Wednesday, April 6th, 2016

 

ਜਦੋਂ ਸਰਪੰਚ ਦੀਆਂ ਸਾਰੀਆਂ ਹਰਕਤਾਂ ਹੋਈਆਂ ਸੀ. ਸੀ. ਟੀ. ਵੀ. ”ਚ ਕੈਦ

1

ਲੁਧਿਆਣਾ—ਥਾਣਾ ਮਿਹਰਬਾਨ ਦੇ ਅਧੀਨ ਆਉਂਦੇ ਪਿੰਡ ਜਮੀਰਪੁਰ ਵਿਚ ਮੌਜੂਦਾ ਸਰਪੰਚ ਇੰਦਰਜੀਤ ਸਿੰਘ ਮੱਟੂ ਨੇ ਆਪਣੇ ਸਾਥੀਆਂ ਨਾਲ ਹਥਿਆਰਾਂ ਨਾਲ ਲੈਸ ਹੋ ਕੇ ਇਕ ਫੈਕਟਰੀ ਵਿਚ ਦਾਖਲ ਹੋ ਕੇ ਕਈ ਲੋਕਾਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਫੈਕਟਰੀ ਵਿਚ ਤੋੜ-ਭੰਨ ਕੀਤੀ। ਇਸ ਸੰਬੰਧ ਵਿਚ ਬੀਤੀ ਰਾਤ ਥਾਣਾ ਮਿਹਰਬਾਨ ਦੀ ਪੁਲਸ ਨੇ ਜਮੀਰਪੁਰ ਦੇ ਸਰਪੰਚ ਇੰਦਰਜੀਤ ਸਿੰਘ ਮੱਟੂ ਅਤੇ ਉਸਦੇ ਸਾਥੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਸਰਪੰਚ ਅਤੇ ਉਸਦੇ ਸਾਥੀਆਂ ਦੀਆਂ ਹਰਕਤਾਂ ਇਥੇ ਫੈਕਟਰੀ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈਆਂ, ਜਿਸ ਦੇ ਆਧਾਰ ‘ਤੇ ਪੁਲਸ ਨੇ ਕੇਸRead More


ਮਾਤਾ ਚੰਦ ਕੌਰ ਦੀ ਹੱਤਿਆ ਦੇ ਤਾਰ ਕਿਧਰੇ ਅਵਤਾਰ ਸਿੰਘ ਦੀ ਹੱਤਿਆ ਨਾਲ ਤਾਂ ਨਹੀਂ ਜੁੜੇ?

2

ਲੁਧਿਆਣਾ-ਨਾਮਧਾਰੀ ਸਵ. ਸਤਿਗੁਰੂ ਜਗਜੀਤ ਸਿੰਘ ਜੀ ਦੀ ਪਤਨੀ ਮਾਤਾ ਚੰਦ ਕੌਰ ਦੀ ਭੈਣੀ ਸਾਹਿਬ ‘ਚ ਦਿਨ-ਦਿਹਾੜੇ ਦੋ ਪਗੜੀਧਾਰੀ ਬਾਈਕ ਸਵਾਰ ਨੌਜਵਾਨਾਂ ਵੱਲੋਂ ਜਿਸ ਪ੍ਰ੍ਰਕਾਰ ਸ਼ਰੇਆਮ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ, ਇਸ ਵਾਰਦਾਤ ਨੇ ਕੁਝ ਸਾਲ ਪਹਿਲਾਂ ਭੈਣੀ ਸਾਹਿਬ ਰੋਡ ‘ਤੇ ਇਕ ਮਾਰਬਲ ਵਿਕਰੇਤਾ ਅਵਤਾਰ ਸਿੰਘ ਦੀ ਕਿਸੇ ਪ੍ਰਕਾਰ ਹੋਈ ਹੱਤਿਆ ਦੀ ਯਾਦ ਮੁੜ ਤੋਂ ਤਾਜ਼ਾ ਕਰਵਾ ਦਿੱਤੀ ਹੈ। ਅਵਤਾਰ ਸਿੰਘ ਦਾ ਕਤਲ ਵੀ ਇਸੇ ਪ੍ਰਖਾਰ ਸ਼ਰੇਆਮ ਗੋਲੀਆਂ ਮਾਰ ਕੇ ਕੀਤਾ ਗਿਆ ਸੀ, ਜੋ ਕਿ ਸੰਬੰਧਿਤ ਥਾਣਾ ਪੁਲਸ ਕੋਲੋਂ ਅੱਜ ਤੱਕ ਸੁਲਝਾਇਆ ਨਹੀਂ ਗਿਆ। ਮਾਤਾ ਚੰਦ ਕੌਰ ਦੀ ਹੱਤਿਆRead More


ਸ਼ੱਕੀ ਹਾਲਤ ”ਚ ਹੈੱਡ ਕਾਂਸਟੇਬਲ ਦਾ ਲਾਪਤਾ ਬੱਚਾ ਦਿੱਲੀ ਤੋਂ ਬਰਾਮਦ

3

ਜਲੰਧਰ- ਸੋਮਵਾਰ ਨੂੰ ਸੈਨਿਕ ਵਿਹਾਰ (ਰਾਮਾ ਮੰਡੀ) ਤੋਂ ਸ਼ੱਕੀ ਹਾਲਾਤ ਵਿਚ ਖੁਲਾਸਾ ਹੋਇਆ ਸੀ ਕਿ ਆਈ. ਡੀ. ਵਿਚ ਤਾਇਨਾਤ ਹੈੱਡ ਕਾਂਸਟੇਬਲ ਦਾ ਕਰੀਬ 15 ਸਾਲਾ ਬੇਟਾ ਦਿੱਲੀ ਤੋਂ ਬਰਾਮਦ ਹੋ ਗਿਆ ਹੈ। ਹੈੱਡ ਕਾਂਸਟੇਬਲ ਕੁਲਵੰਤ ਸਿੰਘ ਨੇ ਥਾਣਾ ਰਾਮਾ ਮੰਡੀ ਦੀ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਕਿਹਾ ਸੀ ਕਿ ਉਸ ਦਾ ਬੇਟਾ ਅਰਪਣਦੀਪ ਸਿੰਘ ਨੌਵੀਂ ਕਲਾਸ ਵਿਚ ਪੁਲਸ ਡੀ. ਏ. ਵੀ. ਸਕੂਲ ਵਿਚ ਪੜ੍ਹਦਾ ਹੈ। ਸੋਮਵਾਰ ਨੂੰ ਘਰੋਂ ਟਿਊਸ਼ਨ ਲਈ ਦਸਮੇਸ਼ ਨਗਰ ਆਪਣੇ ਸਾਈਕਲ ‘ਤੇ ਨਿਕਲਿਆ ਸੀ ਪਰ ਜਦੋਂ ਉਹ 7 ਵਜੇ ਨਹੀਂ ਆਇਆ ਤਾਂ 7.30 ਵਜੇ ਟਿਊਸ਼ਨ ਵਾਲੀ ਟੀਚਰRead More


ਫਿਰ ਹੋਈ ਗੁਰਬਾਣੀ ਦੀ ਬੇਅਦਬੀ, ਗੁਟਕਾ ਸਾਹਿਬ ਦੇ ਪੰਨ੍ਹੇ ਸਾੜ ਕੇ ਗਲੀਆਂ ”ਚ ਖਿਲਾਰੇ

4

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੀ ਬੇਅਦਬੀ ਕਰਨ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਮੰਗਲਵਾਰ ਨੂੰ ਪੁਲਸ ਥਾਣਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਭਿੱਟੇਵੱਡ ਵਿਖੇ ਗੁਰਬਾਣੀ ਦੇ ਪਾਵਨ ਗੁਟਕਾ ਸਾਹਿਬ ਜੀ ਦੀ ਬੇਅਦਬੀ ਕਰਨ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ 3 ਅਪ੍ਰੈਲ ਦੀ ਰਾਤ ਨੂੰ ਕਿਸੇ ਸ਼ਰਾਰਤੀ ਅਨਸਰ ਵੱਲੋਂ ਗੁਟਕਾ ਸਾਹਿਬ ਦੇ 25 ਦੇ ਕਰੀਬ ਪਾਵਨ ਪੰਨਿਆਂ ਨੂੰ ਪਹਿਲਾਂ ਤਾਂ ਅੱਗ ਲਗਾ ਕੇ ਅੱਧਾ ਸਾੜਿਆ ਅਤੇ ਫਿਰ ਗਲੀ ਵਿਚ ਖਿਲਾਰ ਦਿੱਤਾ ਗਿਆ ਜਦੋਂ ਸਵੇਰੇ ਪਿੰਡ ਦੇ ਲੋਕਾਂ ਨੇ ਗੁਟਕਾ ਸਾਹਿਬ ਦੇ ਪੰਨੇRead More


ਨਾਬਾਲਿਗਾ ਲੜਕੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰਨ ਵਾਲੇ 4 ਨਾਮਜ਼ਦ

5

ਧਾਰੀਵਾਲ ਦੇ ਨਹਿਰ ਕਿਨਾਰੇ ਰਹਿੰਦੇ ਗੁੱਜਰ ਪਰਿਵਾਰ ਦੀ ਨਾਬਾਲਗ ਲੜਕੀ ਨੂੰ ਦੇਰ ਰਾਤ ਕੁਝ ਵਿਅਕਤੀਆਂ ਵੱਲੋਂ ਅਗਵਾ ਕਰ ਲੈਣ ਦੀ ਕੋਸ਼ਿਸ ਕਰਨ ਦੇ ਸਬੰਧ ‘ਚ ਥਾਣਾ ਧਾਰੀਵਾਲ ਪੁਲਸ ਨੇ ਚਾਰ ਵਿਰੁੱਧ ਕੇਸ ਦਰਜ ਕਰ ਲਿਆ ਹੈ।ਗੁੱਜਰ ਪਰਿਵਾਰ ਦੀ ਨਾਬਾਲਗ ਲੜਕੀ ਬਾਲੋ ਪੁੱਤਰੀ ਬਸ਼ੀਰ ਵਾਸੀ ਧਾਰੀਵਾਲ ਨੇ ਥਾਣਾ ਧਾਰੀਵਾਲ ਪੁਲਸ ਨੂੰ ਦੱਸਿਆ ਕਿ ਉਹ ਬੀਤੀ ਰਾਤ ਕਰੀਬ 9 ਵਜੇ ਆਪਣੇ ਘਰ ਦੀ ਕੁਝ ਦੂਰੀ ‘ਤੇ ਇਕ ਨਲਕੇ ਤੋਂ ਪਾਣੀ ਲੈਣ ਗਈ ਤਾਂ ਨਿੱਕੂ ਪੁੱਤਰ ਸਾਇਦ ਅਲੀ ਵਾਸੀ ਔਜਲਾ ਬਾਈਪਾਸ ਹਾਲ ਵਾਸੀ ਥਾਨੇਵਾਲ ਨੇ ਉਸ ਨੂੰ ਆਪਣੇ ਭਰਾ ਹਨੀਫ, ਭੈਣ ਜੋਨਾ ਅਤੇRead More