Monday, April 11th, 2016

 

‘ਆਪ’ ਜੂਨ ਤੱਕ ਕਰੇਗੀ ਸਾਰੇ ਉਮੀਦਵਾਰਾਂ ਦਾ ਐਲਾਨ

1

ਚੰਡੀਗੜ੍ਹ-ਆਮ ਆਦਮੀ ਪਾਰਟੀ (ਆਪ) ਨੇ 2017 ਵਿੱਚ ਹੋ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੇ ਸਾਰੇ ਉਮੀਦਵਾਰਾਂ ਦਾ ਐਲਾਨ 30 ਜੂਨ ਤੱਕ ਕਰਨ ਦਾ ਐਲਾਨ ਕੀਤਾ ਹੈ। ਪਾਰਟੀ ਵੱਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ 31 ਮਈ ਤੱਕ ਹੀ ਜਾਰੀ ਕਰ ਦਿੱਤੀ ਜਾਵੇਗੀ। ਉਮੀਦਵਾਰਾਂ ਦੀ ਮੁੱਢਲੀ ਚੋਣ ਕਰਨ ਦਾ ਅਧਿਕਾਰ ਪੰਜਾਬ ਦੀ ਲੀਡਰਸ਼ਿਪ ਨੂੰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਪਾਰਟੀ ਦੀ ਕੌਮੀ ਲੀਡਰਸ਼ਿਪ ਲੰਘੀ ਫਰਵਰੀ ਵਿੱਚ ਹੀ ਉਮੀਦਵਾਰਾਂ ਦੀ ਚੋਣ ਕਰਨ ਦੇ ਦਾਅਵੇ ਕਰਦੀ ਆ ਰਹੀ ਸੀ ਪ੍ਰੰਤੂ ਪੰਜਾਬ ਦੀ ਲੀਡਰਸ਼ਿਪ ਚੋਣ ਦੇ ਅਧਿਕਾਰ ਆਪਣੇ ਹੱਥਾਂ ਵਿੱਚ ਲੈਣ ਲਈ ਪਿਛਲੇ ਸਮੇਂRead More


ਪੰਜਾਬ ਲਈ ਖ਼ਤਰੇ ਦੀ ਘੰਟੀ ਵੱਜਣ ਨੂੰ ਤਿਆਰ

ਪੰਜਾਬ ਦਾ ਜ਼ਮੀਨੀ ਪਾਣੀ ਧਰਤੀ ਹੇਠਲੀਆਂ ਤਿੰਨ ਪਰਤਾਂ ਵਿੱਚ ਹੈ। ਪਹਿਲੀ ਪਰਤ 10 ਤੋਂ 20 ਫੁੱਟ ਤੱਕ ਹੈ। ਇਸ ਵਿਚਲਾ ਪਾਣੀ ਕਈ ਦਹਾਕੇ ਪਹਿਲਾਂ ਖਤਮ ਹੋ ਚੁੱਕਾ ਹੈ। ਦੂਜੀ ਪਰਤ ਲੱਗਭੱਗ 100 ਤੋਂ 200 ਫੁੱਟ ਉੱਤੇ ਹੈ ਇਹ ਵੀ 10 ਸਾਲ ਪਹਿਲਾਂ ਸੁੱਕ ਗਈ ਸੀ। ਹੁੱਣ ਪੰਜਾਬ ਤੀਜੀ ਪਰਤ, ਜੋ ਕਿ 350 ਫੁੱਟ ਤੋਂ ਵੱਧ ਡੂੰਘੀ ਹੈ, ਨੂੰ ਵਰਤ ਰਿਹਾ ਹੈ ਜੋ ਕਿ ਅਗਲੇ ਦਹਾਕੇ ਤੱਕ ਖਾਲ਼ੀ ਹੋ ਜਾਵੇਗੀ। ਇਸ ਪਰਤ ਵਿਚਲੇ ਪਾਣੀ ਦੇ ਖਤਮ ਹੋਣ ਨਾਲ ਪੰਜਾਬ ਦੇ ਪਾਣੀ ਦੀਆਂ ਆਖਰੀ ਘੁੱਟਾਂ ਵੀ ਖਤਮ ਹੋ ਜਾਣਗੀਆਂ। ਕਰੋੜਾਂ ਤੋਂ ਲੱਖਾਂRead More


ਮੁੱਖ ਮੰਤਰੀ ਦੀ ਫੇਰੀ ਤੋਂ ਪਹਿਲਾਂ ਪ੍ਰਸ਼ਾਸ਼ਨ ਲੋਕਾਂ ਨੂੰ ਵਰਚਾਉਣ ’ਚ ਰੁੱਝਿਆ

2

ਫ਼ਰੀਦਕੋਟ-ਕਰੀਬ ਪੰਜ ਸਾਲ ਦੇ ਅਰਸੇ ਬਾਅਦ ਫਰੀਦਕੋਟ ਸ਼ਹਿਰ ਵਿੱਚ ਜਨਤਕ ਸਮਾਗਮਾਂ ਵਿੱਚ ਸ਼ਿਰਕਤ ਕਰਨ ਲਈ ਆ ਰਹੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਫੇਰੀ ਤੋਂ ਪਹਿਲਾਂ ਪੁਲੀਸ ਅਤੇ ਸਿਵਲ ਪ੍ਰਸ਼ਾਸ਼ਨ ਨੇ ਨੁੱਕੜ ਮੀਟਿੰਗਾਂ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਦਾ ਜਾਇਜ਼ਾ ਲਿਆ। ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਨਸ਼ਾ ਪ੍ਰਭਾਵਿਤ ਇਲਾਕਿਆਂ ਵਿੱਚ ਵਿਸ਼ੇਸ਼ ਨੁੱਕੜ ਮੀਟਿੰਗਾਂ ਕੀਤੀਆਂ ਅਤੇ ਭਰੋਸਾ ਦਿੱਤਾ ਕਿ ਨਸ਼ੇ ਨੂੰ ਖਤਮ ਕਰਨ ਲਈ ਪੁਲੀਸ ਅਤੇ ਸਰਕਾਰ ਯਤਨਸ਼ੀਲ ਹੈ। ਇਲਾਕੇ ‘ਚ ਨਸ਼ਾ, ਬੇਰੁਜ਼ਗਾਰੀ, ਗੰਦਗੀ, ਟੁੱਟੀਆਂ ਸੜਕਾਂ ਅਤੇ ਪੁਲੀਸ ਦੀ ਧੱਕੇਸ਼ਾਹੀ ਵੱਡੇ ਜਨਤਕ ਮੁੱਦੇ ਹਨ। ਜੋ ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਹੱਲ ਨਹੀਂRead More


‘ਚਿੱਟੇ’ ਸਬੰਧੀ ਰੱਖੀ ਮੀਟਿੰਗ ਵਿੱਚ ਸਿਆਸੀ ਆਗੂ ਦਾ ਦਾਮਨ ਹੋਇਆ ਦਾਗ਼ਦਾਰ

3

ਜਗਰਾਉਂ,-‘ਚਿੱਟੇ’ ਸਮੇਤ ਹੋਰ ਨਸ਼ਿਆਂ ਸਬੰਧੀ ਇੱਥੇ ਲਾਜਪਤ ਰਾਏ ਰੋਡ ’ਤੇ ਪੈਂਦੇ ਮੁਹੱਲਾ ਧੁੰਮਣ ਵਿੱਚ ਰੱਖੀ ਪੁਲੀਸ ਪਬਲਿਕ ਮੀਟਿੰਗ ਦੌਰਾਨ ਉਦੋਂ ਇਕ ਵਾਰ ਤਾਂ ਸੁੰਨ ਪਸਰ ਗਈ, ਜਦੋਂ ਇਕ ਔਰਤ ਨੇ ਸ਼ਰ੍ਹੇਆਮ ਅਕਾਲੀ ਮੰਤਰੀ ਦਾ ਨਾਂ ਲੈ ਦਿੱਤਾ। ਹਰਬੰਸ ਕੌਰ ਨਾਂ ਦੀ ਇਸ ਔਰਤ ਨੇ ਕਿਹਾ ਕਿ ‘ਚਿੱਟਾ’ ਖ਼ਤਮ ਕਰਨ ਲਈ ਪਹਿਲਾਂ ਇਸ ਅਕਾਲੀ ਮੰਤਰੀ ਦਾ ‘ਹੱਲ’ ਕਰਨਾ ਪਵੇਗਾ। ਉਸ ਨੇ ਇਹ ਵੀ ਕਿਹਾ ਕਿ ਬਾਰਡਰ ਤੋਂ ਹੈਰੋਇਨ ਤੇ ਸਮੈਕ ਲੰਘਾਉਣ ਦੇ ਕੰਮ ਵਿੱਚ ਕੁਝ ਅਕਾਲੀ ਆਗੂ ਤੇ ਮੰਤਰੀ ਹੀ ਸ਼ਾਮਲ ਹਨ। ਇਸ ਔਰਤ ਦੇ ਬੋਲਣ ਦੀ ਦੇਰੀ ਸੀ ਕਿ ਕੁਝRead More


ਆਗਾਮੀ ਚੋਣਾਂ ਤੋਂ ਪਹਿਲਾਂ ”ਆਪ” ਹੋ ਜਾਵੇਗੀ ਤਿੱਤਰ-ਬਿੱਤਰ : ਹਰਸਿਮਰਤ ਬਾਦਲ

4

ਮਾਨਸਾ- ਆਮ ਆਦਮੀ ਪਾਰਟੀ 2017 ਦੀਆਂ ਚੋਣਾਂ ਤੱਕ ਤਿੱਤਰ-ਬਿੱਤਰ ਹੋ ਜਾਵੇਗੀ ਕਿਉਂਕਿ ਜੋ ਪਾਰਟੀ ਆਪਣੇ ਐੱਮ. ਪੀਜ਼ ਨੂੰ ਸੰਭਾਲ ਕੇ ਨਹੀਂ ਰੱਖ ਸਕਦੀ, ਉਸ ਨੇ ਦੇਸ਼ ਤੇ ਦੇਸ਼ ਦੇ ਲੋਕਾਂ ਨੂੰ ਕੀ ਸੰਭਾਲਣਾ ਹੈ। ਇਹ ਪ੍ਰਗਟਾਵਾ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਭਾਰਤ ਸਰਕਾਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ‘ਆਪ’ ਦੇ ਮੁਖੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤਾਨਾਸ਼ਾਹੀ ਰਾਜ ਚਲਾਉਂਦੇ ਹਨ ਤੇ ਜੋ ਵੀ ਨੇਤਾ ਜਾਂ ਹੋਰ ਆਦਮੀ ਉਨ੍ਹਾਂ ਦੀ ਜੀ-ਹਜ਼ੂਰੀ ਕਰਦਾ ਹੈ, ਉਸੇ ਨੂੰ ਹੀ ਪਾਰਟੀ ‘ਚ ਰਹਿਣ ਦਾ ਅਧਿਕਾਰ ਦਿੱਤਾRead More


ਪਠਾਨਕੋਟ ਅੱਤਵਾਦੀ ਹਮਲੇ ਬਾਰੇ ਪਾਕਿਸਤਾਨ ਦਾ ਅਸਲੀ ਚਿਹਰਾ ਸਾਹਮਣੇ ਆਇਆ

ਨਾਭਾ- ਆਲ ਇੰਡੀਆ ਅੱਤਵਾਦ ਵਿਰੋਧੀ ਫਰੰਟ ਦੇ ਕੌਮੀ ਚੇਅਰਮੈਨ ਤੇ ਪੰਜਾਬ ਦੇ ਸਾਬਕਾ ਟਰਾਂਸਪੋਰਟ ਮੰਤਰੀ ਮਨਿੰਦਰਜੀਤ ਸਿੰਘ ਬਿੱਟਾ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਂਦਰੀ ਸਰਕਾਰ ਤੋਂ ਮੰਗ ਕੀਤੀ ਕਿ ਪਾਕਿਸਤਾਨੀ ਅੱਤਵਾਦੀ ਮਸੂਦ ਅਜ਼ਹਰ ਨੂੰ ਗ੍ਰਿਫ਼ਤਾਰ ਕਰ ਕੇ ਭਾਰਤ ਲਿਆਉੁਣ ਲਈ ਅੰਤਰਰਾਸ਼ਟਰੀ ਪੱਧਰ ‘ਤੇ ਦਬਾਅ ਬਣਾਇਆ ਜਾਵੇ। ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਯੂ. ਐੱਨ. ਓ. ‘ਤੇ ਸਿਆਸੀ ਦਬਾਅ ਬਣਾ ਕੇ ਪਾਕਿਸਤਾਨ ਨੂੰ ਅੱਤਵਾਦੀ ਦੇਸ਼ ਐਲਾਨ ਕੀਤਾ ਜਾਵੇ।ਸ਼੍ਰੀ ਬਿੱਟਾ ਨੇ ਕਿਹਾ ਕਿ ਪਾਕਿਸਤਾਨ ਦਾ ਅੱਤਵਾਦ ਬਾਰੇ ਅਸਲੀ ਚਿਹਰਾ ਜੁਆਇੰਟ ਜਾਂਚ ਟੀਮ ਦੇ ਪਾਕਿਸਤਾਨ ਵਾਪਸ ਜਾਣ ‘ਤੇ ਨੰਗਾ ਹੋ ਗਿਆ ਹੈ।Read More


ਸਵਰਨਕਾਰਾਂ ਦੇ ਸੰਘਰਸ਼ ‘ਚ ਕਾਂਗਰਸ ਵੀ ਦੇਵੇਗੀ ਹਮਾਇਤ- ਮਨਪ੍ਰੀਤ ਸਿੰਘ ਬਾਦਲ

6

ਮਲੋਟ– ਆਪਣੇ ਕਾਰੋਬਾਰ ਨੂੰ ਬਚਾਉਣ ਵਾਸਤੇ ਸਵਰਨਕਾਰਾਂ ਨੇ ਕੇਂਦਰ ਸਰਕਾਰ ਦੇ ਿਖ਼ਲਾਫ਼ ਜੋ ਸੰਘਰਸ਼ ਦਾ ਬਿਗੁਲ ਵਜਾਇਆ ਗਿਆ ਹੈ, ਉਸ ਸੰਘਰਸ਼ ‘ਚ ਕਾਂਗਰਸ ਪਾਰਟੀ ਵੀ ਸਵਰਨਕਾਰਾਂ ਦੀ ਪੂਰੀ ਤਰ੍ਹਾਂ ਨਾਲ ਹਮਾਇਤ ਕਰੇਗੀ | ਇਹ ਵਿਚਾਰ ਸੀਨੀਅਰ ਕਾਂਗਰਸੀ ਆਗੂ ਮਨਪ੍ਰੀਤ ਸਿੰਘ ਬਾਦਲ ਨੇ ਮਲੋਟ ਦੇ ਸਵਰਨਕਾਰਾਂ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਕਹੇ | ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਥੋਪੀ ਗਈ ਐਕਸਾਈਜ਼ ਡਿਊਟੀ ਦੇ ਰੋਸ ਵਜੋਂ ਮਲੋਟ ਦੇ ਗਾਂਧੀ ਚੌਕ ‘ਚ ਧਰਨਾ ਦਿੰਦੇ ਸਵਰਨਕਾਰਾਂ ਨੂੰ 40 ਦਿਨ ਹੋ ਗਏ ਤੇ ਭੁੱਖ ਹੜਤਾਲ 30ਵੇਂ ਦਿਨ ਵਿਚ ਪੁੱਜ ਗਈ, ਜਿਸ ਤਹਿਤ ਅੱਜ ਸੁਰਿੰਦਰRead More


3 ਜ਼ਿਲਿ੍ਆਂ ਦੀ ਪੁਲਿਸ ਨੇ ਮਾਡਰਨ ਜੇਲ੍•’ਚ ਚਲਾਈ ਤਲਾਸ਼ੀ ਮੁਹਿੰਮ

7

ਕਪੂਰਥਲਾ- ਪੰਜਾਬ ਪੁਲਿਸ ਦੇ ਮੁਖੀ ਸੁਰੇਸ਼ ਅਰੋੜਾ ਵੱਲੋਂ ਨਸ਼ਿਆਂ ਦੇ ਖ਼ਾਤਮੇ ਲਈ ਚਲਾਈ ਮੁਹਿੰਮ ਤਹਿਤ ਜਲੰਧਰ ਰੇਂਜ ਨਾਲ ਸਬੰਧਿਤ 3 ਜ਼ਿਲਿ੍ਹ•ਆਂ ਦੀ ਪੁਲਿਸ ਵੱਲੋਂ ਜੇਲ੍ਹ• ਵਿਭਾਗ ਦੇ ਸਹਿਯੋਗ ਨਾਲ ਜ਼ਿਲ•੍ਹਾ ਕਪੂਰਥਲਾ ਦੇ ਐਸ.ਐਸ.ਪੀ. ਰਜਿੰਦਰ ਸਿੰਘ ਦੀ ਅਗਵਾਈ ਹੇਠ ਮਾਡਰਨ ਜੇਲ੍ਹ• ਵਿਖੇ ਵਿਸ਼ੇਸ਼ ਤਲਾਸ਼ੀ ਮੁਹਿੰਮ ਚਲਾਈ ਗਈ | ਵੱਡੇ ਪੱਧਰ ‘ਤੇ ਚਲਾਈ ਗਈ ਇਸ ਤਲਾਸ਼ੀ ਮੁਹਿੰਮ ਦੌਰਾਨ ਜੇਲ੍ਹ• ਤੱਕ ਪਹੁੰਚਣ ਤੋਂ ਪਹਿਲਾਂ ਸਾਰੀ ਕਾਰਵਾਈ ਨੂੰ ਗੁਪਤ ਰੱਖਿਆ ਗਿਆ | ਇਸ ਮੌਕੇ ਜਲੰਧਰ, ਹੁਸ਼ਿਆਰਪੁਰ ਤੇ ਕਪੂਰਥਲਾ ਜ਼ਿਲਿ੍ਹ•ਆਂ ਦੇ 400 ਤੋਂ ਵੱਧ ਪੁਲਿਸ ਮੁਲਾਜ਼ਮ ਤਲਾਸ਼ੀ ਮੁਹਿੰਮ ਵਿਚ ਹਾਜ਼ਰ ਸਨ | ਪੁਲਿਸ ਵੱਲੋਂ ਸਵੇਰੇRead More


ਦੁਕਾਨਦਾਰਾਂ ਵੱਲੋਂ ਸਬਜ਼ੀ ਅਤੇ ਫਰੂਟ ਤੇ ਦੁਬਾਰਾ ਵਸੂਲੀ ਜਾਂਦੀ ਮਾਰਕੀਟ ਫੀਸ ਦਾ ਵਿਰੋਧ

10FDKsadiq2

ਸਬਜ਼ੀ ਦੇ ਫਰੂਟ ਯੂਨੀਅਨ ਦੀ ਹੜਤਾਲ ਅੱਜ ਤੋ ਸਾਦਿਕ, 10 ਅਪ੍ਰੈਲ (ਪਰਮਜੀਤ)-ਅੱਜ ਸਥਾਨਕ ਸਬਜ਼ੀ ਅਤੇ ਫਰੂਟ ਯੂਨੀਅਨ ਵੱਲੋਂ ਮਾਰਕੀਟ ਫੀਸ ਦੇ ਰੂਪ ਵਿਚ ਉਗਰਾਹੀ ਜਾਂਦੀ ਅੰਨੀ ਲੁੱਟ ਤੋ ਤੰਗ ਆ ਕੇ ਸਾਦਿਕ ਦੇ ਮੇਨ ਚੌਕ ਵਿਚ ਇਕੱਠ ਕੀਤਾ ਗਿਆ ਹੈ। ਇਕੱਤਰ ਹੋਏ ਸਬਜ਼ੀ ਤੇ ਫਰੂਟ ਵਿਕਰੇਤਾ ਨੇ ਦੂਹਰੀ ਲੁੱਟ ਖਿਲਾਫ ਨਾਅਰੇਬਾਜ਼ੀ ਕੀਤੀ। ਇਕੱਠ ਨੂੰ ਸੰਬੋਧਨ ਕਰਦਿਆਂ ਸੁੰਮਨ ਬਜਾਜ ਨੇ ਕਿਹਾ ਕਿ ਰੇਹੜੀਆਂ ਵਾਲੇ ਦੁਕਾਨਦਾਰ ਹਰ ਰੋਜ਼ ਫਰੀਦਕੋਟ ਤੋਂ ਸਬਜ਼ੀ, ਫਰੂਟ ਆਦਿ ਲੈ ਕੇ ਆਉਂਦੇ ਹਨ ਤੇ ਫਰੀਦਕੋਟ ਦੀ ਮੰਡੀ ਵਿਚ ਸਬਜੀ ਮੰਡੀ ਦੇ ਆੜਤੀਏ ਤੋਂ ਸੌਦਾ ਖ੍ਰੀਦ ਕਰਨ ਬਦਲੇ 4Read More


ਅਰਪਨ ਸੰਸਥਾ ਨੇ ਬਿਊਟੀਫਿਕੇਸ਼ਨ ਟ੍ਰੇਨਿੰਗ ਕੋਰਸ ਮੁਕੰਮਲ ਕਰਨ ਵਾਲੀਆਂ ਲੜਕੀਆਂ ਅਤੇ ਮਹਿਲਾਵਾਂ ਨੂੰ ਪ੍ਰਮਾਣ ਪੱਤਰ ਅਤੇ ਬਿਊਟੀ ਕਿੱਟਾਂ ਦਿਤੀਆਂ।

10 KULDIP-03

ਕੁਲਦੀਪ  ਚੰਦ-ਅਰਪਨ ਸੰਸਥਾ ਵਲੋਂ ਪੰਜਾਬ ਸਰਕਾਰ ਅਤੇ ਸੋਸਵਾ ਪੰਜਾਬ ਦੀ ਮੱਦਦ ਨਾਲ ਚਲਾਏ ਜਾ ਰਹੇ ਬਿਊਟੀਫਿਕੇਸਨ  ਟ੍ਰੇਨਿੰਗ ਕੋਰਸ ਮੁਕੰਮਲ ਕਰਨ ਵਾਲੀਆਂ ਲੜਕੀਆਂ ਅਤੇ ਮਹਿਲਾਵਾਂ ਨੂੰ ਪ੍ਰਮਾਣ ਪੱਤਰ ਦਿਤੇ ਗਏ। ਇਸ ਸਬੰਧੀ ਅਰਪਨ ਵਲੋਂ ਕਰਵਾਏ ਗਏ ਸਮਾਗਮ ਵਿੱਚ ਮਿਉਸਿਪਲ ਕੌਂਸਲਰ ਮੈਡਮ ਸ਼ਿਵਾਨੀ ਜਸਵਾਲ, ਸਮਾਜ ਸੇਵਕ ਵਕੀਲ ਅਨੁਜ ਠਾਕੁਰ, ਸ਼੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਦੇ ਪ੍ਰਧਾਨ ਦੋਲਤ ਰਾਮ, ਸਕੱਤਰ ਤਰਸੇਮ ਚੰਦ, ਡਾਕਟਰ ਬੀ ਆਰ ਅੰਬੇਡਕਰ ਸੋਸਾਇਟੀ ਦੇ ਜਨਰਲ ਸਕੱਤਰ ਬਿਕਾਨੂੰ ਰਾਮ, ਰੋਟਰੀ ਕਲੱਬ ਦੇ ਅਸਿਸਟੈਂਟ ਗਵਰਨਰ ਪਰਮਿੰਦਰ ਸੰਧੂ, ਪ੍ਰਧਾਨ ਮੁਨੀਸ਼ ਪੁਰੀ, ਅਸ਼ੋਕ ਮਨੋਚਾ, ਮਨਵਿੰਦਰ ਸਿੰਘ, ਜੀਤ ਰਾਮ ਸ਼ਰਮਾ ਵਿਸ਼ੇਸ ਤੋਰ ਤੇ ਪਹੁੰਚੇ।Read More


ਸੁਖਬੀਰ ਸਿੰਘ ਬਾਦਲ ਨੇ ਪਿਆਊ ਢਾਹੁਣ ਦੇ ਮੁੱਦੇ ‘ਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਕੀਤੀ ਮੁਲਾਕਾਤ

The Deputy Chief Minister of Punjab, Shri Sukhbir Singh Badal calling on the Union Home Minister, Shri Rajnath Singh, in New Delhi on April 10, 2016.

ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਇਕ ਵਫਦ ਨੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਗੁਰੂਦੁਆਰਾ ਸੀਸ ਗੰਜ ਸਾਹਿਬ, ਚਾਂਦਨੀ ਚੌਂਕ, ਨਵੀਂ ਦਿੱਲੀ ਵਿਖੇ ਪਿਆਊ ਢਾਹੁਣ ਦੇ ਮੁੱਦੇ ‘ਤੇ ਮੁਲਾਕਾਤ ਕੀਤੀ ਅਤੇ ਮੰਗ ਕੀਤੀ ਕਿ ਇਸਨੂੰ ਦੋਬਾਰਾ ਸਥਾਪਿਤ ਕੀਤਾ ਜਾਵੇ।ਇਕ ਮੀਟਿੰਗ ਵਿਚ ਉਨ੍ਹਾਂ ਗ੍ਰਹਿ ਮੰਤਰੀ ਨੂੰ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਥਾਨਕ ਵਿਧਾਇਕ ਅਲਕਾ ਲਾਂਬਾ ਜੋ ਕਿ ਸ਼ਾਹਜਹਾਂਬਾਦ ਰੀਡਿਵੈਲਪਮੈਂਟ ਕਾਰਪੋਰੇਸ਼ਨ (ਐਸਆਰਡੀਸੀ) ਦੀ ਡਾਇਰੈਕਟਰ ਵੀ ਹੈ, ਇਸ ਪਿਆਊ ਨੂੰ ਢਹਾਉਣ ਲਈ ਜ਼ਿੰਮੇਵਾਰ ਹੈ। ਉਨ੍ਹਾਂ ਦੋਸ਼ ਲਾਇਆ ਕਿ ‘ਆਪ’ ਸਰਕਾਰ ਨੇ ਪਿਆਊ ਦੀ ਥਾਂ ਬਾਰੇ ਅਦਾਲਤRead More