Friday, April 1st, 2016

 

ਮੋਦੀ ਸਰਕਾਰ ਸਰਾਫਾ ਕਾਰੋਬਾਰ ਖਤਮ ਕਰਨ ਦੇ ਰਾਹ ”ਤੇ : ਮਨਪ੍ਰੀਤ

1

ਬਠਿੰਡਾ- ਕਾਂਗਰਸ ਦੇ ਪ੍ਰਮੁੱਖ ਆਗੂ ਮਨਪ੍ਰੀਤ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੀਨੀਅਰ ਕਾਂਗਰਸੀਆਂ ਨੂੰ ਪਾਰਟੀ ਵਿਰੋਧੀ ਬਿਆਨਬਾਜ਼ੀ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਕਿਉਂਕਿ ਪਾਰਟੀ ਆਗੂਆਂ ਤੋਂ ਵੀ ਵੱਡੀ ਹੁੰਦੀ ਹੈ ਤੇ ਪਾਰਟੀ ਦੀ ਮਜ਼ਬੂਤੀ ਖਾਤਰ ਸਭ ਦਾ ਤਾਲਮੇਲ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਹਾਈਕਮਾਨ ਨੂੰ ਵਿਰੋਧੀ ਗਤੀਵਿਧੀਆਂ ਕਰਨ ਵਾਲੇ ਅਜਿਹੇ ਆਗੂਆਂ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ। ਮਨਪ੍ਰੀਤ ਬਾਦਲ ਇਥੇ ਸਵਰਨਕਾਰਾਂ ਦੇ ਧਰਨੇ ਤੇ ਭੁੱਖ ਹੜਤਾਲ ‘ਚ ਸ਼ਾਮਲ ਹੋਣ ਲਈ ਆਏ ਸਨ, ਜੋ 1 ਮਾਰਚ ਤੋਂ ਲਗਾਤਾਰ ਜਾਰੀ ਹੈ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਬਿਆਨ ਕਿRead More


ਇਕ ਮਹੀਨਾ ਪਹਿਲਾਂ ਵਿਆਹੇ ਨਵ-ਵਿਆਹੇ ਜੋੜੇ ਦੀ ਸੜਕ ਹਾਦਸੇ ”ਚ ਮੌਤ

2

ਮੁੱਦਕੀ- ਇਕ ਮਹੀਨਾ ਪਹਿਲਾਂ ਹੀ ਵਿਆਹ ਦੇ ਬੰਧੰਨ ਵਿਚ ਬੱਝਿਆ ਮੁੱਦਕੀ ਦਾ ਇਕ ਨਵ-ਵਿਆਹਿਆ ਜੋੜਾ ਅੱਜ ਸਵੇਰੇ ਯੂ. ਪੀ. ਦੇ ਮੁਰਾਦਾਬਾਦ ਵਿਚ ਵਾਪਰੇ ਇਕ ਸੜਕ ਹਾਦਸੇ ਦੌਰਾਨ ਮੌਤ ਦਾ ਸ਼ਿਕਾਰ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸੁਖਪ੍ਰੀਤ ਸਿੰਘ (30) ਪੁੱਤਰ ਮਹਿੰਦਰ ਸਿੰਘ ਵਾਸੀ ਛੋਕਰ ਪੱਤੀ, ਮੁੱਦਕੀ ਜੋ ਕਿ ਕੈਨੇਡਾ ਦੇ ਸਰੀ ‘ਚ ਰਹਿੰਦਾ ਸੀ ਤੇ ਇਸੇ ਜਨਵਰੀ ਮਹੀਨੇ ਭਾਰਤ ਆਇਆ ਸੀ। 28 ਫਰਵਰੀ ਨੂੰ ਹੀ ਸੁਖਪ੍ਰੀਤ ਦਾ ਵਿਆਹ ਜ਼ੀਰਾ ਦੀ ਕਰਮਜੀਤ ਕੌਰ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਇਹ ਜੋੜਾ ਯੂ. ਪੀ. ਦੇ ਰਾਮਪੁਰ (ਮੁਰਾਦਾਬਾਦ) ਵਿਖੇ ਰਿਸ਼ਤੇਦਾਰੀ ‘ਚ ਮਿਲਣ ਲਈ ਗਿਆRead More


ਬਹਿਬਲ ਕਾਂਡ: ਹਥਿਆਰਾਂ ਬਾਰੇ ਕਮਿਸ਼ਨ ਕੋਲ ਨਹੀਂ ਜਾਣਕਾਰੀ

3

ਫ਼ਰੀਦਕੋਟ-ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਵਾਪਰੇ ਬਹਿਬਲ ਕਾਂਡ ਸਬੰਧੀ ਪੁਲੀਸ ਵੱਲੋਂ ਵਰਤੇ ਗਏ ਅਸਲੇ ਦੀ ਹਾਲੇ ਤੱਕ ਸ਼ਨਾਖ਼ਤ ਨਹੀਂ ਹੋਈ ਹੈ। ਇਸ ਸਬੰਧੀ ਜਾਂਚ ਕਰ ਰਹੇ ਕਮਿਸ਼ਨ ਦੇ ਚੇਅਰਮੈਨ ਜਸਟਿਸ ਜ਼ੋਰਾ ਸਿੰਘ ਨੇ ਇੱਥੇ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਬਹਿਬਲ ਕਾਂਡ ਵਿੱਚ ਵਰਤੇ ਗਏ ਹਥਿਆਰਾਂ ਦੀ ਅਜੇ ਤੱਕ ਕਮਿਸ਼ਨ ਕੋਲ ਕੋਈ ਜਾਣਕਾਰੀ ਨਹੀਂ ਹੈ ਉਨ੍ਹਾਂ ਕਿਹਾ ਕਿ ਹਥਿਆਰਾਂ ਦੀ ਸ਼ਨਾਖਤ ਲਈ ਉਹ ਇੱਥੇ ਆਏ ਹਨ ਅਤੇ ਪੁਲੀਸ ਤੋਂ ਇਸ ਬਾਰੇ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ। ਜਸਟਿਸ ਜ਼ੋਰਾ ਸਿੰਘ ਨੇ ਕਿਹਾ ਕਿ ਜੂਨ 2016 ਤੱਕ ਜਾਂਚ ਰਿਪੋਰਟRead More


ਬੇਅੰਤ ਹੱਤਿਆ ਕਾਂਡ: ਪੁਲੀਸ ਦੀ ਮਦਦ ਕਰਨ ਵਾਲੇ ਵੱਲੋਂ ਖ਼ੁਦਕੁਸ਼ੀ ਦੀ ਧਮਕੀ

4

ਚੰਡੀਗਡ਼੍ਹ-ਬੇਅੰਤ ਸਿੰਘ ਹੱਤਿਆ ਕਾਂਡ ਦੇ ਦੋਸ਼ੀਆਂ ਤੱਕ ਚੰਡੀਗਡ਼੍ਹ ਪੁਲੀਸ ਨੂੰ ਪਹੁੰਚਾਉਣ ਵਾਲੇ ਬਲਵਿੰਦਰ ਸਿੰਘ ਨੇ ਖ਼ੁਦਕੁਸ਼ੀ ਕਰਨ ਦੀ ਧਮਕੀ ਦਿੱਤੀ ਹੈ। ਉਸ ਨੇ ਚੇਤਾਵਨੀ ਦਿੱਤੀ ਕਿ ਜੇ ਇੱਕ ਮਹੀਨੇ ਵਿੱਚ ਬੇਅੰਤ ਸਿੰਘ ਹੱਤਿਆ ਕਾਂਡ ਦੇ ਦੋਸ਼ੀਆਂ ਨੂੰ ਫਡ਼ਾਉਣ ਲਈ ਰੱਖੀ 10 ਲੱਖ ਰੁਪਏ ਦੀ ਇਨਾਮੀ ਰਾਸ਼ੀ ਉਸ ਨੂੰ ਨਾ ਦਿੱਤੀ ਗਈ ਤਾਂ ਉਹ ਪੰਜਾਬ ਰਾਜ ਭਵਨ ਅੱਗੇ ਖ਼ੁਦਕੁਸ਼ੀ ਕਰਨ ਲਈ ਮਜਬੂਰ ਹੋਵੇਗਾ। ਬਲਵਿੰਦਰ ਸਿੰਘ ਨੇ ਇਸ ਸਬੰਧੀ ਪੰਜਾਬ ਤੇ ਹਰਿਆਣੇ ਦੇ ਰਾਜਪਾਲ ਅਤੇ ਚੰਡੀਗਡ਼੍ਹ ਦੇ ਪ੍ਰਸ਼ਾਸਕ ਕਪਤਾਨ ਸਿੰਘ ਸੋਲੰਕੀ ਨੂੰ ਲਿਖਤੀ ਨੋਟਿਸ ਭੇਜ ਦਿੱਤਾ ਹੈ। ਉਸ ਨੇ ਸ਼ੱਕ ਜ਼ਾਹਿਰ ਕੀਤਾRead More


ਸ਼੍ਰੋਮਣੀ ਕਮੇਟੀ ਦਾ 10 ਅਰਬ 64 ਕਰੋੜ ਤੋਂ ਵੱਧ ਦਾ ਸਾਲਾਨਾ ਬਜਟ ਪਾਸ

5

ਅੰਮ੍ਰਿਤਸਰ- ਜਥੇਦਾਰ ਅਵਤਾਰ ਸਿੰਘ ਮੱਕੜ ਦੀ ਪ੍ਰਧਾਨਗੀ ਹੇਠ ਅੰਤ੍ਰਿੰਗ ਕਮੇਟੀ ਦੀ ਅਹਿਮ ਬੈਠਕ ਦਫ਼ਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਇਕੱਤਰਤਾ ਹਾਲ ਵਿਖੇ ਹੋਈ, ਜਿਸ ਵਿਚ ਸੁਖਦੇਵ ਸਿੰਘ ਭੌਰ ਜਨਰਲ ਸਕੱਤਰ ਵੱਲੋਂ ਸਾਲ 2016-17 ਦਾ ਸਾਲਾਨਾ ਬਜਟ ਪੇਸ਼ ਕੀਤੇ ਜਾਣ ਉਪਰੰਤ ਸਰਬ-ਸੰਮਤੀ ਨਾਲ ਸਾਲਾਨਾ ਬਜਟ 10 ਅਰਬ 64 ਕਰੋੜ 14 ਲੱਖ 20 ਹਜ਼ਾਰ 850 ਰੁਪਏ ਨੂੰ ਪਾਸ ਕੀਤਾ ਗਿਆ ਤੇ ਹੋਣ ਵਾਲੇ ਖਰਚਿਆਂ ਨੂੰ ਪ੍ਰਵਾਨਗੀ ਦਿੱਤੀ ਗਈ। ਜਥੇਦਾਰ ਅਵਤਾਰ ਸਿੰਘ ਮੱਕੜ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਜਨਰਲ ਬੋਰਡ ਫੰਡ 61 ਕਰੋੜ 50 ਲੱਖ ਰੁਪਏ, ਟਰੱਸਟ ਫੰਡਜ਼Read More