਿਪਟੀ ਕਮਿਸ਼ਨਰ ਰਵੀ ਭਗਤ, ਵਿਧਾਇਕ ਰਣਜੀਤ ਸਿੰਘ ਢਿੱਲੋਂ, ਵਿਧਾਇਕRead More


ਫਿਰ ਤੋਂ ਹੰਸ ਰਾਜ ਹੰਸ ”ਤੇ ਮਹਿਰਬਾਨ ਹੋਏ ਸੁਖਬੀਰ, ਦਿੱਤਾ ਪਾਰਟੀ ”ਚ ਆਉਣ ਦਾ ਆਫਰ

5

ਜਲੰਧਰ— ਰਾਜ ਗਾਇਕ ਦੀ ਉਪਾਧੀ ਨਾਲ ਸਨਮਾਨਿਤ ਪ੍ਰਸਿੱਧ ਗਾਇਕ ਹੰਸ ਰਾਜ ਹੰਸ ਭਾਵੇਂ ਕਾਂਗਰਸ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਚੁੱਕੇ ਹਨ ਪਰ ਉਨ੍ਹਾਂ ਨੂੰ ਅਕਾਲੀ ਦਲ ਵਿਚ ਸ਼ਾਮਲ ਹੋਣ ਦੀ ਆਫਰ ਆਈ ਹੈ। ਦਰਅਸਲ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਉਪ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਹੰਸ ਰਾਜ ਹੰਸ ਦੋਵੇਂ ਜਲੰਧਰ ਵਿਚ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਵਲੋਂ ਆਯੋਜਿਤ ਰਾਮਨੌਮੀ ਸ਼ੋਭਾ ਯਾਤਰਾ ਵਿਚ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਸਨ। ਹਿੰਦ ਸਮਾਚਾਰ ਗਰਾਊਂਡ ਵਿਚ ਸਮਾਰੋਹ ਖਤਮ ਹੋਣ ਤੋਂ ਬਾਅਦ ਜਦੋਂ ਸੁਖਬੀਰ ਬਾਦਲ ਭਾਜਪਾ ਵਿਧਾਇਕ ਮਨੋਰੰਜਨ ਕਾਲੀਆ ਦੇ ਨਾਲRead More