Sunday, April 10th, 2016

 

ਮੇਰਾ ਸਿਰ ਕਲਮ ਕਰਨ ਨਾਲ ਕਾਂਗਰਸ ਦਾ ਭਲਾ ਹੁੰਦਾ ਹੈ ਤਾਂ ਤਿਆਰ ਹਾਂ : ਜਗਮੀਤ ਬਰਾੜ

2

ਲੁਧਿਆਣਾ- ਆਲ ਇੰਡੀਆ ਕਾਂਗਰਸ ਕਮੇਟੀ ਦੇ ਸਾਬਕਾ ਕਾਰਜਕਾਰੀ ਮੈਂਬਰ ਅਤੇ ਮੈਂਬਰ ਪਾਰਲੀਮੈਂਟ ਜਗਮੀਤ ਸਿੰਘ ਬਰਾੜ ਨੇ ਕਿਹਾ ਕਿ ਜੇਕਰ ਉਨ੍ਹਾਂ ਦਾ ਸਿਰ ਕਲਮ ਕਰਨ ਨਾਲ ਕਾਂਗਰਸ ਦਾ ਭਲਾ ਹੁੰਦਾ ਹੈ ਤਾਂ ਇਸਦੇ ਲਈ ਵੀ ਉਹ ਪੂਰਨ ਤੌਰ ‘ਤੇ ਤਿਆਰ ਹਨ ਜਗਮੀਤ ਬਰਾੜ ਅੱਜ ਇਥੇ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਸ ਸਵਾਲ ਦਾ ਜਵਾਬ ਦੇ ਰਹੇ ਸਨ, ਜਿਸ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਂਗਰਸ ਹਾਈ ਕਮਾਂਡ ਨੂੰ ਉਨ੍ਹਾਂ ਨੂੰ ਬਰਖਾਸਤ ਕਰਨ ਸੰਬੰਧੀ ਪੱਤਰ ਲਿਖਿਆ ਗਿਆ ਹੈ । ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਕਿਸ ਤਰ੍ਹਾਂ ਪਾਰਟੀRead More


ਤੜਕੇ 4: 30 ਵਜੇ ਪੈਟਰੋਲ ਦੀਆਂ ਬੋਤਲਾਂ ਫੜ ਕੇ ਟੈਂਕੀ ”ਤੇ ਚੜ੍ਹੇ ਅਧਿਆਪਕ

3

ਤਲਵੰਡੀ ਸਾਬੋ— ‘ਸ਼ਹੀਦ ਕਿਰਨਜੀਤ ਕੌਰ ਅਧਿਆਪਕ ਯੂਨੀਅਨ ਪੰਜਾਬ’ ਵੱਲਂ ਆਪਣੀ ਮੰਗਾਂ ਨੂੰ ਲੈ ਕੇ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਦੀ ਕਾਨਫਰੰਸ ਨੇੜੇ ਪਾਣੀ ਵਾਲੀ ਟੈਂਕੀ ‘ਤੇ ਚੜ੍ਹ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਸ਼ਨਕਾਰੀਆਂ ਦੇ ਹੱਥਾਂ ਵਿੱਚ ਪੈਟਰੋਲ ਦੀਆਂ ਬੋਤਲਾਂ ਸਨ ਅਤੇ ਉਹ ਪੰਜਾਬ ਸਰਕਾਰ ਖਿਲਾਫ ਜ਼ੋਰ-ਜ਼ੋਰ ਨਾਲ ਨਾਰ੍ਹੇਬਾਜੀ ਕਰ ਰਹੇ ਸਨ। ਤਕਰੀਬਨ ਇੱਕ ਦਰਜਨ ਅਧਿਆਪਕਾਂ ਨੇ ਲਗਭਗ ਸਵੇਰੇ ਸਾਢੇ ਚਾਰ ਵਜੇ ਟੈਂਕੀ ‘ਤੇ ਚੜ੍ਹ ਕੇ ਸਰਕਾਰ ਤੋਂ ਆਪਣੀਆਂ ਮੰਗਾਂ ਪੂਰੀਆਂ ਕਰਨ ਦੀ ਮੰਗ ਕੀਤੀ।ਪ੍ਰਦਰਸ਼ਨਾਕਰੀਆਂ ਨੇ ਦੱਸਿਆ ਕਿ 2014 ਵਿੱਚ ਟੈਂਕੀ ਕਾਂਡ ਦੌਰਾਨ ਉਨ੍ਹਾਂ ਨੂੰ ਪੰਜ ਹਜਾਰ ਰੁਪਏ ਅਤੇ ਠੇਕੇ ‘ਤੇ ਭਰਤੀRead More


ਮੁੱਖ ਮੰਤਰੀ ਬਾਦਲ ਅਤੇ ਕੇਜਰੀਵਾਲ ਕਰ ਰਹੇ ਨੇ ਜਨਤਾ ਨੂੰ ਗੁੰਮਰਾਹ : ਬਿੱਟੂ

4

ਐੱਸ. ਵਾਈ. ਐੱਲ. ਦੇ ਮੁੱਦੇ ‘ਤੇ ਜਿਥੇ ਸੂਬੇ ਦੀ ਬਾਦਲ ਸਰਕਾਰ ਪੰਜਾਬ ਦੀ ਜਨਤਾ ਨੂੰ ਬੇਵਕੂਫ ਬਣਾ ਰਹੀ ਹੈ, ਉਥੇ ਹੀ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੀ ਦੋਗਲੀ ਰਾਜਨੀਤੀ ਕਰ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਸਭਾ ਹਲਕਾ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੇ ਹਲਕਾ ਸਾਹਨੇਵਾਲ ਅਧੀਨ ਆਉਂਦੇ ਪਿੰਡ ਸ਼ਾਲੂ ਭੈਣੀ ਵਿਖੇ ਯੂਥ ਕਾਂਗਰਸ ਹਲਕਾ ਸਾਹਨੇਵਾਲ ਦੇ ਜਨਰਲ ਸਕੱਤਰ ਪਵੀ ਗਰਚਾ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਮੈਂਬਰ ਪਾਰਲੀਮੈਂਟ ਸ. ਬਿੱਟੂ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸ਼ੁਰੂ ਤੋਂ ਹੀ ਐੱਸ.Read More


ਕੇਜਰੀਵਾਲ ਖਿਲਾਫ ਹੋਈ ਪੰਜਾਬ ਦੀ ਸਿਆਸੀ ਫੌਜ!

5

ਮਾਨਸਾ— ਸਤਲੁਜ ਯਮੁਨਾ ਲਿੰਕ ਨਹਿਰ ਦੇ ਮੁੱਦੇ ‘ਤੇ ਸੁਪਰੀਮ ਕੋਰਟ ‘ਚ ਪੰਜਾਬ ਖਿਲਾਫ ਤੇ ਹਰਿਆਣਾ ਦੇ ਹੱਕ ‘ਚ ਬਿਆਨ ਦੇ ਕੇ ਅਰਵਿੰਦ ਕੇਜਰੀਵਾਲ ਬੁਰੇ ਫੱਸ ਗਏ ਹਨ। ਪੰਜਾਬ ਦੀ ਪੂਰੀ ਸਿਆਸੀ ਫੌਜ ਕੇਜਰੀਵਾਲ ਖਿਲਾਫ ਇਕਜੁਟ ਹੋ ਗਈ ਹੈ। ਹਰਸਿਮਰਤ ਕੌਰ ਬਾਦਲ ਨੇ ਅਜਿਹੇ ਦੋਗਲੇ ਨੇਤਾਵਾਂ ਤੋਂ ਪੰਜਾਬ ਦੀ ਜਨਤਾ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ।ਪੰਜਾਬ ਵਿਧਾਨ ਸਭਾ ਚੋਣਾਂ ‘ਚ ਇਕ ਸਾਲ ਤੋਂ ਵੀ ਘੱਟ ਸਮਾਂ ਬਾਕੀ ਹੈ। ਅਜਿਹੇ ‘ਚ ਕੇਜਰੀਵਾਲ ਦਾ ਪੰਜਾਬ ਦੇ ਕਿਸਾਨਾਂ ਖਿਲਾਫ ਹੋਣਾ ਅਗਾਮੀ ਚੋਣਾਂ ‘ਚ ਉਨ੍ਹਾਂ ਲਈ ਮੁਸੀਬਤ ਖੜ੍ਹੀ ਕਰ ਸਕਦਾ ਹੈ।


ਮੁਲਾਜ਼ਮਾਂ ਨੇ ਮੰਗਾਂ ਦੇ ਹੱਕ ਵਿੱਚ ਜੀ ਟੀ ਰੋਡ ਕੀਤਾ ਜਾਮ

6

ਜਲੰਧਰ-ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਵੱਲੋਂ ਸਰਕਾਰੀ, ਅਰਧ ਸਰਕਾਰੀ ਅਤੇ ਬੋਰਡਾਂ ਕਾਰਪੋਰੇਸ਼ਨਾਂ ਦੇ ਕੱਚੇ, ਕੰਟਰੈਕਟ ਅਤੇ ਰੈਗੂਲਰ ਮੁਲਾਜ਼ਮਾਂ ’ਤੇ ਲਾਗੂ ਕੀਤੀਆਂ ਜਾ ਰਹੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਖਿਲਾਫ ‘ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ’ ਵੱਲੋਂ ਦੇਸ਼ ਭਗਤ ਯਾਦਗਾਰ ਹਾਲ ਵਿੱਚ ਆਪਣੀ ਪਲੇਠੀ ਰੈਲੀ ਕੀਤੀ ਗਈ। ਸ਼ਹਿਰ ਦੇ ਬਾਜ਼ਾਰਾਂ ਵਿੱਚ ਨਾਅਰੇਬਾਜ਼ੀ ਕਰਦਿਆਂ ਰੋਸ ਮਾਰਚ ਕੱਢਿਆ ਅਤੇ ਪ੍ਰੈਸ ਕਲੱਬ ਨੇੜੇ ਜੀ.ਟੀ. ਰੋਡ ਜਾਮ ਕੀਤਾ। ਮਾਰਚ ਵਿੱਚ ਪੰਜਾਬ ਦੇ ਕੋਨੇ ਕੋਨੇ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਆਸ਼ਾ, ਮਿਡ- ਡੇਅ ਮੀਲ, ਪਾਰਟ ਟਾਈਮ ਅਤੇ ਜੰਗਲਾਤ ਵਰਕਰਾਂ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਕੱਚੇ, ਕੰਟਰੈਕਟ ਅਤੇ ਰੈਗੂਲਰ ਮੁਲਾਜ਼ਮਾਂ ਨੇRead More