Friday, April 8th, 2016

 

ਮਨਪ੍ਰੀਤ ਵਰਗੇ ਕਰੋੜਾਂ ਘੁੰਮਦੇ ਹਨ : ਹਰਸਿਮਰਤ

3

ਬਠਿੰਡਾ– ਕਾਂਗਰਸ ਵਲੋਂ ਮਨਪ੍ਰੀਤ ਬਾਦਲ ਨੂੰ ਲੰਬੀ ਤੋਂ ਚੋਣ ਲੜਨ ਦੀ ਹਰੀ ਝੰਡੀ ਦੇਣ ਤੋਂ ਬਾਅਦ ਵਿਰੋਧੀ ਧਿਰ ਅਕਾਲੀ ਦਲ ਨੇ ਹਮਲੇ ਬੋਲਣੇ ਸ਼ੁਰੂ ਕਰ ਦਿੱਤੇ ਹਨ। ਕੇਂਦਰੀ ਮੰਤਰੀ ਅਤੇ ਬਠਿੰਡਾ ਤੋਂ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਦਾ ਕਹਿਣਾ ਹੈ ਕਿ ਮਨਪ੍ਰੀਤ ਨੂੰ ਲਿਆਉਣ ਵਾਲੇ ਸਰਦਾਰ ਬਾਦਲ ਹੀ ਸਨ। ਹਰਸਿਮਰਤ ਨੇ ਚੋਣਾਂ ਲਈ ਮਨਪ੍ਰੀਤ ਨੂੰ ਲਲਕਾਰਿਆ ਹੈ। ਮਨਪ੍ਰੀਤ ‘ਤੇ ਸ਼ਬਦੀ ਹਮਲੇ ਬੋਲਦੇ ਹਰਸਿਮਰਤ ਨੇ ਕਿਹਾ ਕਿ ਮਨਪ੍ਰੀਤ ਇਕ ਫੇਲ੍ਹ ਆਗੂ ਹਨ ਜਿਨ੍ਹਾਂ ਨੂੰ ਕੋਈ ਜਾਣਦਾ ਤੱਕ ਨਹੀਂ ਹੈ। ਦਿੱਲੀ ਦੇ ਚਾਂਦਨੀ ਚੌਕ ‘ਚ ਸਥਿਤ ਗੁਰਦੁਆਰਾ ਸੀਸ ਗੰਜ ਸਾਹਿਬ ਦੇRead More


ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਤਾਏ ਤੇ ਭਤੀਜੇ ਵਿਚਕਾਰ ਮੁਕਾਬਲਾ ਹੋਣ ਦੇ ਆਸਾਰ

1

ਸੰਗਰੂਰ-ਆਗਾਮੀ ਵਿਧਾਨ ਸਭਾ ਚੋਣਾਂ ਵੇਲੇ ਲੰਬੀ ਹਲਕੇ ਤੋਂ ਤਾਏ-ਭਤੀਜੇ ਵਿਚਕਾਰ ਮੁਕਾਬਲਾ ਹੋਣ ਦੇ ਆਸਾਰ ਹਨ ਕਿਉਂਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਲੰਬੀ ਵਿਧਾਨ ਸਭਾ ਹਲਕੇ ਤੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖ਼ਿਲਾਫ਼ ਮਨਪ੍ਰੀਤ ਸਿੰਘ ਬਾਦਲ ਨੂੰ ਪਾਰਟੀ ਉਮੀਦਵਾਰ ਬਣਾਉਣ ਲਈ ਉਹ ਪਾਰਟੀ ਹਾਈਕਮਾਨ ਨੂੰ ਸਿਫਾਰਸ਼ ਕਰਨਗੇ। ਉਨ੍ਹਾਂ ਕਿਹਾ ਕਿ ਮਨਪ੍ਰੀਤ ਬਾਦਲ ਮੁੱਖ ਮੰਤਰੀ ਬਾਦਲ ਖ਼ਿਲਾਫ਼ ਚੋਣ ਲੜਨਾ ਚਾਹੁੰਦੇ ਹਨ, ਜਿਸ ਕਰ ਕੇ ਪਾਰਟੀ ਉਨ੍ਹਾਂ ਦੀ ਜਿੱਤ ਲਈ ਪੂਰੀ ਵਾਹ ਲਾਵੇਗੀ।ਮੁੱਖ ਮੰਤਰੀ ਬਾਦਲ ’ਤੇ ਸ਼ਬਦੀ ਹੱਲਾ ਕਰਦਿਆਂ ਕੈਪਟਨ ਨੇ ਕਿਹਾ ਕਿ ਉਂਜ ਵੀ ਹੁਣ ‘ਬਾਬੇ’ ਦੇRead More


ਨੂੰਹ ਸਹੁਰਿਆਂ ਤੇ ਬੱਚਿਆਂ ਨੂੰ ਬੇਹੋਸ਼ ਕਰਕੇ ਪ੍ਰੇਮੀ ਨਾਲ ਫ਼ਰਾਰ

2

ਬਟਾਲਾ-ਜ਼ਿਲ੍ਹਾ ਪੁਲੀਸ ਬਟਾਲਾ ਅਧੀਨ ਆਉਂਦੇ ਪਿੰਡ ਕੀੜੀ ਅਫਗਾਨਾ ਵਿੱਚ ਇੱਕ ਅੌਰਤ ਆਪਣੇ ਧੀ-ਪੁੱਤ ਅਤੇ ਸੱਸ-ਸਹੁਰੇ ਨੂੰ ਕੋਈ ਜ਼ਹਿਰੀਲੀ ਦਵਾਈ ਪਿਲਾ ਕੇ ਬੇਹੋਸ਼ ਕਰਕੇ ਖ਼ੁਦ ਪ੍ਰੇਮੀ ਨਾਲ ਫ਼ਰਾਰ ਹੋ ਗਈ।ਹਰਚੋਵਾਲ ਦੇ ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਸੱਸ ਰਾਜ ਕੌਰ ਅਤੇ ਗੁਰਨਾਮ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤ ਜਗਤਾਰ ਸਿੰਘ ਟਰੱਕਾਂ ਦਾ ਕਾਰੋਬਾਰ ਕਰਦਾ ਸੀ। ਉਹ ਇਕ ਮਾਮਲੇ ਵਿੱਚ ਕੇਂਦਰੀ ਜੇਲ੍ਹ ਗੁਰਦਾਸਪੁਰ ’ਚ ਸਜ਼ਾਯਾਫਤਾ ਹੈ। ਲੰਘੀ ਰਾਤ ਉਸ ਦੀ ਨੂੰਹ ਜਿਸ ਕੋਲ ਦੋ ਬੱਚੇ ਲੜਕੀ (7) ਅਤੇ ਲੜਕਾ (5) ਹੈ ਨੇ ਸਭ ਨੂੰ ਖਾਣਾ ਦਿੱਤਾ। ਖਾਣਾ ਖਾਣ ਤੋਂ ਬਾਅਦ ਦੇਰ ਰਾਤRead More


ਸੌ ਤੋਂ ਵੱਧ ਵੱਡੇ ਤਸਕਰਾਂ ਨੂੰ ਪਾਈ ਜਾਵੇਗੀ ‘ਨਾਸਾ’ ਦੀ ਨੱਥ: ਡੀਜੀਪੀ ਅਰੋੜਾ

4

ਦੌਲੇਵਾਲਾ-ਪੰਜਾਬ ਪੁਲੀਸ ਦੇ ਮੁਖੀ ਸੁਰੇਸ਼ ਅਰੋੜਾ ਨੇ ਅੱਜ ਨਸ਼ਾ ਤਸਕਰੀ ਲਈ ਬਦਨਾਮ ਪਿੰਡ ਦੌਲੇਵਾਲਾ ਦਾ ਦੌਰਾ ਕੀਤਾ। ਇਸ ਮੌਕੇ ਡੀਜੀਪੀ ਨੂੰ ਪਿੰਡ ਦੌਲੇਵਾਲਾ ਦੇ ਲੋਕਾਂ ਵੱਲੋਂ ਜਨਤਕ ਤੌਰ ਦੱਸਿਆ ਕਿ ਨਸ਼ਿਆਂ ਦੀ ਤਸਕਰੀ ਵਿੱਚ ਪੁਲੀਸ ਦੀ ਮਿਲੀਭੁਗਤ ਹੀ ਨਹੀਂ ਸਗੋਂ ਪੁਲੀਸ ਮੁਲਾਜ਼ਮ ਲੋਕਾਂ ਤੋਂ ਉਗਰਾਹੀ ਵੀ ਕਰਦੇ ਹਨ।ਇਸ ਮੌਕੇ ਡੀਜੀਪੀ ਸੁਰੇਸ਼ ਅਰੋੜਾ ਨੇ ਕਿਹਾ ਕਿ ਪੰਜਾਬ ਨੂੰ ਦੋ ਹਿੱਸਿਆ ਵਿੱਚ ਵੰਡ ਕੇ ਉਨ੍ਹਾਂ ਦੀ ਨਿਗਰਾਨੀ ਹੇਠ ਅੰਮ੍ਰਿਤਸਰ ਤੇ ਸੰਗਰੂਰ ਵਿੱਚ ਨਸ਼ਿਆਂ ਦੀ ਤਸਕਰੀ ਨੂੰ ਰੋਕਣ ਲਈ ਉੱਡਣ ਦਸਤੇ ਕਾਇਮ ਕੀਤੇ ਜਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਸਹਿਯੋਗ ਦੀ ਅਪੀਲ ਕਰਦਿਆਂRead More


ਦਿੱਲੀ ਕਮੇਟੀ ਨੇ ਕੇਜਰੀਵਾਲ ਤੋਂ ਮੰਗਿਆ ਅਸਤੀਫ਼ਾ

ਜਲੰਧਰ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੱਲ ਗੁਰਦੁਆਰਾ ਸੀਸਗੰਜ ਸਾਹਿਬ ਦੇ ਪਿਆਓ ਨੂੰ ਤੋੜਨ ਦੇ ਪਿੱਛੇ ਭਾਈ ਮਤੀ ਦਾਸ ਚੌਕ ਨੂੰ ਢਾਹ ਕੇ ਭਾਈਚਾਰਕ ਸਾਂਝ ਨੂੰ ਵਿਗਾੜਨ ਦੀ ਸਾਜ਼ਿਸ਼ ਰਚਣ ਦਾ ਦਿੱਲੀ ਦੀ ਆਮ ਆਦਮੀ ਪਾਰਟੀ ‘ਤੇ ਦੋਸ਼ ਲਗਾਇਆ ਹੈ । ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਤੇ ਜਨਰਲ ਸਕੱਤਰ ਮਨਜਿੰਦਰ ਸਿੰੰਘ ਸਿਰਸਾ ਨੇ ਸ਼ਾਹਜਹਾਨਾਬਾਦ ਮੁੜ ਵਿਕਾਸ ਕਾਰਪੋਰੇਸ਼ਨ ਪ੍ਰਾਜੈਕਟ ਦੀ ਡਾਇਰੈਕਟਰ ਤੇ ਚਾਂਦਨੀ ਚੌਕ ਦੀ ਵਿਧਾਇਕਾ ਅਲਕਾ ਲਾਂਬਾ ਦੀ ਪੀ. ਡਬਲਿਊ. ਡੀ. ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਇਸ ਪਿਆਓ ਨੂੰ ਤੋੜਨ ਦੀ 5 ਅਪ੍ਰੈਲ 2016 ਨੂੰ ਸਵੇਰੇ 11 ਵਜੇRead More


ਦਿੱਲੀ ਹਾਈਕੋਰਟ ਵੱਲੋਂ ਜੀ. ਕੇ. ਅਤੇ ਸਿਰਸਾ ਨੂੰ ਨੋਟਿਸ ਜਾਰੀ, ਅਗਲੇ ਹੁਕਮਾਂ ਤੱਕ ਪਿਆਊ ਦੀ ਵਰਤੋਂ ‘ਤੇ ਰੋਕ

5

ਨਵੀਂ ਦਿੱਲੀ-ਇਤਿਹਾਸਕ ਗੁ. ਸੀਸਗੰਜ ਸਾਹਿਬ ਦੀ ਛਬੀਲ ਦੇ ਤੋੜੇ ਥੜ੍ਹੇ ਦੀ ਮੁੜ ਉਸਾਰੀ ਕਰਨ ਦੇ ਮਾਮਲੇ ‘ਚ ਦਿੱਲੀ ਹਾਈ ਕੋਰਟ ਨੇ ਇਕ ਪਟੀਸ਼ਨ ਦੀ ਸੁਣਵਾਈ ਕਰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਖਿਲਾਫ ਅਦਾਲਤ ਦੀ ਹੁਕਮ-ਅਦੂਲੀ ਦੇ ਦੋਸ਼ ਤਹਿਤ ਨੋਟਿਸ ਜਾਰੀ ਕੀਤਾ ਹੈ | ਇਥੋਂ ਦੇ ‘ਮਾਨੁਸ਼ੀ ਸੰਗਠਨ’ ਅਤੇ ‘ਚਾਂਦਨੀ ਚੌਕ ਵਪਾਰ ਮੰਡਲ’ ਦੀ ਉਕਤ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਜਸਟਿਸ ਐਸ. ਮੁਰਲੀਧਰ ਅਤੇ ਜਸਟਿਸ ਵਿਭੂ ਬਖਰੂ ਦੀ ਬੈਂਚ ਨੇ ਕਿਹਾ ਕਿ ਦਿੱਲੀ ਪੁਲਿਸ ਵੱਲੋਂ ਜੋ ਪਿਆਊ ਢਾਹਿਆ ਗਿਆ ਸੀ |Read More


ਕਮਿਸ਼ਨਰ ਦਫ਼ਤਰ ਤਬਦੀਲ ਕਰਨ ਦੇ ਰੋਸ ‘ਚ ਵਕੀਲਾਂ ਨੇ ਧਰਨਾ ਲਗਾਇਆ

6

ਫ਼ਰੀਦਕੋਟ- ਕਮਿਸ਼ਨਰ ਦਫ਼ਤਰ ਨੂੰ 3 ਦਿਨਾਂ ਲਈ ਬਠਿੰਡਾ ਤਬਦੀਲ ਕਰਨ ਸਬੰਧੀ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਕਰਵਾਈਆਂ ਵਿਰੁੱਧ ਅੱਜ ਸਥਾਨਕ ਜ਼ਿਲ•੍ਹਾ ਕਚਹਿਰੀਆਂ ਵਿਖੇ ਬਾਰ ਐਸੋਸੀਏਸ਼ਨ ਦੇ ਸਮੂਹ ਵਕੀਲਾਂ ਸਮੇਤ ਟਾਈਪਿਸਟਾਂ, ਮੁਨਸ਼ੀਆਂ ਤੇ ਫ਼ੋਟੋ ਸਟੇਟ ਵਾਲਿਆਂ ਵੱਲੋਂ ਬਾਰ ਪ੍ਰਧਾਨ ਬੀਰਇੰਦਰ ਸਿੰਘ ਸੰਧਵਾਂ ਦੀ ਅਗਵਾਈ ‘ਚ ਦੋ ਦਿਨਾ ਧਰਨਾ ਸ਼ੁਰੂ ਕੀਤਾ ਗਿਆ | ਇਸ ਧਰਨੇ ਦੌਰਾਨ ਸਮੂਹ ਵਕੀਲਾਂ ਤੇ ਹੋਰਾਂ ਵੱਲੋਂ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਦੌਰਾਨ ਸਮੂਹ ਵਕੀਲਾਂ ਨੇ ਅਦਾਲਤ ਦੇ ਕੰਮਾਂ ਦਾ ਬਾਈਕਾਟ ਕੀਤਾ ਤੇ ਅਦਾਲਤਾਂ ਦਾ ਕੰਮਕਾਜ ਠੱਪ ਰਿਹਾ | ਇਸ ਮੌਕੇ ਵੱਡੇ ਇਕੱਠ ਨੂੰ ਸੰਬੋਧਨRead More


ਫਿਰੋਜ਼ਪੁਰ ਕਾਂਗਰਸ ਦੇ ਜਨਰਲ ਸਕੱਤਰ ਦੀ ਕਾਰ ਅਤੇ ਦੁਕਾਨ ”ਤੇ ਅੰਨ੍ਹੇਵਾਹ ਫਾਇਰਿੰਗ

7

ਫਿਰੋਜ਼ਪੁਰ ਦੇ ਕੋਲ ਸਤੀਏ ਵਾਲਾ ‘ਚ ਜ਼ਿਲਾ ਕਾਂਗਰਸ ਕਮੇਟੀ ਦੇ ਜਨਰਲ ਸਕਤਰ ਅਮਰਜੀਤ ਸਿੰਘ ਘਾਰੂ ਦੀ ਕਾਰ ਅਤੇ ਦੁਕਾਨ ‘ਤੇ ਆਏ ਕੁਝ ਹਥਿਆਰਬੰਦ ਲੋਕਾਂ ਨੇ ਅੰਨ੍ਹੇਵਾਹ ਫਾਇਰਿੰਗ ਕੀਤੀ। ਅਮਰਜੀਤ ਸਿੰਘ ਘਾਰੂ ਕੁਝ ਹੀ ਮਿੰਟ ਪਹਿਲਾਂ ਮੋਟਰਸਾਈਕਲ ‘ਤੇ ਆਪਣੇ ਕਿਸੇ ਦੋਸਤ ਦੇ ਨਾਲ ਬਾਜ਼ਾਰ ਵੱਲ ਨਿਕਲਿਆ ਸੀ, ਜਿਸ ਕਾਰਨ ਉਹ ਵਾਲ-ਵਾਲ ਬੱਚ ਗਏ। ਹਮਲਾਵਰ ਸਫੈਦ ਰੰਗ ਦੀ ਗੱਡੀ ‘ਤੇ ਆਏ ਸਨ, ਜੋ ਫਾਇਰਿੰਗ ਕਰਦੇ ਹੀ ਜ਼ੀਰਾ ਵੱਲ ਨਿਕਲ ਗਏ। ਐੱਸ. ਐੱਸ. ਪੀ. ਮਨਮਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੁਲਸ ਵੱਲੋਂ ਪੂਰੇ ਫਿਰੋਜ਼ਪੁਰ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਪੁਲਸ ਹਮਲਾਵਰਾਂ ਨੂੰRead More