Saturday, April 9th, 2016

 

ਪੰਜਾਬ ਭਾਜਪਾ, ਸਾਂਪਲਾ ਬਣੇ ਸੂਬਾ ਪ੍ਰਧਾਨ

1

ਜਲੰਧਰ— ਕੇਂਦਰੀ ਰਾਜ ਮੰਤਰੀ ਅਤੇ ਹੁਸ਼ਿਆਰਪੁਰ ਤੋਂ ਸੰਸਦ ਮੈਂਬਰ ਵਿਜੈ ਸਾਂਪਲਾ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਬਣਾ ਦਿੱਤਾ ਗਿਆ ਹੈ। ਸਾਂਪਲਾ ਦੇ ਪ੍ਰਧਾਨ ਬਣਦੇ ਹੀ ਪੰਜਾਬ ਦੀ ਭਾਜਪਾ ਸਿਆਸਤ ‘ਚ ਹਲਚਲ ਪੈਦਾ ਹੋ ਗਈ ਹੈ। ਸਾਂਪਲਾ ਦਲਿਤ ਸਮਾਜ ਤੋਂ ਹੈ ਅਤੇ ਹਾਈਕਮਾਨ ਨੇ ਸਾਂਪਲਾ ਨੂੰ ਪ੍ਰਧਾਨ ਬਣਾ ਕੇ ਵੋਟਰਾਂ ਨੂੰ ਖੁਸ਼ ਕਰ ਦਿੱਤਾ ਹੈ। ਸਾਂਪਲਾ ਜਲੰਧਰ ਦੇ ਰਹਿਣ ਵਾਲੇ ਹਨ। ਇਸ ਤੋਂ ਪਹਿਲਾਂ ਮੌਜੂਦਾ ਪ੍ਰਧਾਨ ਕਮਲ ਸ਼ਰਮਾ ਸਨ। ਦੱਸਣਯੋਗ ਹੈ ਕਿ ਪੰਜਾਬ ਪ੍ਰਧਾਨ ਦੀ ਦੌੜ ‘ਚ ਅਵਿਨਾਸ਼ ਰਾਇ ਖੰਨਾ, ਅਸ਼ਵਨੀ ਸ਼ਰਮਾ ਅਤੇ ਨਵਜੋਤ ਸਿੰਘ ਸਿੱਧੂ ਦੱਸੇ ਜਾ ਰਹੇ ਹਨ। ਅਚਾਨਕRead More


ਦਗਾ ਕਮਾਉਣ ਵਾਲਾ ਕੇਜਰੀਵਾਲ ਹੁਣ ਕਿਹੜਾ ਮੂੰਹ ਲੈ ਕੇ ਪੰਜਾਬ ਆਵੇਗਾ

2

ਮਾਲ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸੁਪਰੀਮ ਕੋਰਟ ‘ਚ ਦਰਿਆਈ ਪਾਣੀਆਂ ਸਬੰਧੀ ਚੱਲ ਰਹੇ ਕੇਸ ਦੌਰਾਨ ਪੰਜਾਬ ਦਾ ਵਾਰ-ਵਾਰ ਵਿਰੋਧ ਕਰਕੇ ਦਗਾ ਕਮਾਉਣ ਵਾਲਾ ਕੇਜਰੀਵਾਲ ਹੁਣ ਕਿਹੜਾ ਮੂੰਹ ਲੈ ਕੇ ਪੰਜਾਬ ਆਵੇਗਾ। ਮਜੀਠੀਆ ਨੇ ਅੱਜ ਹਲਕਾ ਮਜੀਠਾ ਦੇ ਪਿੰਡ ਤਲਵੰਡੀ ਦੌਸੰਧਾ ਸਿੰਘ, ਲੁੱਧੜ, ਸ਼ਾਮਨਗਰ, ਭੰਗਾਲੀ ਕਲਾ, ਭੰਗਾਲੀ ਖੁਰਦ ਤੇ ਗੁਜਰਪੁਰਾ ਵਿਖੇ ਵਿਕਾਸ ਕਾਰਜਾਂ ਲਈ 3 ਕਰੋੜ ਰੁਪਏ ਦੀ ਗਰਾਂਟ ਦਿੰਦਿਆਂ ਕਿਹਾ ਕਿ ਕੇਜਰੀਵਾਲ ਕੋਲ ਪੰਜਾਬ ਲਈ ਕੋਈ ਏਜੰਡਾ ਨਹੀਂ ਪਰ ਉਹ ਪੰਜਾਬ ਦੇ ਲੋਕਾਂ ਨੂੰ ਮੂਰਖRead More


ਯੂਥ ਅਕਾਲੀ ਦਲ ਨੇ ਫੂਕਿਆ ਕੇਜਰੀਵਾਲ ਦਾ ਪੁਤਲਾ

3

ਹੁਸ਼ਿਆਰਪੁਰ- ਸ਼੍ਰੋਮਣੀ ਯੂਥ ਅਕਾਲੀ ਦਲ ਵੱਲੋਂ ਐੱਸ. ਓ. ਆਈ. ਦੀ ਜ਼ਿਲਾ ਇਕਾਈ ਨਾਲ ਸਾਂਝੇ ਤੌਰ ‘ਤੇ ਜ਼ਿਲਾ ਯੂਥ ਪ੍ਰਧਾਨ ਐਡਵੋਕੇਟ ਕਰਮਬੀਰ ਸਿੰਘ ਘੁੰਮਣ ਤੇ ਐੱਸ. ਓ. ਆਈ. ਪ੍ਰਧਾਨ ਅਰਮਿੰਦਰ ਸਿੰਘ ਹੁਸੈਨਪੁਰੀ ਦੀ ਅਗਵਾਈ ‘ਚ ਸਥਾਨਕ ਅੱਡਾ ਮਾਹਿਲਪੁਰ ਚੌਕ ਵਿਖੇ ਕੇਜਰੀਵਾਲ ਸਰਕਾਰ ਦਾ ਪੁਤਲਾ ਫੂਕ ਕੇ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਐੱਸ. ਸੀ. ਵਿੰਗ ਦੇ ਪ੍ਰਧਾਨ ਸੁਖਵਿੰਦਰ ਸਿੰਘ ਮੂਨਕ, ਆਈ. ਟੀ. ਵਿੰਗ ਦੇ ਪ੍ਰਧਾਨ ਬਰਿੰਦਰ ਸਿੰਘ ਪਰਮਾਰ ਤੇ ਯੂਥ ਆਗੂ ਸਰਫਰਾਜ ਸਿੰਘ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਇਸ ਮੌਕੇ ਯੂਥ ਆਗੂਆਂ ਨੇ ਕੇਜਰੀਵਾਲ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇRead More


ਕੰਮਾਂ ਵਿੱਚ ਅਡ਼ਿੱਕਾ ਲਾਉਣ ਦੀ ਸੂਰਤ ਵਿੱਚ ਮੁਡ਼ ਅਸਤੀਫ਼ਾ ਦੇਣ ਦੀ ਚੇਤਾਵਨੀ

4

ਅੰਮ੍ਰਿਤਸਰ-ਭਾਜਪਾ ਆਗੂ ਅਤੇ ਮੁੱਖ ਸੰਸਦੀ ਸਕੱਤਰ ਡਾ. ਨਵਜੋਤ ਕੌਰ ਸਿੱਧੂ ਨੇ ਆਖਿਆ ਕਿ ਇੱਕ ਅਪਰੈਲ ਨੂੰ ਉਨ੍ਹਾਂ ਵੱਲੋਂ ਅਸਤੀਫ਼ਾ ਦੇਣਾ ਦਾ ਕੀਤਾ ਅੈਲਾਨ ਮਜ਼ਾਕ ਨਹੀਂ ਹਕੀਕਤ ਸੀ। ਉਨ੍ਹਾਂ ਕਿਹਾ ਕਿ ਜੇਕਰ ਮੁੜ ਉਨ੍ਹਾਂ ਦੇ ਕੰਮਾਂ ਵਿੱਚ ਅੜਿੱਕੇ ਖੜ੍ਹੇ ਕੀਤੇ ਗਏ ਤਾਂ ਉਹ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਗੇ। ਇਹ ਗੱਲ ਉਨ੍ਹਾਂ ਨੇ ਭਾਜਪਾ ਦੇ ਇੱਕ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖੀ। ਇਸੇ ਦੌਰਾਨ ਪੰਜਾਬ ਭਾਜਪਾ ਮਾਮਲਿਆਂ ਦੇ ਇੰਚਾਰਜ ਪ੍ਰਭਾਤ ਝਾਅ ਨੇ ਵੋਟਰਾਂ ਨੂੰ ਆਖਿਆ ਕਿ ਭਾਜਪਾ ਸਿੱਧੂ ਜੋੜੇ ਨੂੰ ਕਿਸੇ ਵੀ ਹੋਰ ਸਿਆਸੀ ਪਾਰਟੀ ਵਿੱਚ ਨਹੀਂ ਜਾਣ ਦੇਵੇਗੀ।ਡਾ. ਨਵਜੋਤRead More


ਤਿੰਨ ਕਿਸਾਨ ਭਰਾਵਾਂ ਨਾਲ ਪਟਵਾਰੀ ਵੱਲੋਂ ਕਰੋਡ਼ਾਂ ਦੀ ਠੱਗੀ

5

ਮੋਗਾ-ਪਿੰਡ ਬੱਧਨੀ ਕਲਾਂ ਦੇ ਤਿੰਨ ਕਿਸਾਨ ਭਰਾਵਾਂ ਦੀ ਮੁਸ਼ਤਰਕਾ ਜ਼ਮੀਨ ਦਾ ਮਾਲ ਪਟਵਾਰੀ ਵੱਲੋਂ ਫ਼ਰਜ਼ੀ ਇੰਤਕਾਲ ਮਨਜ਼ੂਰ ਕਰਵਾ ਕੇ ਅੈਕੁਆਇਰ ਜ਼ਮੀਨ ਦਾ ਮੁਆਵਜ਼ਾ ਇੱਕ ਮਹਿਲਾ ਤੇ ਇੱਕ ਵਿਅਕਤੀ ਨੂੰ ਦੁਆਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਕਿਸਾਨਾਂ ਨੇ ਮਾਲ ਪਟਵਾਰੀ ਦੇ ਕਥਿਤ ਕਰਿੰਦਿਆਂ ਉੱਤੇ ਰਿਕਾਰਡ ਗਾਇਬ ਕਰਨ ਦਾ ਦੋਸ਼ ਲਾਇਆ ਹੈ। ਐਸ.ਡੀ.ਐੱਮ. (ਨਿਹਾਲ ਸਿੰਘ ਵਾਲਾ) ਜੋਤੀਬਾਲਾ ਮੱਟੂ ਨੇ ਕਿਹਾ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਉਣ ਬਾਅਦ ਮਾਲ ਪਟਵਾਰੀ ਬਲਵਿੰਦਰ ਸਿੰਘ ਉਰਫ਼ ਕਰੋੜਪਤੀ ਦਾ ਤਬਾਦਲਾ ਕਰ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਨਾਇਬ ਤਹਿਸੀਲਦਾਰ ਬੱਧਨੀ ਕਲਾਂ ਤੋਂ ਵਾਪਸ ਲੈRead More